✍ ਹਰਫ਼ ਦਾਨਗੜੵੀਆ

✍ ਹਰਫ਼ ਦਾਨਗੜੵੀਆ Lives in Barnala, Punjab, India

Army

 • Popular Stories
 • Latest Stories

"ਜਰੂਰੀ ਨਹੀ ਹੁੰਦਾ ਕਿ, ਉਮਰ ਤੇ ਸਿਆਣਪ ਸਦਾ ਮੇਲ ਖਾਵੇ, ਜੀਹਨੂੰ ਦਿਲੋ ਤੋ ਚਾਹਿਆ, ਉਹ ਵੀ ਤੇਰੇ ਲਈ ਪਿਆਰ ਜਿਤਾਵੇ, ਕਦੇ ਕਦੇ ਇੱਕ ਤਰਫੇ ਰਾਹ ਤੇ ਚੱਲਣਾ ਪੈਂਦਾ, ਕਈ ਵਾਰੀ ਕੰਢਿਆਂ ਨੂੰ ਫੁੱਲ ਵੀ ਮੰਨਣਾ ਪੈਂਦਾ। ਮੀਲਾਂ ਦੂਰ ਰਹਿਕੇ ਵੀ ਟੋਹ ਲੈਣਾ, ਖਿਆਲਾਂ ਦੇ ਵਿੱਚ ਇੱਕ ਦੂਜੇ ਨੂੰ ਛੋਹ ਲੈਣਾ, ਕਿ ਹਵਾ ਦੇ ਗਰਮ ਠੰਡੇ ਬੁੱਲਿਆ ਤੋ, ਸੁੱਖ ਦੁੱਖ ਦਾ ਸਨੇਹਾ ਕੋਈ ਮਿਲ ਜਾਵੇ, ਐਸਾ ਰਿਸਤਾ ਰੂਹ ਦਾ ਰੂਹ ਨਾਲ ਗੰਡਣਾ ਪੈਂਦਾ, ਕਈ ਵਾਰੀ ਕੰਢਿਆਂ ਨੂੰ ਫੁੱਲ ਵੀ ਮੰਨਣਾ ਪੈਂਦਾ। ਆਪਾ ਭੁੱਲ ਕੇ ਮੰਗਣੀਆਂ ਦੁਆਵਾਂ ਉਹਦੇ ਲਈ, ਚੁੰਹ ਪਾਸੇ ਜਦ ਰੰਗ ਨਿਖਰਨੇ ਸੂਹੇ ਹੀ, ਰੱਬ ਵੀ ਆਖੇ ਕਿੱਥੋ ਲਏ ਲਫ਼ਜ਼ ਇਹਨੇ, ਦਾਨਗੜੵੀਏ ਕੋਈ ਐਸਾ ਨਗਮਾ ਗਾਉਣਾ ਪੈਂਦਾ, ਫਿਰ ਕੰਢਿਆਂ ਨੂੰ ਵੀ ਫੁੱਲਾਂ ਵਾਂਗੂੰ ਚਾਹੁੰਣਾ ਪੈਂਦਾ। ✍(ਹਰਫ਼ ਦਾਨਗੜੵੀਆ)"

ਜਰੂਰੀ ਨਹੀ ਹੁੰਦਾ ਕਿ, 
ਉਮਰ ਤੇ ਸਿਆਣਪ ਸਦਾ ਮੇਲ ਖਾਵੇ, 
ਜੀਹਨੂੰ ਦਿਲੋ ਤੋ ਚਾਹਿਆ, 
ਉਹ ਵੀ ਤੇਰੇ ਲਈ ਪਿਆਰ ਜਿਤਾਵੇ,
ਕਦੇ ਕਦੇ ਇੱਕ ਤਰਫੇ ਰਾਹ ਤੇ ਚੱਲਣਾ ਪੈਂਦਾ, 
ਕਈ ਵਾਰੀ ਕੰਢਿਆਂ ਨੂੰ ਫੁੱਲ ਵੀ ਮੰਨਣਾ ਪੈਂਦਾ। 

ਮੀਲਾਂ ਦੂਰ ਰਹਿਕੇ ਵੀ ਟੋਹ ਲੈਣਾ, 
ਖਿਆਲਾਂ ਦੇ ਵਿੱਚ ਇੱਕ ਦੂਜੇ ਨੂੰ ਛੋਹ ਲੈਣਾ, 
ਕਿ ਹਵਾ ਦੇ ਗਰਮ ਠੰਡੇ ਬੁੱਲਿਆ ਤੋ, 
ਸੁੱਖ ਦੁੱਖ ਦਾ ਸਨੇਹਾ ਕੋਈ ਮਿਲ ਜਾਵੇ, 
ਐਸਾ ਰਿਸਤਾ ਰੂਹ ਦਾ ਰੂਹ ਨਾਲ ਗੰਡਣਾ ਪੈਂਦਾ, 
ਕਈ ਵਾਰੀ ਕੰਢਿਆਂ ਨੂੰ ਫੁੱਲ ਵੀ ਮੰਨਣਾ ਪੈਂਦਾ। 

ਆਪਾ ਭੁੱਲ ਕੇ ਮੰਗਣੀਆਂ ਦੁਆਵਾਂ ਉਹਦੇ ਲਈ, 
ਚੁੰਹ ਪਾਸੇ ਜਦ ਰੰਗ ਨਿਖਰਨੇ ਸੂਹੇ ਹੀ,
 ਰੱਬ ਵੀ ਆਖੇ ਕਿੱਥੋ ਲਏ ਲਫ਼ਜ਼ ਇਹਨੇ, 
ਦਾਨਗੜੵੀਏ ਕੋਈ ਐਸਾ ਨਗਮਾ ਗਾਉਣਾ ਪੈਂਦਾ, 
ਫਿਰ ਕੰਢਿਆਂ ਨੂੰ ਵੀ ਫੁੱਲਾਂ ਵਾਂਗੂੰ ਚਾਹੁੰਣਾ ਪੈਂਦਾ।
             ✍(ਹਰਫ਼ ਦਾਨਗੜੵੀਆ)

#ਫੁੱਲਾਂ ਵਾਗੂੰ @manraj kaur @Jagraj Sandhu @Deep Sandhu #SUMAN#

21 Love

"ਦਿਲ ਵਿੱਚ ਤਾ ਮੇਰੇ ਵੀ ਕਈ, ਛੋਟੇ-ਵੱਡੇ ਸੌਂਕ ਛਲਾਵੇ ਸੀ, ਹੱਸਣ,ਖੇਡਣ ਤੇ ਵੰਗ ਛਣਕਾਣ ਜਿਹੇ, ਚਾਅ ਵੀ ਬਾਹਲੇ ਸੀ। ਪਰ ਜਦ ਲੱਕ ਤੋੜਿਆ ਮਜਬੂਰੀਆਂ ਨੇ, ਦੋ ਵਕਤ ਦੀ ਰੋਟੀ ਤੋ ਪਈਆਂ, ਕੋਹਾ ਤਕ ਦੀਆਂ ਦੂਰੀਆਂ ਨੇ, ਚਾਦਰ ਵਾਗੂੰ ਫਿਰ ਮੈਂ, ਆਪਣਾ ਜਿਸਮ ਵਿਛਾਉਂਦੀ ਆ, ਏਸ ਲਈ ਮੈਂ ਹਰ ਮੂੰਹੋ ਵੇਸਵਾ ਕਹਾਉਂਨੀ ਆ। ਬੇਸਕ ਵੇ 'ਹਰਫ਼' ਮੈਂ ਜਿਸਮ ਲੁਟਾਉਨੀ ਆ, ਪਰ ਏਸ ਪਾਪ ਦੇ ਨਾਲ-ਨਾਲ, ਮੈਂ ਕਈ ਪੁੰਨ ਕਮਾਉਦੀ ਆ, ਦੱਲੇ, ਟੁੱਚਿਆ ਦੀ ਹਵਸ ਨੂੰ ਸਹਿ ਕੇ ਪਿੰਡੇ ਤੇ, ਭੋਲੀਆ,ਮਾਸੂਮ ਜਿੰਦਾ ਦੀ ਪੱਤ ਬਚਾਉਦੀ ਆ, ਏਸ ਲਈ ਮੈਂ ਹਰ ਮੂੰਹੋ ਵੇਸਵਾ ਕਹਾਉਂਦੀ ਆ। ✍(ਹਰਫ਼ ਦਾਨਗੜੀਆ)"

ਦਿਲ ਵਿੱਚ ਤਾ ਮੇਰੇ ਵੀ ਕਈ, 
ਛੋਟੇ-ਵੱਡੇ ਸੌਂਕ ਛਲਾਵੇ ਸੀ, 
ਹੱਸਣ,ਖੇਡਣ ਤੇ ਵੰਗ ਛਣਕਾਣ ਜਿਹੇ, 
ਚਾਅ ਵੀ ਬਾਹਲੇ ਸੀ। 

ਪਰ ਜਦ ਲੱਕ ਤੋੜਿਆ ਮਜਬੂਰੀਆਂ ਨੇ, 
ਦੋ ਵਕਤ ਦੀ ਰੋਟੀ ਤੋ ਪਈਆਂ, 
ਕੋਹਾ ਤਕ ਦੀਆਂ ਦੂਰੀਆਂ ਨੇ, 
ਚਾਦਰ ਵਾਗੂੰ ਫਿਰ ਮੈਂ, 
ਆਪਣਾ ਜਿਸਮ ਵਿਛਾਉਂਦੀ ਆ, 
ਏਸ ਲਈ ਮੈਂ ਹਰ ਮੂੰਹੋ ਵੇਸਵਾ ਕਹਾਉਂਨੀ ਆ। 

ਬੇਸਕ ਵੇ 'ਹਰਫ਼' ਮੈਂ ਜਿਸਮ ਲੁਟਾਉਨੀ ਆ, 
ਪਰ ਏਸ ਪਾਪ ਦੇ ਨਾਲ-ਨਾਲ, 
ਮੈਂ ਕਈ ਪੁੰਨ ਕਮਾਉਦੀ ਆ, 
ਦੱਲੇ, ਟੁੱਚਿਆ ਦੀ ਹਵਸ ਨੂੰ ਸਹਿ ਕੇ ਪਿੰਡੇ ਤੇ, 
ਭੋਲੀਆ,ਮਾਸੂਮ ਜਿੰਦਾ ਦੀ ਪੱਤ ਬਚਾਉਦੀ ਆ, 
ਏਸ ਲਈ ਮੈਂ ਹਰ ਮੂੰਹੋ ਵੇਸਵਾ ਕਹਾਉਂਦੀ ਆ। 
              ✍(ਹਰਫ਼ ਦਾਨਗੜੀਆ)

#ਵੇਸਵਾ @gurmeet kaur meet @Jagraj Sandhu #SUMAN#

20 Love
1 Share

"ਜੇ ਆਸਿਕ ਦੀ ਕਾਪੀ ਫੋਲ ਲਵੇਂ, ਵਿੱਚੋ ਫੁੱਲ ਮਿਲਜੂ ਮੁਰਝਾਇਆ ਜਾ, ਜਾਂ ਕੋਈ ਚਿੱਠੀ ਮਿਲਣੀ ਪੰਨਿਆਂ 'ਚੋ, ਜੀਹਨੇ ਇਸਕ ਲਈ ਘੜਿਆ ਰਾਹ। ਕੁਝ ਲਫ਼ਜ਼ ਅਧੂਰੇ ਮਿਲ ਜਾਣੇ, ਜੋ ਆਪਣੇ ਆਪ ਵਿੱਚ ਪੂਰੇ ਨੇ, ਇਸ਼ਕੇ ਵਿੱਚ ਰੰਗੇ ਪੜੵ ਜਾਦੇ, ਹੋਰਾ ਨੇ ਭਾਵੇ ਕੂੜ ਕਹੇ। ਕੋਈ ਯਾਦ ਉਕੀਰੀ ਮਿਲ ਜਾਣੀ, ਸਮਿਆ ਦੀ ਹਾਣੀ ਕਹੀ ਜਾਣੀ, ਤੇ ਜੋ ਪੈਂਡੇ ਸਾਥ ਉਨ੍ਹਾਂ ਗਾਹੇ ਨੇ, ਉਨ੍ਹਾਂ ਦੀ ਟਾਣੀ ਮਿਲ ਜਾਣੀ। ਯਾਰ ਲਈ ਮੰਗੀਆਂ ਦੁਆਵਾ ਜੋ, ਉਨ੍ਹਾਂ ਦਾ ਖਾਕਾ ਹੋਣਾ ਏ, ਦੂਰ ਰਹਿ-ਰਹਿ ਜਿਹੜੀ ਪੀੜ ਸਹੀ, ਉਹਦਾ ਵੀ ਸਾਇਆ ਪਾਉਣਾ ਏ। ਮੱਤ ਮਿਲਜੂ ਕਿੱਦਾ ਨਿਭਾਉਣੀ ਏ, ਜੋ ਯਾਰੀ ਯਾਰ ਨਾਲ ਲਾਈ ਤੂੰ, ਦਾਨਗੜੵੀਏ ਧਿਆਨ ਨਾਲ ਪੜੵ ਲਈਂ, ਵਿੱਚ ਛੁਪੇ ਜੋ ਪਾਕ ਨਜਾਰੇ ਆ, ਜੇ ਆਸਿਕ ਦੀ ਕਾਪੀ....। ✍(ਹਰਫ਼ ਦਾਨਗੜੵੀਆ)"

ਜੇ ਆਸਿਕ ਦੀ ਕਾਪੀ ਫੋਲ ਲਵੇਂ, 
ਵਿੱਚੋ ਫੁੱਲ ਮਿਲਜੂ ਮੁਰਝਾਇਆ ਜਾ, 
ਜਾਂ ਕੋਈ ਚਿੱਠੀ ਮਿਲਣੀ ਪੰਨਿਆਂ 'ਚੋ, 
ਜੀਹਨੇ ਇਸਕ ਲਈ ਘੜਿਆ ਰਾਹ। 

ਕੁਝ ਲਫ਼ਜ਼ ਅਧੂਰੇ ਮਿਲ ਜਾਣੇ, 
ਜੋ ਆਪਣੇ ਆਪ ਵਿੱਚ ਪੂਰੇ ਨੇ, 
ਇਸ਼ਕੇ ਵਿੱਚ ਰੰਗੇ ਪੜੵ ਜਾਦੇ, 
ਹੋਰਾ ਨੇ ਭਾਵੇ ਕੂੜ ਕਹੇ। 

ਕੋਈ ਯਾਦ ਉਕੀਰੀ ਮਿਲ ਜਾਣੀ, 
 ਸਮਿਆ ਦੀ ਹਾਣੀ ਕਹੀ ਜਾਣੀ, 
ਤੇ ਜੋ ਪੈਂਡੇ ਸਾਥ ਉਨ੍ਹਾਂ ਗਾਹੇ ਨੇ, 
ਉਨ੍ਹਾਂ ਦੀ ਟਾਣੀ ਮਿਲ ਜਾਣੀ। 

ਯਾਰ ਲਈ ਮੰਗੀਆਂ ਦੁਆਵਾ ਜੋ, 
ਉਨ੍ਹਾਂ ਦਾ ਖਾਕਾ ਹੋਣਾ ਏ, 
ਦੂਰ ਰਹਿ-ਰਹਿ ਜਿਹੜੀ ਪੀੜ ਸਹੀ,
ਉਹਦਾ ਵੀ ਸਾਇਆ ਪਾਉਣਾ ਏ। 

ਮੱਤ ਮਿਲਜੂ ਕਿੱਦਾ ਨਿਭਾਉਣੀ ਏ, 
ਜੋ ਯਾਰੀ ਯਾਰ ਨਾਲ ਲਾਈ ਤੂੰ, 
ਦਾਨਗੜੵੀਏ ਧਿਆਨ ਨਾਲ ਪੜੵ ਲਈਂ,
ਵਿੱਚ ਛੁਪੇ ਜੋ ਪਾਕ ਨਜਾਰੇ ਆ, 
ਜੇ ਆਸਿਕ ਦੀ ਕਾਪੀ....। 
             ✍(ਹਰਫ਼ ਦਾਨਗੜੵੀਆ)

#ਆਸਿਕ ਦੀ ਕਾਪੀ #SUMAN# Jagraj Sandhu

19 Love

"ਸਰਦਾਰੀ ਦਾਦੇ ਪੜਦਾਦੇ ਆਲੀ ਕਾਇਮ ਰੱਖੀ ਆ, ਲਈ ਗੁੜਤੀ ਆ ਸਿੱਖੀ ਇਤਿਹਾਸ ਚੋ.. ਖੂਨ ਵਾਲੀ ਗਰਮੀ ਨੀ ਘੱਟ ਹੋਣੀ ਉਨਾਂ ਕੋਲੋਂ, ਬਹੁਤੇ ਗਲੇਸ਼ੀਅਰ ਠਰਦੇ ਜਿਹੜੇ... Rude ਨੀ behavior ਰੱਖਣਾ, ਭਾਵੇ... Rule ਆਰਮੀ ਦੇ ਸਖਤ ਬੜੇ..। ✍(ਹਰਫ਼ ਦਾਨਗੜੵੀਆ)"

ਸਰਦਾਰੀ ਦਾਦੇ ਪੜਦਾਦੇ ਆਲੀ ਕਾਇਮ ਰੱਖੀ ਆ, 
ਲਈ ਗੁੜਤੀ ਆ ਸਿੱਖੀ ਇਤਿਹਾਸ ਚੋ.. 
ਖੂਨ ਵਾਲੀ ਗਰਮੀ ਨੀ ਘੱਟ ਹੋਣੀ ਉਨਾਂ ਕੋਲੋਂ, 
ਬਹੁਤੇ ਗਲੇਸ਼ੀਅਰ ਠਰਦੇ ਜਿਹੜੇ... 
Rude ਨੀ behavior ਰੱਖਣਾ, 
 ਭਾਵੇ... 
Rule ਆਰਮੀ ਦੇ ਸਖਤ ਬੜੇ..। 
✍(ਹਰਫ਼ ਦਾਨਗੜੵੀਆ)

#rule v/s behavior #ਫੋਜੀਆਂ ਦਾ ਲਾਣਾ #gurmeet kaur meet @Dh@liw@l #SUMAN# @Jagraj Sandhu @Deep Sandhu

19 Love

"ਬੜੇ ਨੇ ਵਿਦਵਾਨ ਏਥੇ, Defineਕਰਨ ਪਿਆਰਾ ਨੂੰ, ਕਈ ਹਵਸਾ ਦੇ ਨਾਲ ਤੋਲ ਦਿੰਦੇ, ਕਈ ਦਿਲ ਨੂੰ ਦਿਲ ਨਾਲ ਜੋੜ ਦਿੰਦੇ। ਕੋਈ ਨੰਗਾ ਨਾਚ ਕਰਾਉਦਾ ਏ, ਤੇ ਕੋਈ ਇੱਜਤਾਂ ਤੇ ਕੱਪੜਾ ਪਾਉਂਦਾ ਏ, ਕੋਈ ਮੇਲ ਕਹੇ ਇਹਨੂੰ ਰੂੂਹਾ ਦਾ, ਤੇ ਕੋਈ time pass ਹੀ ਕਹਿੰਦਾ ਏ। ਕਈ ਇਸ਼ਕ ਵਿੱਚ ਮਰ ਜਾਂਦੇ, ਕਈ ਇਸ਼ਕ ਵਿੱਚ ਮਾਰ ਦਿੰਦੇ, ਕਈ ਤੱਤੀ ਵਾ ਨਾ ਲੱਗਣ ਦੇਣ, ਤੇ ਕਈ ਤੇਜਾਬ ਪਾ ਸਾੜ ਦਿੰਦੇ। ਕਈ ਮੰਗਦੇ ਫਿਰਨ ਦੁਆਵਾਂ ਜੀ, ਗੁਰਦੁਆਰੇ, ਮੰਦਰ ,ਮਸੀਤਾਂ 'ਚ, ਤੇ ਕਈ ਅੱਕੇ ਚਾਉਣ ਛੁਟਕਾਰਾ ਜੀ, ਉਲਝੇ ਫਿਰਨ ਤਬੀਤਾ 'ਚ। Look ਆ matter ਕਰਦੀ, ਅੱਜ-ਕੱਲ, ਨਾ ਕਿ ਦਿਲੀ ਜਜਬਾਤ ਜੀ, ਦਾਨਗੜ੍ਹੀਏ ਨੂੰ ਸੋਚੀ ਪਾਉਦੀ, ਇਸ਼ਕੇ ਤੇ ਛਾਈ ਰਾਤ ਜੀ। ✍(ਹਰਫ਼ ਦਾਨਗੜ੍ਹੀਆ)"

ਬੜੇ ਨੇ ਵਿਦਵਾਨ ਏਥੇ, 
Defineਕਰਨ ਪਿਆਰਾ ਨੂੰ, 
ਕਈ ਹਵਸਾ ਦੇ ਨਾਲ ਤੋਲ ਦਿੰਦੇ, 
ਕਈ ਦਿਲ ਨੂੰ ਦਿਲ ਨਾਲ ਜੋੜ ਦਿੰਦੇ। 

ਕੋਈ ਨੰਗਾ ਨਾਚ ਕਰਾਉਦਾ ਏ, 
ਤੇ ਕੋਈ ਇੱਜਤਾਂ ਤੇ ਕੱਪੜਾ ਪਾਉਂਦਾ ਏ, 
ਕੋਈ ਮੇਲ ਕਹੇ ਇਹਨੂੰ ਰੂੂਹਾ ਦਾ, 
ਤੇ ਕੋਈ time pass ਹੀ ਕਹਿੰਦਾ ਏ। 

ਕਈ ਇਸ਼ਕ ਵਿੱਚ ਮਰ ਜਾਂਦੇ, 
ਕਈ ਇਸ਼ਕ ਵਿੱਚ ਮਾਰ ਦਿੰਦੇ, 
ਕਈ ਤੱਤੀ ਵਾ ਨਾ ਲੱਗਣ ਦੇਣ, 
ਤੇ ਕਈ ਤੇਜਾਬ ਪਾ ਸਾੜ ਦਿੰਦੇ। 

ਕਈ ਮੰਗਦੇ ਫਿਰਨ ਦੁਆਵਾਂ ਜੀ, 
ਗੁਰਦੁਆਰੇ, ਮੰਦਰ ,ਮਸੀਤਾਂ 'ਚ, 
ਤੇ ਕਈ ਅੱਕੇ ਚਾਉਣ ਛੁਟਕਾਰਾ ਜੀ, 
ਉਲਝੇ ਫਿਰਨ ਤਬੀਤਾ 'ਚ।

Look ਆ matter ਕਰਦੀ, 
ਅੱਜ-ਕੱਲ, 
ਨਾ ਕਿ ਦਿਲੀ ਜਜਬਾਤ ਜੀ, 
ਦਾਨਗੜ੍ਹੀਏ ਨੂੰ ਸੋਚੀ ਪਾਉਦੀ, 
ਇਸ਼ਕੇ ਤੇ ਛਾਈ ਰਾਤ ਜੀ। 
           ✍(ਹਰਫ਼ ਦਾਨਗੜ੍ਹੀਆ)

#ਰੰਗ @Preeti✍️✍️ @Lovepreet Kaur Khalsa @Jagraj Sandhu #SUMAN# @manraj kaur

19 Love