Nojoto: Largest Storytelling Platform

ਜਦੋਂ ਪਤਾ ਉਸਨੇ ਕਦੇ ਆਪਣਾ ਨਹੀਂ ਹੋਣਾ, ਫਿਰ ਵੀ ਪਿਆਰ ਕਰਨਾ

ਜਦੋਂ ਪਤਾ ਉਸਨੇ ਕਦੇ ਆਪਣਾ ਨਹੀਂ ਹੋਣਾ,
ਫਿਰ ਵੀ ਪਿਆਰ ਕਰਨਾ
ਬੜਾ ਔਖਾ ਹੁੰਦੈ 
ਜੋ ਦਿੰਦੀ ਹੈ ਤਨਹਾਈ ਹਰ ਸਾਹ ਦੇ ਨਾਲ,
ਉਸ ਦਰਦ ਨੂੰ ਜਰਨਾ
ਬੜਾ ਔਖਾ ਹੁੰਦੈ 
ਉਂਝ ਕੋਈ ਡਰ ਨਹੀਂ ਹੈ ਮੌਤ ਦਾ,
ਪਰ ਹਿਜਰ ਵਿਚ ਮਰਨਾ
ਬੜਾ ਔਖਾ ਹੁੰਦੈ
ਭਾਂਵੇ ਕੋਈ ਆਸ ਨਾ ਹੋਵੇ ਮੁੜ ਆਉਣ ਦੀ,
ਫਿਰ ਵੀ ਉਡੀਕ ਕਰਨਾ
ਬੜਾ ਔਖਾ ਹੁੰਦੈ
ਭਰ ਜਾਂਦੇ ਨੇ ਵੱਡੇ ਤੋਂ ਵੱਡੇ ਜ਼ਖਮ ਵੀ,
ਫੱਟ ਇਸ਼ਕ ਦਾ ਭਰਨਾ
ਬੜਾ ਔਖਾ ਹੁੰਦੈ

ਗੁਰਮਨ #punjabi #love #sad #punjabipoetry #punjabishayeri #shayeri #poetry #sadpoetry #gurmanvirsa
ਜਦੋਂ ਪਤਾ ਉਸਨੇ ਕਦੇ ਆਪਣਾ ਨਹੀਂ ਹੋਣਾ,
ਫਿਰ ਵੀ ਪਿਆਰ ਕਰਨਾ
ਬੜਾ ਔਖਾ ਹੁੰਦੈ 
ਜੋ ਦਿੰਦੀ ਹੈ ਤਨਹਾਈ ਹਰ ਸਾਹ ਦੇ ਨਾਲ,
ਉਸ ਦਰਦ ਨੂੰ ਜਰਨਾ
ਬੜਾ ਔਖਾ ਹੁੰਦੈ 
ਉਂਝ ਕੋਈ ਡਰ ਨਹੀਂ ਹੈ ਮੌਤ ਦਾ,
ਪਰ ਹਿਜਰ ਵਿਚ ਮਰਨਾ
ਬੜਾ ਔਖਾ ਹੁੰਦੈ
ਭਾਂਵੇ ਕੋਈ ਆਸ ਨਾ ਹੋਵੇ ਮੁੜ ਆਉਣ ਦੀ,
ਫਿਰ ਵੀ ਉਡੀਕ ਕਰਨਾ
ਬੜਾ ਔਖਾ ਹੁੰਦੈ
ਭਰ ਜਾਂਦੇ ਨੇ ਵੱਡੇ ਤੋਂ ਵੱਡੇ ਜ਼ਖਮ ਵੀ,
ਫੱਟ ਇਸ਼ਕ ਦਾ ਭਰਨਾ
ਬੜਾ ਔਖਾ ਹੁੰਦੈ

ਗੁਰਮਨ #punjabi #love #sad #punjabipoetry #punjabishayeri #shayeri #poetry #sadpoetry #gurmanvirsa