Nojoto: Largest Storytelling Platform

ਗੱਲ-ਗੱਲ ਉੱਤੇ ਮੈਂ ਜੋ ਅੱਖਾਂ ਭਰ ਲੈਂਦਾ ਹਾਂ ਬਿਨ ਮਤਲਬ ਦ

ਗੱਲ-ਗੱਲ ਉੱਤੇ ਮੈਂ ਜੋ ਅੱਖਾਂ ਭਰ ਲੈਂਦਾ ਹਾਂ 
ਬਿਨ ਮਤਲਬ ਦਾ ਕਿੰਨਾ 'ਕੱਠਾ ਕਰ ਲੈਂਦਾ ਹਾਂ 

ਤੂੰ ਗਰਦਨ ਤੇ ਰੱਖਦੈ ਛੁਰੀ ਮੈਂ ਉਹਦੋਂ ਹੀ 
ਜੀਭ 'ਤੇ ਚਾਕੂ ਦਿਲ ਤੇ ਪੱਥਰ ਧਰ ਲੈਂਦਾ ਹਾਂ 

ਨੁੱਚੜਦੇ ਹੋਏ ਖੂਨ 'ਚ ਮੈਨੂੰ ਤੂੰ ਦਿਸਦਾ ਤਾਂ 
ਚਿਉਂਦੇ ਖੂਨ ਨੂੰ ਬੁੱਕਾਂ ਦੇ ਵਿੱਚ ਭਰ ਲੈਂਦਾ ਹਾਂ 

ਜਦ-ਜਦ ਵੀ ਤੂੰ ਹੱਸ ਕੇ ਆਖਿਆ ਹੈ ਜਾਨ ਤਾਂ ਦੇ
ਪਲ ਦੇ ਵਿੱਚ ਹੱਡੀਆਂ ਦਾ ਚੂਰਾ ਕਰ ਲੈਂਦਾ ਹਾਂ 

ਤੇਰੀ ਖਾਤਿਰ ਤਪਦਾ ਸੂਰਜ ਹੋਇਆ ਹਾਂ ਪਰ
ਤੂੰ ਆਖੇਂ ਤਾਂ ਪਲ-ਭਰ ਦੇ ਵਿੱਚ ਠਰ ਲੈਂਦਾ ਹਾਂ

ਜਦ ਵੀ ਤੇਰੀ ਜਗ੍ਹਾ ਤੇ ਕੋਈ ਹੋਰ ਖੜ੍ਹੇ ਮੈਂ
ਅੱਖਾਂ ਨੂੰ ਹੱਥਾਂ ਦੇ ਓਹਲੇ ਕਰ ਲੈਂਦਾ ਹਾਂ 

ਕਿਓਂ ਨਾ ਸੋਚੇ?ਕੀ ਤੇਰੇ ਕੋਲ ਜ਼ਿਹਨ ਨਹੀਂ ?
ਕਿਉਂ ਤੇਰੀ ਹਰ ਗੱਲ ਮੈਂ ਹੱਸ ਕੇ ਜਰ ਲੈਂਦਾ ਹਾਂ।

ਜੇਕਰ ਇਹਨਾਂ ਹੀ ਕਾਫੀ ਨਹੀਂ ਤੇਰੇ ਲਈ ਤਾਂ 
ਕਹਿ ਇਕ ਵਾਰੀ ਮੈਂ ਹੀ ਪਾਸਾ ਕਰ ਲੈਂਦਾ ਹਾਂ। 

ਦੀਪ ਕੱਕੜ #Drops 
#poems 
#lovepoems 
#sadpoetry
ਗੱਲ-ਗੱਲ ਉੱਤੇ ਮੈਂ ਜੋ ਅੱਖਾਂ ਭਰ ਲੈਂਦਾ ਹਾਂ 
ਬਿਨ ਮਤਲਬ ਦਾ ਕਿੰਨਾ 'ਕੱਠਾ ਕਰ ਲੈਂਦਾ ਹਾਂ 

ਤੂੰ ਗਰਦਨ ਤੇ ਰੱਖਦੈ ਛੁਰੀ ਮੈਂ ਉਹਦੋਂ ਹੀ 
ਜੀਭ 'ਤੇ ਚਾਕੂ ਦਿਲ ਤੇ ਪੱਥਰ ਧਰ ਲੈਂਦਾ ਹਾਂ 

ਨੁੱਚੜਦੇ ਹੋਏ ਖੂਨ 'ਚ ਮੈਨੂੰ ਤੂੰ ਦਿਸਦਾ ਤਾਂ 
ਚਿਉਂਦੇ ਖੂਨ ਨੂੰ ਬੁੱਕਾਂ ਦੇ ਵਿੱਚ ਭਰ ਲੈਂਦਾ ਹਾਂ 

ਜਦ-ਜਦ ਵੀ ਤੂੰ ਹੱਸ ਕੇ ਆਖਿਆ ਹੈ ਜਾਨ ਤਾਂ ਦੇ
ਪਲ ਦੇ ਵਿੱਚ ਹੱਡੀਆਂ ਦਾ ਚੂਰਾ ਕਰ ਲੈਂਦਾ ਹਾਂ 

ਤੇਰੀ ਖਾਤਿਰ ਤਪਦਾ ਸੂਰਜ ਹੋਇਆ ਹਾਂ ਪਰ
ਤੂੰ ਆਖੇਂ ਤਾਂ ਪਲ-ਭਰ ਦੇ ਵਿੱਚ ਠਰ ਲੈਂਦਾ ਹਾਂ

ਜਦ ਵੀ ਤੇਰੀ ਜਗ੍ਹਾ ਤੇ ਕੋਈ ਹੋਰ ਖੜ੍ਹੇ ਮੈਂ
ਅੱਖਾਂ ਨੂੰ ਹੱਥਾਂ ਦੇ ਓਹਲੇ ਕਰ ਲੈਂਦਾ ਹਾਂ 

ਕਿਓਂ ਨਾ ਸੋਚੇ?ਕੀ ਤੇਰੇ ਕੋਲ ਜ਼ਿਹਨ ਨਹੀਂ ?
ਕਿਉਂ ਤੇਰੀ ਹਰ ਗੱਲ ਮੈਂ ਹੱਸ ਕੇ ਜਰ ਲੈਂਦਾ ਹਾਂ।

ਜੇਕਰ ਇਹਨਾਂ ਹੀ ਕਾਫੀ ਨਹੀਂ ਤੇਰੇ ਲਈ ਤਾਂ 
ਕਹਿ ਇਕ ਵਾਰੀ ਮੈਂ ਹੀ ਪਾਸਾ ਕਰ ਲੈਂਦਾ ਹਾਂ। 

ਦੀਪ ਕੱਕੜ #Drops 
#poems 
#lovepoems 
#sadpoetry