""
"ਸੁੰਨੈ ਪਏ ਸੀ ਕੁਝ ਪੈਂਡੇ ਇਮਾਨਦਾਰੀ ਦੇ
ਉਨ੍ਹਾਂ ਪੈਂਡਿਆਂ ਨੇ ਵੀ ਫਿਰ ਆਪਣੇ ਜ਼ਮੀਰ
ਧੂਲ ਦੇ ਹੀ ਭਾਅ ਵੇਚਤੇ,,,,,
ਜਵਾਨੀਆਂ ਖਾ ਰਿਹਾ ਕਲਯੁਗ
ਰਾਹੀਆਂ ਬਿਨਾ ਬੁੱਢੇ ਰਾਹਾਂ ਨੇ ਫਿਰ
ਰੇਤ ਤੇ ਪਹਾੜ ਬੁਨਤੇ,,,,,
ਕਿਤਾਬੀ ਗਿਆਨ ਦਾ ਹਾਲ ਹੈ ਐਸਾ
ਬੋਲਿਆਂ ਦੇ ਪਿੰਡ ਜਿਵੇ ਕਿਸੇ ਨੇ ਚੀਕ ਚੀਕ
ਦਿਲ ਦੇ ਜ਼ਜ਼ਬਾਤ ਉਲਿਕਤੇ,,,
ਰੂਹ ਤਾ ਇੱਕੋ ਹੀ ਆ
ਬਸ ਮਜ਼ਹਬ ਦੇ ਰੋਲਿਆ ਨੇ ਮੰਦਿਰ ਤੇ
ਮਸਜਿਦ ਵਿੱਚ ਜਾਇਦਾਦ ਵੰਡਤੇ,,,,
ਅੱਜਕਲ ਤਾ ਬਚਪਨ ਚ ਵੱਡਪਨ ਦਿਸਦਾ ਹੈ
ਜਿਵੇ ਕੱਚੀ ਮਿੱਟੀ ਦੇ ਉੱਤੇ ਕਿਸੇ ਨੇ
ਪੱਕੀਆਂ ਇੱਟਾਂ ਦੇ ਮਕਾਨ ਚਿੰਨਤੇ,,,,
ਉਂਜ ਤਾ ਪਾਗਲ ਸ਼ਾਇਰਾ ਹੈ ਸੁਮਨ
ਬਸ ਅੱਜ ਇਹਨੇ ਆਪਣੀ ਕਵਿਤਾ ਵਿਚ
ਸਿਆਣਪ ਆਲੇ ਅਲਫਾਜ਼ ਲਿਖਤੇ,,,,"