Nojoto: Largest Storytelling Platform
harpindersadhra4513
  • 366Stories
  • 429Followers
  • 2.9KLove
    296Views

Harpinder Sadhra

Love to write short poems

harpindersadhra420@gmail.com

  • Popular
  • Latest
  • Video
5dafa14006737334a76a509b7f31349a

Harpinder Sadhra

Penned by Harpinder sadhra

ਉਂਝ ਤਾਂ ਰੱਬ ਨੇ ਘੱਟ ਹੀ ਦਿੱਤੇ
ਪਰ ਗੁਣ ਹੈ ਇਕ ਪਿਆਰਾ ਜਿਹਾ
ਲਫ਼ਜ਼ਾਂ ਨੂੰ ਜੋੜ ਕੇ ਕਵਿਤਾ ਕਰ ਲਈਏ
ਆਉਂਦਾ ਬੜਾ ਨਜ਼ਾਰਾ ਜਿਹਾ
ਖ਼ਿਆਲ ਸਾਰੇ ਇੰਝ ਰੌਸ਼ਨ ਹੋ ਜਾਂਦੇ
ਜਿਵੇਂ ਹੋਟਲ ਕੋਈ ਪੰਜ ਤਾਰਾ ਜਿਹਾ
ਝੱਟ ਸਕੂਨ ਹੈ ਹੋ ਜਾਂਦੀ
ਜ਼ਿੰਦਗੀ ਜੋ ਬਣੀ ਖਿਲਾਰਾ ਜਿਹਾ

             ਲਿਖਤ ਹਰਪਿੰਦਰ ਸਾਧੜਾ

©Harpinder Sadhra #Love

9 Love

5dafa14006737334a76a509b7f31349a

Harpinder Sadhra

Penned by : Harpinder Sadhra

ਜ਼ਿੰਦਗੀ ਦੇ ਗਣਿਤ ਨੂੰ
ਨਾ ਬਹੁਤਾ ਸੋਚਿਆ ਕਦੇ
ਨਾ ਵਿੰਗੇ ਟੇਡੇ ਕਦੇ
ਸਾਨੂੰ ਖ਼ਿਆਲ ਆਏ ਨਾ
ਹਰ ਦਿਨ ਬੁੱਲੇ ਲੁੱਟਣ ਦੀ ਆਪਾਂ ਤਾਂਘ ਰੱਖੀ
ਲੈ ਕੇ ਰੱਬ ਤੋਂ ਖਬਰੇ
ਕਿੰਨੇ ਕੁ ਸਾਲ ਆਏ ਹਾਂ
ਮੰਜ਼ਿਲਾ ਲਈ ਉਤਾਵਲੇ ਨਾ ਹੋਏ ਜ਼ਿਆਦਾ
ਆਪਾਂ ਕਰਕੇ ਮਿੱਠੀ ਜਿਹੀ ਚਾਲ ਆਏ ਹਾਂ
ਅਸੀਂ ਪਿੰਡ ਸਾਦਗੀ ਦੇ ਰਹਿਣ ਵਾਲੇ
ਇਕ ਸ਼ਹਿਰ ਵਿਖਾਵੇ ਦਾ ਟਾਲ ਆਏ ਹਾਂ।

                                        ਲਿਖਤ :  ਹਰਪਿੰਦਰ ਸਾਧੜਾ

©Harpinder Sadhra #Love

14 Love

5dafa14006737334a76a509b7f31349a

Harpinder Sadhra

लफ्ज़ खुद चल पड़े है कागज़ की तरफ।।

इस बारिश में तेरे ख्याल।।

इस कदर आ भिड़े है मुझसे।।

©Harpinder Sadhra #alone
5dafa14006737334a76a509b7f31349a

Harpinder Sadhra

ਲਿਖਤ - ਹਰਪਿੰਦਰ ਸਾਧੜਾ                 
     
  ਮਿਆਰ ਦਸਦੇ ਸਾਡੀ ਸੋਚ ਦਾ।
        ਚੌਰਾਹਿਆਂ ਤੇ ਬਲਦੇ ਦੀਵੇਂ ਜਿਹੜੇ।
               ਬਾਬੇ ਨਾਨਕ ਨਾਲ ਸਾਡੀ ਸਾਂਝ ਰਹੀ ਮੁੱਢ ਤੋਂ।
          ਰਾਹ ਭਲਾ ਅਸੀਂ ਪੈ ਗਏ ਕਿਹੜੇ।
         ਅੱਗੇ ਵੱਧਣ ਦੀ ਥਾਂ ਇੰਝ ਲਗਦਾ ਮੈਨੂੰ ।
ਜਿਵੇਂ ਪੈ ਗਈ ਚੱਕੀ ਪੁੱਠੇ ਗੇੜੇ ।
          ਆਸ ਦੇ ਮਹਿਲ ਵੀ ਬਣ ਜਾਣਗੇ ਇਕ ਦਿਨ ।
         ਮਿਹਨਤ ਤੇ ਗੁਰਬਾਣੀ ਜੇ ਦੋਵੇਂ ਆ ਗਈਆਂ ਵੇਹੜੇ।

       Penned by : Harpinder Sadhra

©Harpinder Sadhra #Pencil
5dafa14006737334a76a509b7f31349a

Harpinder Sadhra

Penned by: Harpinder Sadhra


ਬੇਪਰਵਾਹੀ ਸਿੱਖੀ ਬਚਪਨ ਤੋਂ
ਜ਼ਿੰਮੇਵਾਰੀ ਬਾਪੂ ਦੇ ਕਿਰਦਾਰ ਤੋਂ ਸਿੱਖੀ
ਮੇਹਨਤ ਸਿਖਾਉਂਦੇ ਮੈਨੂੰ ਹਫ਼ਤੇ ਦੇ ਦਿਨ ਸਾਰੇ
ਮੌਜ ਕਰਨੀ ਪਰ ਮੈਂ ਐਤਵਾਰ ਤੋਂ ਸਿੱਖੀ
ਮਿਲ ਕੇ ਕਿਵੇਂ ਰਹਿਣਾ ਇਕ ਮੁੱਠ ਹੋ ਕੇ
ਗੱਲ ਅੰਗੂਠੇ ਤੇ ਉਂਗਲ਼ਾਂ ਚਾਰ ਤੋਂ ਸਿੱਖੀ 
ਨਫ਼ਰਤ ਨਾਲ ਮੇਰਾ ਵਾਹ ਨਾ ਪਿਆ ਜ਼ਿਆਦਾ
ਮੈਂ ਗੱਲ ਜਿਹੜੀ ਵੀ ਸਿੱਖੀ ਪਿਆਰ ਤੋਂ ਸਿੱਖੀ

   
                                ਲਿਖਤ : ਹਰਪਿੰਦਰ ਸਾਧੜਾ

©Harpinder Sadhra #flowers
5dafa14006737334a76a509b7f31349a

Harpinder Sadhra

Penned by : Harpinder Singh

ਕਦਮ ਨਿਰੰਤਰ ਚਲਦੇ ਰੱਖੀ।
ਬਹੁਤੀ ਰਫਤਾਰ ਦਾ ਨਾ ਸੋਚੀ।
ਕਿਸਮਤ ਦੇ ਨੱਕੇ ਤੇਰੇ ਵੱਲ ਮੁੜ ਜਾਣਗੇ ਇਕ ਦਿਨ।
ਪਹਿਲੀ ਕੋਸ਼ਿਸ਼ਾਂ ਚ ਹੋਈ ਹਾਰ ਦਾ ਨਾ ਸੋਚੀ।
ਦਿਲ ਦੀਆਂ ਕਰ ਯਾਰਾ ਤੂੰ ਹੱਸ ਹੱਸ ਕੇ।
ਕੀ ਕਹਿਣਗੇ ਬੰਦੇ ਚਾਰ ਦਾ ਨਾ ਸੋਚੀ।
ਝੱਲਾ ਜਿਹਾ ਬਣ ਕੇ ਸਵਾਦ ਲੈ ਤੂੰ ਜਿੰਦਗੀ ਦਾ।
ਕਿੱਸਾ ਕੋਈ ਸਿਆਣੇ ਤੇ ਸਮਝਦਾਰ ਦਾ ਨਾ ਲੋਚੀ।
ਕਦਮ ਨਿਰੰਤਰ ਚਲਦੇ ਰੱਖੀ।
ਬਹੁਤੀ ਰਫਤਾਰ ਦਾ ਨਾ ਸੋਚੀ।

                        ਲਿਖਤ - ਹਰਪਿੰਦਰ ਸਿੰਘ

©Harpinder Sadhra #WinterLove
5dafa14006737334a76a509b7f31349a

Harpinder Sadhra

Penned by Harpinder sadhra


ਗਰਮ‌ ਕੱਪੜਿਆਂ ਵਿੱਚ ਵੀ ਨਾ ਠੰਢ ਹਟ ਦੀ ਜਦੋਂ
ਬੀਤੇ ਵਖ਼ਤ ਦੇ ਉਹ ਸਾਲ ਚੇਤੇ ਆਉਂਦੇ ਨੇ
ਠੰਢੇ ਬੁਰਜ ਚ ਬੈਠੇ ਮਾਤਾ ਗੁਜਰੀ ਦੇ ਕੋਲ
ਗੁਰੂ ਗੋਬਿੰਦ ਸਿੰਘ ਜੀ ਦੇ ਲਾਲ ਚੇਤੇ ਆਉਂਦੇ ਨੇ
ਕਿਵੇਂ ਪੁਜਿਆ ਗਰਮ ਦੁੱਧ ਠੰਢੇ ਬੁਰਜ ਦੇ ਅੰਦਰ
ਮੋਤੀ ਮਹਿਰਾ ਦੇ ਕਿੱਸੇ ਵੀ ਨਾਲ ਨਾਲ ਚੇਤੇ ਆਉਂਦੇ ਨੇ
7 ਅਤੇ 9 ਸਾਲ ਉਮਰਾਂ ਸੀ ਛੋਟੀਆਂ
ਨੀਹਾਂ ਵਿੱਚ ਖੜੇ ਬਣੇ ਖਾਲਸੇ ਦੀ ਢਾਲ ਚੇਤੇ ਆਉਂਦੇ ਨੇ
🪔🪔


                                 ਲਿਖਤ - ਹਰਪਿੰਦਰ ਸਾਧੜਾ

©Harpinder Sadhra #WritersSpecial
5dafa14006737334a76a509b7f31349a

Harpinder Sadhra

Penned by Harpinder Sadhra

ਜੋ ਉਡੀਕਦੇ ਸੀ ਸਾਲ ਪੂਰਾ
ਵਖ਼ਤ ਆ ਗਿਆ ਓਹੀ ਵੇ ਸੱਜਣਾ
ਜੇਬ ਵਿੱਚ ਰੱਖ ਮੂੰਗਫਲੀਆਂ ਦਾ ਰੁਗ
ਲੈ ਕੇ ਤੁਰ ਜਾਣਾ ਕਾਲੀ ਜਿਹੀ ਲੋਈ ਵੇ ਸੱਜਣਾ
ਚੁੱਲ੍ਹੇ ਅੱਗੇ ਬਹਿ ਕੇ ਖਾਵਾਂ ਮੱਕੀ ਦੀਆਂ ਰੋਟੀਆਂ
ਕਿੱਥੇ ਚੰਗੀ  ਲੱਗੇ ਫਿਰ ਠੰਢੀ ਹੋਈ ਵੇ ਸਜਣਾ 
ਕੱਲ੍ਹ ਨਹਾਵਾਂਗੇ ਕਹਿ ਕੇ ਦਿਲ ਨੂੰ ਤਸੱਲੀ ਦੇਣੀ
ਨਾ ਨਹਾਉਣ ਦੇ ਬਹਾਨੇ ਅੱਜ ਵੀ ਓਹੀ ਵੇ ਸੱਜਣਾ
ਹੁੰਦਾ ਵੱਖਰਾ ਨਜ਼ਾਰਾ ਕੁਦਰਤ ਦੇ ਰੰਗ ਵੇਖਣ ਦਾ 
ਚਿੱਟੀ ਧੁੰਦ ਵਿੱਚ ਦਿਸਦਾ ਨਾ ਜਦ ਕੋਈ ਵੇ ਸੱਜਣਾ
ਜੋ ਉਡੀਕਦੇ ਸੀ ਸਾਲ ਪੂਰਾ
ਵਖ਼ਤ ਆ ਗਿਆ ਓਹੀ ਵੇ ਸੱਜਣਾ

                     ਲਿਖਤ - ਹਰਪਿੰਦਰ ਸਾਧੜਾ

©Harpinder Sadhra #Punjabi #punjabi_shayri #punjabialfaaz #punjabi_poetry
5dafa14006737334a76a509b7f31349a

Harpinder Sadhra

Penned by : Harpinder Sadhra


ਹੁਣ ਕੌਣ ਕਿਸੇ ਦਾ ਮੋਹ ਕਰਦਾ ।।
ਗੱਲ ਕਿੰਨੀ ਹੈ ਦੁੱਖ ਦੀ।।
ਜਜ਼ਬਾਤਾਂ ਦੀ ਕੋਈ ਕਦਰ ਰਹੀ ਨਾ।।
ਗੱਲ ਪੈਸੇ ਤੇ ਹੀ ਆ ਮੁਕਦੀ।।
ਹੋਂਦ ਕਿਤੇ ਨਾ ਫਿੱਕੀ ਪੈ ਜਾਵੇ।।
ਉਸ ਮਹੁੱਬਤ ਦੇ ਰੁੱਖ ਦੀ।।
ਕਈ ਵਾਰ ਸ਼ੌਰ ਤੋਂ ਉੱਚੀ ਹੁੰਦੀ।।
ਆਵਾਜ਼ ਕਿਸੇ ਚੁੱਪ ਦੀ।।

               ਲਿਖਤ- ਹਰਪਿੰਦਰ ਸਾਧੜਾ

©Harpinder Sadhra #Top
5dafa14006737334a76a509b7f31349a

Harpinder Sadhra

इस कदर मुझे मेरे‌ जनाब अच्छे लगते है।।
 
उसी की बातें उसी के खबाव अच्छे लगते है।।

©Harpinder Sadhra #YouNme
loader
Home
Explore
Events
Notification
Profile