""
"Alone ਲਿਖਾਰੀ
ਨਾ ਅੱਜ ਤੱਕ ਸਮਝ ਚ ਆਇਆ ਮੈਂ,
ਕਿਸੇ ਲੱਭਿਆ ਵੀ ਨਾ ਥਿਆਇਆਂ ਮੈਂ।
ਹਰ ਕਿਸੇ ਨਾ ਖੜਿਆ ਬਿਨ ਮਤਲਬ,
ਤਾਹੀ ਦਿਲ ਤੋਂ ਗਿਆ ਹਾ ਲਾਹਿਆਂ ਮੈਂ।
ਵੇਖ ਵਕ਼ਤ ਮੇਰਾ ਨਾਂ ਵਕ਼ਤ ਦਿੱਤਾ,
ਹੋਇਆਂ ਯਾਰਾ ਲਈ ਮੇਰੇ ਪਰਾਇਆਂ ਮੈਂ।
ਜਿੰਨਾ ਖਾਤਰ ਲੜਿਆਂ,ਰੋਇਆ ਮੈਂ,
ਗਿਆ ਉਹਨਾਂ ਤੋ ਠੁਕਰਾਇਆਂ ਮੈਂ।
ਜਿੰਨਾ ਨਾਲ ਮਹਿਫ਼ਲ ਸੀ ਲੱਗੀ ਕਦੇ,
ਨਾ ਉਹਨਾਂ ਯਾਰਾ ਨੂੰ ਕਦੇ ਭੁਲਾਇਆ ਮੈਂ।
ਬੈਠਾ ਪੂੰਜੀ ਲੁਟਾ ਜਜ਼ਬਾਤਾਂ ਦੀ ,
ਨਾ ਯਾਰਾ ਤੋ ਨਫ਼ਾ ਕਮਾਇਆ ਮੈਂ।
"ਘੁੰਮਣ ਆਲਾ" ਟੁੱਟਿਆਂ, ਉਝ ਕਈ ਵਾਰੀ,
ਨਾ ਕਿਸੇ ਸੁਣਿਆ ਪੇਜ ਤੇ ਵਾਹਿਆ ਮੈਂ।
ਨਾ ਕਿਸੇ ਸੁਣਿਆ ਪੇਜ ਤੇ ਵਾਹਿਆ ਮੈਂ।
ਜੀਵਨ ਘੁੰਮਣ"