Nojoto: Largest Storytelling Platform
balrajkokri6064
  • 34Stories
  • 136Followers
  • 305Love
    10.0KViews

Balraj singh kokri

ਮੈਂ ਗਰੀਬ ਮੈਂ ਮਸਕੀਨ

  • Popular
  • Latest
  • Video
22be8ef081289681c6984b8af41a5047

Balraj singh kokri

ਹਾਂ ਕੁਝ ਹੋਰ, ਤੇ ਕੁਝ ਹੋਰ ਦਿਖਣ ਦੀ ਕੋਸ਼ਿਸ਼ ਕਰਦਾ ਹਾਂ
ਬੰਦਾ ਹਾਂ, ਅੱਖਾਂ ਬੰਦ ਕਰ ਬੰਦਗੀ ਦਾ ਨਾਟਕ ਕਰਦਾ ਹਾਂ

ਸਮੇਂ ਦਾ ਚੱਕਰ ਘੁੰਮ ਰਿਹਾ ਬਿਨ ਰੁਕਿਆਂ, ਘੁੰਮਦਾ ਰਹੇਗਾ
ਬੱਸ ਝਾੜਦਾ ਤੇਰੀਆਂ ਤਸਵੀਰਾਂ ਉੱਤੋਂ ਸਮੇਂ ਦਾ ਗਰਦਾ ਹਾਂ

ਮੇਰੀ ਪਿਆਸ, ਤੇਰੇ ਦਰਸ ਦੀ ਤਾਂਘ ਤੀਕਰ ਹੀ ਮੁੱਕ ਜਾਂਦੀ
ਡੀਕ ਲਾ ਪੀ ਜਾਵਾਂ ਗ਼ਮਾਂ ਨੂੰ, ਮੈਂ ਆਫ਼ਰ ਕੇ ਰੋਜ਼ ਮਰਦਾ ਹਾਂ

ਮੇਰੇ ਪੈਰਾਂ ਨੂੰ ਫੁੱਲ ਬਣ ਸੂਹਾ ਕਰ ਦਿੰਦੇ ਭੱਖੜੇ ਤੇਰੀ ਯਾਦ ਦੇ
ਮਲ੍ਹੇ ਦੇ ਗਲ ਘੋਟੂ ਬੇਰਾਂ ਵਾਂਗ ਰਗਾਂ ਆਪਣੀਆਂ ਫੜਦਾ ਹਾਂ 

ਮੇਰਿਆਂ ਨੈਣਾਂ ਦੇ ਕੋਇਆਂ ਅੰਦਰ ਕਾਈ ਬਣ ਜੰਮ ਗਏ ਨੇ
ਤਿਲਕ ਕੇ ਮਰ ਗਏ ਖੁਆਬ ਸਾਰੇ ਧੁੱਪਾਂ ਵਿਚ ਠਰਦਾ ਹਾਂ

ਸਿਵਿਆਂ ਦੀ ਰਾਖ, ਫੁੱਲ, ਕਦ ਬਣਦੇ ਹੱਡ ਮਾਸੜਾ ਪੁਤਲਾ 
ਰੂਹ ਕੋਕਰੀ ਉਡ ਗਈ ਦਹਾਕੇ ਤੋਂ ਭਾਲ ਉਸਦੀ ਕਰਦਾ ਹਾਂ





ਬਲਰਾਜ ਸਿੰਘ ਕੋਕਰੀ

©Balraj singh kokri #ਦੁਰੂਪਤਾ

#ਦੁਰੂਪਤਾ #ਸ਼ਾਇਰੀ

10 Love

22be8ef081289681c6984b8af41a5047

Balraj singh kokri

ਕਿਸ ਬਿਧ ਆਖਾਂ ਹਾਸੇ ਤੈਂਡੇ 
ਫੱਗਣ ਰੁੱਤੇ ਫੁੱਲ ਜਿਉਂ ਖਿੜਦੇ
ਦੰਦ ਬੀੜ ਸੁਹਾਂਦੇ ਤਾਰੇ ਲਸ਼ਕਣ
ਜੀਕਣ ਤਸਬੀ ਮੋਤੀਆਂ ਲੱਦੀ

ਬਲਰਾਜ ਸਿੰਘ ਕੋਕਰੀ

©Balraj singh kokri
22be8ef081289681c6984b8af41a5047

Balraj singh kokri

ਤੁਸਾਂ ਦਾ ਵੇਖ ਕੇ ਸੰਗਣਾ
ਸੰਗਦਿਆਂ ਨੀਵੀਂ ਪਾ ਲੈਣੀ
ਉਤਾਂਹ ਨੂੰ ਚੱਲਣ ਲੱਗਦੇ ਨੇ
ਅਸਾਡੇ ਹਫ਼ਦੇ ਸਾਹ ਸੱਜਣ

ਨਜ਼ਰ ਨਾ ਨਜ਼ਰ ਦਾ ਮਿਲਣਾ
ਤੁਸਾਂ  ਦਾ  ਬੈਠਣਾ  ਸਾਹਵੇਂ
ਬੁਝਾਰਤ  ਨੈਣ  ਪਾ ਜਾਂਦੇ 
ਬੁੱਲ ਕਰਦੇ ਦੁਆ ਸੱਜਣ

ਅਸਾਂ ਦੀ ਜਾਨ ਤੇ ਬਣ ਜਾਏ
ਤੁਸਾਂ ਦਾ ਮੁੱਖ ਘੁਮਾ ਬਹਿਣਾ
ਕਰਵਟਾਂ  ਲੈਣ  ਲੱਗ  ਜਾਂਦੇ
ਜਿਸਮ ਚ ਰਹੇ ਨਾ ਵਾਹ ਸੱਜਣ

ਕੀਕਣ ਦਿਲ ਨੂੰ ਸਮਝਾਈਏ
ਇਹ ਨਾ ਸਮਝਦਾ ਟੁੱਟ ਪੈਣਾ
ਮਹੁਰਾ  ਪੀ  ਕੇ  ਮਰ  ਜਾਸਾਂ
ਜੇ ਵੱਖ ਸਾਡੇ ਹੋਏ ਰਾਹ ਸੱਜਣ

ਔਂਤਰੀ ਨਾਗਨ ਵਿਛੋੜੇ ਦੀ
ਅਨ ਦਿਨ ਡੱਸਦੀ ਰਹਿੰਦੀ 
ਬਿਰਹੜਾ ਰੂਹ ਦਾ ਛਿੜਿਆ
ਪੀੜਾਂ ਵੀ ਪਾਏ ਗਾਹ ਸੱਜਣ

ਬਾਬੇ ਕੋਈ ਦੱਸ ਵੇ ਕੀ ਆਖੇ
ਨਖ਼ਫ਼ਣੀ ਘੜੀ ਕੁਲਹਿਣੀ ਨੂੰ 
ਸੱਜਣ ਦੀਦੇ ਦੀਦ ਨੂੰ ਤਰਸੇ
ਅਸਾਂ ਨੂੰ ਹਿੱਕ ਨਾ ਲਾ ਸੱਜਣ

ਬਲਰਾਜ ਸਿੰਘ ਕੋਕਰੀ

©Balraj singh kokri ਮੁਹੱਬਤ#

ਮੁਹੱਬਤ# #ਪਿਆਰ

7 Love

22be8ef081289681c6984b8af41a5047

Balraj singh kokri

ਮੁਹੱਬਤ ਇੰਝ ਨਹੀਂ ਤਾਂ ਕੀਕਣ
ਫੁੱਲ ਤੇ ਭੌਰਿਆਂ ਦੀ ਏ ਜੀਕਣ
ਤੇਰੀ  ਰੂਹ  ਏ  ਬ੍ਰਹਿਮੰਡ  ਵਿਚ
ਮੈਂਡੀ ਰੂਹ ਗਾਉਣ ਲੱਗ ਪਈ ਏ


ਬਲਰਾਜ ਸਿੰਘ ਕੋਕਰੀ

©Balraj singh kokri #ਮੁਹੱਬਤ❤❤

#ਮੁਹੱਬਤ❤❤ #ਸ਼ਾਇਰੀ

11 Love

22be8ef081289681c6984b8af41a5047

Balraj singh kokri

ਮੋਰ ਬੋਲਦੇ ਕੋਇਲ ਕੂਕਦੀ
ਤੈਂਡੀ  ਯਾਦ  ਸਤਾਵੇ  ਸੱਜਣ
ਚੇਤਰ ਅੱਜ ਵੇ ਫਿਰ ਚੜ੍ਹਿਆ 
ਚਿੱਠੀ ਤਾਰ ਨਾ ਆਵੇ ਸੱਜਣ

ਨੈਣੋਂ ਹੰਝ ਕਿਰਦੇ ਬਿਨ ਰੁਕਿਆਂ
ਸਿਜਦੇ ਵਿੱਚ ਸਿਰ ਸਦ ਝੁਕਿਆ
ਨੇਤਰਹੀਣ  ਰੂਹ  ਅੰਜਨ  ਦੇ ਖਾਂ
ਪਿਆਰ ਸਲਾਈ ਕੋਈ ਪਾਵੇ ਸੱਜਣ

ਵੰਡ ਨਿਆਜ਼ ਦਰਗਾਹ ਤੇ ਆਵਾਂ
ਪੰਜੇ  ਵਖਤ  ਨਾ  ਕਦੇ  ਖੁੰਝਾਵਾਂ
ਗੋਡੇ ਟੇਕ ਹੱਥ  ਖੈਰ ਨੂੰ  ਖੁੱਲ੍ਹਦੇ
ਜਿੰਦ ਰੁੱਸੜੇ  ਪੀਰ  ਮਨਾਵੇ  ਸੱਜਣ



ਬਲਰਾਜ ਸਿੰਘ ਕੋਕਰੀ

©Balraj singh kokri #lonely
22be8ef081289681c6984b8af41a5047

Balraj singh kokri

ਅਸਾਂ ਵੀ ਤੇਰੇ ਦਰ ਤੇ ਸੱਜਣ
ਆਣ ਕੇ ਅਲਖ਼ ਜਗਾਈ ਹੂ
ਖੋਲ ਦੇ ਬੂਹਾ ਦੀਦ ਬਖਸ਼ ਤੂੰ 
ਅਸਾਂ ਇਸ਼ਕ ਸ਼ੁਦਾਈਆਂ ਨੂੰ 

ਕਾਸਾ ਮੈਂਡਾ ਖਾਲੀ ਅਜ਼ਲੋਂ
ਭਰ ਖਾਂ ਮਿਹਰਾਂ ਲੱਦੜਿਆ
ਅਸੀਂ ਕੂੜ ਜਾਣੈ ਸਾਂਵਰਿਆ
ਜੱਗ ਦੀਆਂ ਕਮਾਈਆਂ ਨੂੰ 

ਅੰਜਨ ਦੇ ਖਾਂ ਚਾਨਣ ਹੋਸੀ
ਨੈਣੀਂ  ਕੱਜਲ ਰੜਕਾਂ ਮਾਰੇ
ਸ਼‍ਾਲਾ ਬਿਰਖ ਹੋਏ ਹਾਂ ਛੋਹ ਦੇ
ਯੁੱਗ ਲੰਘੇ ਜੂਨੀ ਆਈਆਂ ਨੂੰ 

ਜਾਂ ਰਾਹੀਂ ਕੱਖ ਕਰਲੈ ਦਰ ਦੇ
ਹਵਾ ਦਾ ਬੁੱਲਾ ਲੈ ਉੱਡ ਜਾਵੇ
ਭੁੱਲ ਕੇ ਪੱਥਰ ਕਰ ਨਾ ਦੇਵੀਂ
ਕਿਤੇ ਠੋਕਰ ਲਾਵਾਂ ਰਾਹੀਆਂ ਨੂੰ 

ਹੱਡ ਮਾਸੜਾ ਪੁਤਲਾ ਗਰਕੇ
ਬਖਸ਼ ਲਵੀਂ ਤੂ ਯਾਰੜਿਆ
ਬਾਬੇ ਕੋਕਰੀ ਹੁਣ ਨਾ ਭਾਵੇ
ਰਾਹ ਹਸ਼ਰ ਦੇ ਆਈਆਂ ਨੂੰ 

ਬਲਰਾਜ ਸਿੰਘ ਕੋਕਰੀ

©Balraj singh kokri ਯਾਰੜਿਆ

ਯਾਰੜਿਆ #ਸ਼ਾਇਰੀ

6 Love

22be8ef081289681c6984b8af41a5047

Balraj singh kokri

ਉਹ ਆਖੇ  ਮੇਰੇ  ਆਖੇ ਲੱਗ ਕੇ ਇੰਝ ਕਰ
ਮੈਂ ਆਖਾਂ ਅੱਖਾਂ ਮੁੰਦ ਭਰੋਸਾ ਕਰ ਨਹੀਂ ਹੁੰਦਾ 

ਧਰਮ ਦੀ ਦਲਦਲ ਵਿਚ ਫਸਿਆਂ ਨਾ ਲੰਘ ਹੋਣਾ
ਤਰਕ ਦੇ ਅੰਨ੍ਹੇ ਜੰਗਲ ਵਿਚ ਮੈਥੋਂ ਵੜ ਨਹੀਂ ਹੁੰਦਾ

ਮੈਂ ਵੀ ਤਾਂ ਤਰਕਾਂ ਨਾਲ ਚੱਲ ਕੇ ਆਪੂੰ ਮੌਡ ਕਹਾਵਾਂ
ਬੇਗੁਰਿਆਂ ਦਾ ਸੱਚ ਹੀ ਆਖਣ ਕੋਈ ਦਰ ਨਹੀਂ ਹੁੰਦਾ 

ਦੋ ਵੇਲੇ ਦੀ ਰੋਟੀ ਖਾਤਰ ਬੰਦਾ ਕੀ ਨਹੀਂ ਕਰਦਾ
ਜ਼ਮੀਰ  ਵੇਚ  ਕੇ  ਸੌਦਾ  ਮੈਥੋਂ ਕਰ ਨਹੀਂ ਹੁੰਦਾ 

ਕਰਦੀ ਵੇਖ ਤਰੱਕੀ ਦੁਨੀਆਂ ਚੰਦ ਉੱਤੇ ਵੀ ਪਹੁੰਚੀ
ਚਿੜੀਮਾਰ ਪ੍ਰਮਾਣੂ ਬੰਬਾਂ ਦਾ ਕੋਈ ਘਰ ਨਹੀਂ ਹੁੰਦਾ 

ਰੂੜੀਵਾਦੀ ਸੋਚ ਕੋਕਰੀ ਵਿਚੇ ਧਸ ਕੇ ਫਸ ਜਾਵੇਂਗਾ
ਮਿੱਟੀ, ਵਿਰਸੇ ਨਾਲੋਂ ਟੁੱਟ ਕੇ ਵੀ ਜੀ ਮਰ ਨਹੀਂ ਹੁੰਦਾ


ਬਲਰਾਜ ਸਿੰਘ ਕੋਕਰੀ

©Balraj singh kokri #ਭਰੋਸਾ

#ਭਰੋਸਾ

7 Love

22be8ef081289681c6984b8af41a5047

Balraj singh kokri

ਹਾਸੇ ਵੰਡਾਂ  ਦਰਦ  ਬਟੋਰਾਂ
ਕੁਝ  ਨਾ  ਲੋਕਾ  ਤੈਥੋਂ ਲੋੜਾਂ
ਖਾਲੀ ਝੋਲੀ ਅੱਡ ਆਇਆਂ 
ਭਰ ਜਲਦੀ ਮੈਂ ਵਾਗਾਂ ਮੋੜਾਂ

ਰਾਸ ਨਾ ਆਵੇ ਵਿੱਚੇ ਰਹਿ ਸਾਂ
ਸੱਚੀ  ਗੱਲ ਦਿਲੇ ਦੀ ਕਹਿ ਸਾਂ
ਦੁਨੀ ਨੂੰ  ਛੱਡਕੇ  ਜਾਣਾ  ਲੋਚਾਂ
ਫੌਰੀ ਜਾ ਮੈਂ ਗੋਰ ਵਿੱਚ ਪੈ ਸਾਂ

ਸਾਹਾਂ ਦੇ ਵਿੱਚ ਵਸਿਆ ਪ੍ਰੀਤਮ 
ਧੁਰ ਅੰਦਰ ਤੱਕ ਧਸਿਆ ਪ੍ਰੀਤਮ 
ਦਰਸ਼ਨ ਦੇ ਸਾਂ  ਜਿੰਦ ਪਈ ਕੂਕੇ
ਪੀੜਾਂ  ਹਿਰਦਾ ਕਸਿਆ ਪ੍ਰੀਤਮ 

ਏਕੋ ਸ਼ਬਦ ਸਹਾਰਾ ਮਿਲ ਜਾਏ
ਸੁੰਨਾ ਬਾਗ ਦਿਲੇ ਦਾ ਖਿਲ ਜਾਏ
ਮਾਲੀ ਤੂੰ  ਵੇ  ਬਹੁੜ  ਖਾਂ ਜਲਦੀ
ਤਰਸੀ ਜਿੰਦ ਬਹਿ ਨਾ ਸਿਲ ਜਾਏ

ਬਲਰਾਜ ਸਿੰਘ ਕੋਕਰੀ

©Balraj singh kokri #ਪ੍ਰੀਤਮ_ਜੀ

#ਪ੍ਰੀਤਮ_ਜੀ

12 Love

22be8ef081289681c6984b8af41a5047

Balraj singh kokri

ਨਾ ਪੱਲੇ ਫਕੀਰੀ ਨਾ ਅਕਲਾਂ ਦੇ ਮੇਚ
ਕੌਡੀਆਂ ਦੇ ਭਾਅ ਜੋ ਜ਼ਮੀਰਾਂ ਰਹੇ ਵੇਚ





ਬਲਰਾਜ ਸਿੰਘ ਕੋਕਰੀ

©Balraj singh kokri #ਮੌਤ

#ਮੌਤ

8 Love

22be8ef081289681c6984b8af41a5047

Balraj singh kokri

ਅਸਾਂ ਵੀ ਤੇਰੇ ਦਰ ਤੇ ਸੱਜਣ
ਆਣ ਕੇ ਅਲਖ਼ ਜਗਾਈ ਹੂ
ਖੋਲ ਦੇ ਬੂਹਾ ਦੀਦ ਬਖਸ਼ ਦੇ
ਅਸਾਂ ਇਸ਼ਕ ਸ਼ੁਦਾਈਆਂ ਨੂੰ 

ਕਾਸਾ ਮੈਂਡਾ ਖਾਲੀ ਅਜ਼ਲੋਂ
ਭਰ ਖਾਂ ਮਿਹਰਾਂ ਲੱਦੜਿਆ
ਅਸੀਂ ਕੂੜ ਜਾਣੈ ਸਾਂਵਰਿਆ
ਜੱਗ ਦੀਆਂ ਕਮਾਈਆਂ ਨੂੰ 

ਅੰਜਨ ਦੇ ਖਾਂ ਚਾਨਣ ਹੋਸੀ
ਨੈਣੀਂ  ਕੱਜਲ ਰੜਕਾਂ ਮਾਰੇ
ਸ਼‍ਾਲਾ ਬਿਰਖ ਹੋਏ ਹਾਂ ਛੋਹ ਦੇ
ਯੁੱਗ ਲੰਘੇ ਜੂਨੀ ਪਾਈਆਂ ਨੂੰ 

ਜਾਂ ਰਾਹੀਂ ਕੱਖ ਕਰਲੈ ਦਰ ਦੇ
ਹਵਾ ਦਾ ਬੁੱਲਾ ਲੈ ਉੱਡ ਜਾਵੇ
ਭੁੱਲ ਕੇ ਪੱਥਰ ਕਰ ਨਾ ਦੇਵੀਂ
ਕਿਤੇ ਠੋਕਰ ਲਾਵਾਂ ਰਾਹੀਆਂ ਨੂੰ 

ਹੱਡ ਮਾਸੜਾ ਪੁਤਲਾ ਗਰਕੇ
ਬਖਸ਼ ਲਵੀਂ ਤੂ ਯਾਰੜਿਆ
ਬਾਬੇ ਕੋਕਰੀ ਹੁਣ ਨਾ ਭਾਵੇ
ਰਾਹ ਹਸ਼ਰ ਦੇ ਆਈਆਂ ਨੂੰ 

ਬਲਰਾਜ ਸਿੰਘ ਕੋਕਰੀ

©Balraj singh kokri #ਦੀਦ

#ਦੀਦ

7 Love

loader
Home
Explore
Events
Notification
Profile