Nojoto: Largest Storytelling Platform
nojotouser7846884632
  • 76Stories
  • 136Followers
  • 585Love
    514Views

ਜੀਵਨ ਘੁੰਮਣ

ਦੂਰ ਦੁਰਾਡਿਓ ਚਾਨਣ ਨੂੰ ਜੇ ਲੱਭ ਲਿਆਈ ਏ ਅੱਗ ਨੀ ਕਲਮ ਮੇਰੀ ਦੀ ਖੜ ਖੜ ਅੜੀਏ ਸਿਫਤ ਕਰੂ ਇਹ ਜੱਗ ਵਾਹਿਗੁਰੂ ਜੀਓ�

  • Popular
  • Latest
  • Video
0b898c843ea510badb7e755c7ca84325

ਜੀਵਨ ਘੁੰਮਣ

ਸ਼ਾਇਰ
ਨਿੱਤ ਕਾਪੀ ਕਾਗਜ਼ ਨਾਲ ਕਲਾਮੀ ਹੋ ਛੱਡਦਾ
ਦਿਨੇ ਆਸ਼ਿਕ ਤੇਰਾ ਸ਼ਾਇਰ ਏ ਸ਼ਾਮੀ ਹੋ ਛੱਡਦਾ
ਜਿੱਥੇ ਵਿਕਦੀਆਂ ਰੂਹਾ ਭਾਅ ਨੇ ਵਾਂਗੂੰ ਡੰਗਰਾਂ ਦੇ
ਤੇਰੇ ਸ਼ਹਿਰ ਜੋ ਲੱਗਦੀ ਨਿੱਤ ਨਿਲਾਮੀ ਹੋ ਛੱਡਦਾ 
ਮੈਨੂੰ ਹਰ ਇੱਕ ਨੇ ਠੁਕਰਾਇਆ ਗੱਲ ਮੈ ਭੁੱਲਦਾ ਨਹੀਂ
ਤੂੰ ਮੇਰੇ ਬਣੇਗਾ ਕਹੇ ਕੋਈ ਹਾਮੀ ਹੋ ਛੱਡਦਾ
ਉਝ ਪਿੰਡ ਵੀ ਘੁੰਮਣ ਵੱਡੀ ਮੇਰਾ ਖ਼ਾਸ ਨਹੀਂ
ਦਿਲ ਟੁੱਟੇ ਵਾਲਿਆਂ ਲਈ ਮੈਂ ਨਾਮੀ ਹੋ ਛੱਡਦਾ
ਜਿਹੜੀ ਕਰ ਦਿੰਦੀ ਏ ਸ਼ਾਂਤ ਮੇਰੇ ਅਰਮਾਨਾਂ ਨੂੰ
ਖੁਦ ਕਹਿਰ ਕਮਾਉਦੀ ਇੱਕ ਸੁਨਾਮੀ ਹੋ ਛੱਡਦਾ
ਉਝ ਲਿਖਣ ਲੱਗੇ ਤਾਂ ਘੱਟ ਪੈਂਦਾ ਸੰਸਾਰ ਮੈਂਨੂੰ
ਪਰ ਯਾਦ ਉਹਦੀ ਨਿੱਤ ਗੁਲਾਮੀ ਹੋ ਛੱਡਦਾ
ਕੀ ਘੁੰਮਣ ਆਲਿਆਂ ਮਿਲਦੇ ਤੈਨੂੰ ਲਿਖ ਲਿਖ ਕੇ
ਮੈਂ ਕਬਰ ਸਬਰ ਦੀ ਰੋਜ਼ ਸਲਾਮੀ ਹੋ ਛੱਡਦਾ -2

©ਜੀਵਨ ਘੁੰਮਣ #Time
0b898c843ea510badb7e755c7ca84325

ਜੀਵਨ ਘੁੰਮਣ

ਵਾਪਿਸ ਕਰ
ਹੱਥੀ ਸੋਂਪ ਦੇ ਸੁਪਨੇ ਆਪਣੇ, 
ਇਸ਼ਕ ਫੜਾ ਦੇ ਰਾਤਾਂ ਨੂੰ।
ਐਨਕਾਂ ਲਾ ਕੇ ਘੁੱਪ ਹਨੇਰੇ, 
ਕਹਿ ਬਰਸ ਲੈਣ ਬਰਸਾਤਾਂ ਨੂੰ।
ਵਾਂਗ ਧੀਆਂ ਦੇ ਵਿੱਚ ਡੋਲੀ ਦੇ , 
ਤੋਰ ਕਿਤੇ ਜਜ਼ਬਾਤਾਂ ਨੂੰ। 
ਦੁੱਖ ਵੰਡੀ ਕਦੇ ਨਾਲ ਤੂੰ ਮੇਰੇ, 
ਭੇਜਕੇ ਖ਼ਬਰ ਹਲਾਤਾਂ ਨੂੰ।
ਨੀ ਘੁੰਮਣ ਆਲੇ ਦੇ ਸ਼ਬਦ ਕਿੱਥੇ ਨੇ, 
ਮੰਨਦੇ ਜਾਤਾ ਪਾਤਾ ਨੂੰ।
ਉਹ ਹੱਸਦੀ ਤੈਨੂੰ ਵੇਖਣ ਦੇ ਲਈ , 
ਮੁੱਲ ਵਿਕ ਗਿਆ ਜਾਂ ਕਾਈਨਾਤਾ ਨੂੰ।
ਮੁੱਲ ਵਿਕ ਗਿਆ ਜਾਂ ਕਾਈਨਾਤਾ ਨੂੰ।
     📝👉ਜੀਵਨ ਘੁੰਮਣ #SunSet
0b898c843ea510badb7e755c7ca84325

ਜੀਵਨ ਘੁੰਮਣ

ਸਾਇਦ ਮੈਂ ਖੁਦ ਤੋਂ ਜ਼ਿਆਦਾ ਕਰੀਬ ਸੀ ਉਹਦੇ‌‌
ਏਸੇ ਗੱਲੋਂ ਬਦਲੇ ਨਸੀਬ ਸੀ ਉਹਦੇ 
ਮੈਨੂੰ ਲੱਗਦਾ ਸੀ ਕਿ ਮੈ‌ ਗਰੀਬ ਹਾਂ ਉਸਤੋਂ 
ਪਰ ਜਜ਼ਬਾਤ ਮੇਰੇ ਤੋਂ ਜ਼ਿਆਦਾ ਗਰੀਬ ਸੀ ਉਹਦੇ। 
        📝👉ਜੀਵਨ ਘੁੰਮਣ #Light

2 Love

0b898c843ea510badb7e755c7ca84325

ਜੀਵਨ ਘੁੰਮਣ

ਪੱਥਰ ਤੇ ਲੀਕ 🗞️✍️.     
ਵੱਜੀ ਜਦੋਂ ਵੇਖਦਾ ਮੈਂ ਪੱਥਰ ਤੇ ਲੀਕ ਹਾਂ
ਮਨੋਂ ਮਨੀ ਕਹਿੰਦਾ ਹਾਂ ਕਿ ਕੱਲਾ ਹੀ ਮੈਂ ਠੀਕ ਹਾਂ
ਉਹ ਨੇ ਕਲੰਡਰ ਬੇਈਮਾਨ ਜਿਹੇ ਸ਼ਾਲ ਦੇ
ਸਿਤੰਬਰ ਦੇ ਮਹੀਨੇ ਦੀ ਮੈਂ 19 ਵੀ ਤਾਰੀਖ ਹਾਂ
ਜਿੰਨਾ ਦੀ ਖੁਸ਼ੀ ਲਈ ਰਿਹਾ ਕੱਟ ਬਨਵਾਸ ਮੈਂ
ਖੋਹਰੈ ਕਾਹਤੋਂ ਜਾਪਦਾ ਮੈਂ ਉਹਨਾਂ ਨੂੰ ਸਾਰੀਕ ਹਾ
ਵੱਜੀ ਜਦੋਂ ਵੇਖਦਾ ਮੈਂ ਪੱਥਰ ਤੇ ਲੀਕ ਹਾਂ
ਮਨੋਂ ਮਨੀ ਕਹਿੰਦਾ ਹਾਂ ਕਿ ਕੱਲਾ ਹੀ ਮੈਂ ਠੀਕ ਹਾਂ
ਦੂਰ ਰਹਾਂ ਲੋਕਾਂ ਕੋਲੋਂ ਸ਼ਬਦਾਂ ਦੇ ਕੋਲੇ ਮੈਂ
ਚਾਅ ਮੇਰੇ ਜਿੰਨੇ ਵੀ ਸੀ ਦਿਲ ਚ ਲੁਕੋਲੇ ਮੈਂ
ਕਲਮ ਬਣਾ ਕੇ ਹਮਸਫ਼ਰ ਮੈਂ ਤੁਰਿਆਂ 
ਬੋਲਦੇ ਸੀ ਕਰ ਦਿੱਤੇ ਹੰਝੂ ਮੇਰੇ ਬੋਲੇ ਮੈਂ
ਟੁੱਟਦੇ ਮਹੁੱਬਤਾਂ ਚ ਆਸ਼ਿਕ ਨੇ ਕਿੱਦਾ
ਏਸ ਗੱਲ ਤਾਂ "ਘੁੰਮਣ ਆਲਾ" ਪ੍ਰਤੀਕ ਆ
ਵੱਜੀ ਜਦੋਂ ਵੇਖਦਾ ਮੈਂ ਪੱਥਰ ਤੇ ਲੀਕ ਹਾਂ
ਮਨੋਂ ਮਨੀ ਕਹਿੰਦਾ ਹਾਂ ਕਿ ਕੱਲਾ ਹੀ ਮੈਂ ਠੀਕ ਹਾਂ
          ਜੀਵਨ ਘੁੰਮਣ (ਬਠਿੰਡਾ) #Love

2 Love

0b898c843ea510badb7e755c7ca84325

ਜੀਵਨ ਘੁੰਮਣ

ਪੂਰੇ ਹੋਏ 
100
ਮਿਸਨ 
🥰 #myvoice

9 Love

0b898c843ea510badb7e755c7ca84325

ਜੀਵਨ ਘੁੰਮਣ

World Book Day    ਪਹਿਲਾਂ ਜ਼ਿੰਦਗੀ ਦਾ ਹੈ ਨਹੀਂ ਸੀ ਹਿਸਾਬ ਗੋਰੀਏ        
  ਲਾ ਹਰ ਕੋਈ ਜਾਂਦਾ ਸੀ ਦਿਮਾਗ ਗੋਰੀਏ। 
ਹੁਣ ਰੱਖੇ ਹੋਏ ਇਹਦੇ ਉੱਤੇ ਚਾੜ ਚਾੜ ਕੇ 
 ਲਿਖੀ ਬੈਠੇ ਬੇਵਫਾਵਾ ਤੇ ਕਿਤਾਬ ਗੋਰੀਏ  
 ਜੀਵਨ ਘੁੰਮਣ #world_book_day
0b898c843ea510badb7e755c7ca84325

ਜੀਵਨ ਘੁੰਮਣ

ਦ੍ਰਿਸ਼ ਉਹਦੀ ਡੋਲੀ 💺💺

ਹੋ ਵਾਕਿਫ਼ ਅੱਜ ਖੁਦਾ ਮੇਰੇ , ਉਹ ਜਾ ਰਹੇ ਭੁਲੇਖੇ ਪਾ ਤੇਰੇ।         
ਮੈਂ ਹਾਂ ਦਰਵਾਜ਼ੇ ਤੇ ਖੜਿਆ , ਕੋਈ ਨਾਲ ਬੈਠਾ ਉਹਦੇ ਲਾ ਸਿਹਰੇ।
ਉਹ ਚਾ ਮੇਰੇ ਕਰ ਮਿੱਟੀ ਗਈ, ਜੀਹਦੇ ਚਾਅ ਨੱਚਦੇ ਨੇ ਜਾ ਖੇੜੇ।
ਉਹ ਲਾਲ ਲਹਿੰਗੇ ਵਿੱਚ ਸਜੀ ਹੋਈ , ਲ਼ੈ ਰਹੀ ਅਜਨਬੀ ਨਾ ਫੇਰੇਂ।
ਰਹੀ ਸੁਪਨੇ ਵੇਖਦੀ ਮੇਰੇ ਨਾ , ਸੁਪਨੇ ਕਰ ਗਈ ਸੁਪਨੇ ਮੇਰੇ।       
ਮੈ ਰੋਂਦਾ ਰੋਂਦਾ ਪਰਤ ਰਿਹਾ , ਦਗਾ ਕਰਨ ਨੂੰ ਰਾਜ਼ੀ ਸਾਹ ਮੇਰੇ।    
ਉਹ ਦੇ ਹੱਥ ਗੈਰਾਂ ਦੇ ਹੱਥਾਂ ਵਿੱਚ , ਹੱਥੀ ਕਲਮ ਸਿਆਹੀ ਤਾਂ ਮੇਰੇ।
ਨਿੱਕੀ ਉਮਰੇ ਘੁੰਮਣ ਆਲੇ ਨੂੰ , ਤੁਰ ਗਈ ਏ ਰੋਗ ਲਗਾ ਜਿਹੜੇ 
ਸਾਰੀ ਉਮਰ ਰਾਸ ਹੁਣ ਆਉਣ ਨਹੀਂ , ਜੋ ਬਖਸ਼ ਗਈ ਬਚੇ ਸਾਹ ਮੇਰੇ
ਜੋ ਬਖਸ਼ ਗਈ ਬਚੇ ਸਾਹ ਮੇਰੇ।                              

   📝👉ਜੀਵਨ ਘੁੰਮਣ (ਬਠਿੰਡਾ) #Heartbeat
0b898c843ea510badb7e755c7ca84325

ਜੀਵਨ ਘੁੰਮਣ

ਜੀਵਨ ਘੁੰਮਣ #bestadvice
0b898c843ea510badb7e755c7ca84325

ਜੀਵਨ ਘੁੰਮਣ

ਤੂੰ ਇਹ ਨਾ ਸੋਚੀ ਛੱਡ ਦਿਆਂਗੇ
ਅਸੀਂ ਦਿਲ ਤੇਰੇ ਨੂੰ ਖੁੱਗ ਜਾਣਾ
ਤੂੰ ਕਬਰ ਜਿਹੜੀ ਵਿੱਚ ਹੋਣਾ ਨੀ
ਮੈਂ ਫੁੱਲ ਬਣ ਉਹਤੇ‌ ਉੱਗ‌ ਜਾਣਾ
ਜੀਵਨ ਘੁੰਮਣ #Winter
0b898c843ea510badb7e755c7ca84325

ਜੀਵਨ ਘੁੰਮਣ

Alone             ਅਸੀਂ ਦੋਵੇਂ ਇੱਕੋ ਜਿਹੇ                
ਬੜੀ ਮੁੱਦਤਾਂ ਬਾਦੋ ਮਿਲਿਆਂ ਏ , ਮੈਨੂੰ ਮੇਰੇ ਵਰਗਾ ਕੋਈ।
ਜਿਵੇਂ ਮੈਂ ਲੁਕ ਲੁਕ ਕੇ ਰੋਂਦਾ ਰਿਹਾ , ਉਹ ਵੀ ਹੋਣੀ ਰੋਈ ।
ਮੈਂ ਲਿਖ ਲਿਖ ਦਰਦ ਬਿਆਨ ਕਰਾਂ , ਉਹ ਦਰਦਾਂ ਦੇ ਵਿੱਚ ਖੋਈ।
ਮੈਂ ਸ਼ਬਦਾਂ ਦੇ ਨਾਂ ਵੰਡ ਲੈਂਦਾ , ਉਹ ਖੋਹਰੇ ਬੈਠੀ ਲੁਕੋਈ।
ਰੱਖ ਲਿਆ ਜਿਉਂਦਾ ਖੁਦ ਨੂੰ ਮੈ , ਉਹ ਜਾਦੀ ਮੋਈ ਮੋਈ।
ਰੂਹ ਕੰਬਦੀ ਏ ਉਹਨੂੰ ਸੋਚ ਕੇ ਵੀ , ਜੋ ਉਹਦੇ ਨਾਂ ਹੈ ਹੋਈ।
ਉਹਨੂੰ ਪਹਿਲਾਂ ਕਦੇ ਮੈਂ ਮਿਲਿਆ ਨਹੀਂ, ਨਾ ਰਿਸ਼ਤਾ ਮੇਰਾ ਕੋਈ।
ਬਸ ਹੱਸਦੀ ਵੇਖਣਾ ਉਹਨੂੰ ਮੈਂ , ਜੋ ਹੰਝੂ ਜਾਂਦੀ ਬੋਈ।
ਕਿਉਂ ਘੁੰਮਣ ਆਲੇ ਨੂੰ ਆ ਟੱਕਰੀ , ਇਹ ਜਾਣਦਾ ਏ ਬਸ ਓਹੀ।
ਦੇ ਖੁਸ਼ੀਆਂ ਉਹਨੂੰ ਠੰਢ ਵਾਂਗੂੰ , ਮੈਨੂੰ ਹੰਝੂਆਂ ਭਿੱਜੀ ਲੋਈ ।
ਦੇ ਖੁਸ਼ੀਆਂ ਉਹਨੂੰ ਠੰਢ ਵਾਂਗੂੰ , ਮੈਨੂੰ ਹੰਝੂਆਂ ਭਿੱਜੀ ਲੋਈ ।
📝👉ਜੀਵਨ ਘੁੰਮਣ #alone

7 Love

loader
Home
Explore
Events
Notification
Profile