Nojoto: Largest Storytelling Platform

White ਜਿੰਦ ਨਿਮਾਣੀ ਲੱਖਾਂ ਮੰਜਰ ਦੇਖੇ ਨੇ, ਸਾਧ ਵੀ ਦੇਖੇ

White ਜਿੰਦ ਨਿਮਾਣੀ ਲੱਖਾਂ ਮੰਜਰ ਦੇਖੇ ਨੇ,
ਸਾਧ ਵੀ ਦੇਖੇ ਨਾਲੇ ਕੰਜ਼ਰ ਦੇਖੇ ਨੇ !
ਦੂਜਿਆਂ ਕੋਲੋਂ ਭਾਲੇ ਗੁਣ ਹਮੇਸ਼ਾਂ ਹੀ,
ਐਬ ਮੈਂ ਸਾਰੇ ਆਪਣੇ ਅੰਦਰ ਦੇਖੇ ਨੇ!
ਦੇਖੀ ਦੁਨੀਆਦਾਰੀ ਨਾਲੇ ਦੁਨੀਆਂ ਵੀ,
ਗਰਜ਼ਾਂ ਮਾਰੇ ਕਈ ਪਤੰਦਰ ਦੇਖੇ ਨੇ !
ਰੱਬ ਦੀ ਮੰਨਣ ਵਾਲੇ ਗਿਣ ਲਏ ਉਂਗਲਾਂ ਤੇ,
ਵੈਸੇ ਤੇ ਕਈ ਮਸਜਿਦ ਮੰਦਿਰ ਦੇਖੇ ਨੇ !
ਸ਼ਾਨੋ ਸ਼ੌਕਤ ਰੋਕ ਸਕੀ ਨਾ ਜਾਣ ਸਮੇਂ,
ਲੱਖਾਂ ਰਾਵਣ ਅਤੇ ਸਿਕੰਦਰ ਦੇਖੇ ਨੇ !
   ਜੀਤ, ਕਲਮ ਨੂੰ ਰੋਕੀ ਨਾ ਸੱਚ ਲਿਖਣੇ ਤੋਂ,
   ਭਾਵੇਂ ਸੱਚ ਤੇ ਚੱਲਦੇ ਖੰਜਰ ਦੇਖੇ ਨੇ !!
   ✍️ ਜਤਿੰਦਰ ਜੀਤ

©jeet musical world vichar
White ਜਿੰਦ ਨਿਮਾਣੀ ਲੱਖਾਂ ਮੰਜਰ ਦੇਖੇ ਨੇ,
ਸਾਧ ਵੀ ਦੇਖੇ ਨਾਲੇ ਕੰਜ਼ਰ ਦੇਖੇ ਨੇ !
ਦੂਜਿਆਂ ਕੋਲੋਂ ਭਾਲੇ ਗੁਣ ਹਮੇਸ਼ਾਂ ਹੀ,
ਐਬ ਮੈਂ ਸਾਰੇ ਆਪਣੇ ਅੰਦਰ ਦੇਖੇ ਨੇ!
ਦੇਖੀ ਦੁਨੀਆਦਾਰੀ ਨਾਲੇ ਦੁਨੀਆਂ ਵੀ,
ਗਰਜ਼ਾਂ ਮਾਰੇ ਕਈ ਪਤੰਦਰ ਦੇਖੇ ਨੇ !
ਰੱਬ ਦੀ ਮੰਨਣ ਵਾਲੇ ਗਿਣ ਲਏ ਉਂਗਲਾਂ ਤੇ,
ਵੈਸੇ ਤੇ ਕਈ ਮਸਜਿਦ ਮੰਦਿਰ ਦੇਖੇ ਨੇ !
ਸ਼ਾਨੋ ਸ਼ੌਕਤ ਰੋਕ ਸਕੀ ਨਾ ਜਾਣ ਸਮੇਂ,
ਲੱਖਾਂ ਰਾਵਣ ਅਤੇ ਸਿਕੰਦਰ ਦੇਖੇ ਨੇ !
   ਜੀਤ, ਕਲਮ ਨੂੰ ਰੋਕੀ ਨਾ ਸੱਚ ਲਿਖਣੇ ਤੋਂ,
   ਭਾਵੇਂ ਸੱਚ ਤੇ ਚੱਲਦੇ ਖੰਜਰ ਦੇਖੇ ਨੇ !!
   ✍️ ਜਤਿੰਦਰ ਜੀਤ

©jeet musical world vichar