Nojoto: Largest Storytelling Platform
baljit5441968244181
  • 402Stories
  • 3.0KFollowers
  • 4.9KLove
    3.4LacViews

BALJEET SINGH MAHLA

BALJIT MAHLA LYRICS ✍️ SINGER🎙️ SHAYAR 📖 ACTOR 🕺7888332802📲

  • Popular
  • Latest
  • Video
69e28a193458419994f1aba4602c3b98

BALJEET SINGH MAHLA

Didaar ਰੂਪ ਕਿਰਨ ਸਿੱਧੂ  A@isha Rana Palvi Chalana Nehu❤ Sarla singh

Didaar ਰੂਪ ਕਿਰਨ ਸਿੱਧੂ A@isha Rana Palvi Chalana Nehu❤ Sarla singh #Shayari

575 Views

69e28a193458419994f1aba4602c3b98

BALJEET SINGH MAHLA

Tu khuda mera 

#MutualBond  Deep Dhaliwal Neetu Sharma  Pratibha Tiwari(smile)🙂 Ankita Maurya Nehu❤

Tu khuda mera #MutualBond Deep Dhaliwal Neetu Sharma Pratibha Tiwari(smile)🙂 Ankita Maurya Nehu❤

326 Views

69e28a193458419994f1aba4602c3b98

BALJEET SINGH MAHLA

🇮🇳ਹੋ ਗਿਆ ਦੇਸ ਆਜ਼ਾਦ ਮੇਰਾ🇮🇳
************************
ਭੁੱਲ ਗਏ ਸ਼ਹੀਦਾਂ ਦੀ ਕੁਰਬਾਨੀ
ਨਸ਼ਾ ਖਾ ਗਿਆ ਚੜ੍ਹਦੀ ਜਵਾਨੀ
ਓਹਨ੍ਹਾਂ ਨੇ ਕੀ ਸੋਚਣਾ ,' ਜਿਨਾਂ ਨੂੰ 
ਆਪਣਾ ਆਪ ਹੀ ਯਾਦ ਨਹੀਂ। 
ਹੋ ਗਿਆ ਦੇਸ ਆਜ਼ਾਦ ਮੇਰਾ 
ਫਿਰ ਵੀ ਦੇਸ ਆਬਾਦ ਨਹੀਂ ।
*****
ਵੱਧ ਗਈ ਭੁੱਖ ਤੇ ਬੇਰੋਜ਼ਗਾਰੀ
ਸਭ ਲਾਈ ਜਾਵਣ ਵਿਦੇਸ਼ ਉਡਾਰੀ
ਨੇਤਾ ਕਰਦੇ ਐਸ਼ ਪ੍ਰਸਤੀ,
ਹੁਣ ਚੋਰ ਕੋਈ ਸਾਧ ਨਹੀਂ
ਹੋ ਗਿਆ ਦੇਸ਼ ਆਜ਼ਾਦ ਮੇਰਾ
 ਫਿਰ ਵੀ ਦੇਸ਼ ਆਬਾਦ ਨਹੀਂ।
*****
ਰੱਬ ਬਣ ਬੈਠਾ ਅੱਜਕਲ੍ਹ ਦਾ ਬੰਦਾ
ਤੇਰੇ ਨਾਮ ਤੇ ਕਰਦਾ ਫਿਰਦਾ ਧੰਦਾ
ਤੇਰੇ  ਬਾਜੋਂ ਮੇਰੇ ਨਾਨਕਾ 
ਸੁਣਦਾ ਕੋਈ ਫ਼ਰਿਆਦ ਨਹੀਂ 
ਹੋ ਗਿਆ ਦੇਸ ਆਜ਼ਾਦ ਮੇਰਾ 
ਫਿਰ ਵੀ ਦੇਸ ਆਬਾਦ ਨਹੀਂ।
*****
ਬਲਜੀਤ ਮਾਹਲਾ ਸੋਚੇ ਤੇ ਵਿਚਾਰੇ 
ਸਮਝ ਨਾ ਆਵੇ ਹੁਣ ਜਿੱਤੇ ਜਾ ਹਾਰੇ
ਭਗਤ ਸਿੰਘ ਨੇ ਜੋ ਸੋਚਿਆ ਸੀ ,
ਉਂਝ ਹੋਇਆ ਉਸਦੇ ਬਾਅਦ ਨਹੀਂ । 
ਹੋਗਿਆ ਦੇਸ ਆਜ਼ਾਦ ਮੇਰਾ 
ਫਿਰ ਵੀ ਦੇਸ ਆਬਾਦ ਨਹੀਂ ।
******
ਲੇਖਕ:ਬਲਜੀਤ ਸਿੰਘ ਮਾਹਲਾ✍🏻
ਮੋਬ:8054942313📱

©BALJEET SINGH MAHLA Ho Gaya Desh Azaad Mera Dilip Singh Harpreet @Akashdeep✍️ Kamal walia ਮਨਪ੍ਰੀਤ ਬੈਂਸ  Ak Singh

Ho Gaya Desh Azaad Mera Dilip Singh Harpreet @Akashdeep✍️ Kamal walia ਮਨਪ੍ਰੀਤ ਬੈਂਸ Ak Singh #Thoughts

0 Love

69e28a193458419994f1aba4602c3b98

BALJEET SINGH MAHLA

ਪੰਜਾਬ

ਅੱਖਾਂ ਖੁਲੀਆਂ ਚ ਆਇਆ ਮੈਨੂੰ ਖ਼ਾਬ ਮੇਰੇ ਦੋਸਤੋ
ਜੀ ਮੈਂ ਪਹਿਲਾਂ ਜਿਹਾ ਵੇਖਿਆ ਪੰਜਾਬ ਮੇਰੇ ਦੋਸਤੋ।
*******
ਵੱਡੇ ਛੋਟਿਆਂ ਦਾ ਦਿਲੋਂ ਹੁੰਦਾ ਸਤਿਕਾਰ ਸੀ
ਭੋਲੇ ਭਾਲੇ ਮੁੱਖੜੇ ਤੇ ਦਿਲਾਂ ਚ ਪਿਆਰ ਸੀ
ਸੀ ਸੱਚੇ ਮੁੱਖੜੇ ਨਾ ਚੇਹਰੇ ਤੇ ਨਕਾਬ ਮੇਰੇ ਦੋਸਤੋ
ਜੀ ਮੈਂ ਪਹਿਲਾਂ ਜਿਹਾ ਵੇਖਿਆ ਪੰਜਾਬ ਮੇਰੇ ਦੋਸਤੋ।
*****
ਸੂਟਾਂ ਨਾਲ ਚੁੰਨੀਆਂ ਤੇ ਸਾਦਗੀ ਸ਼ਿੰਗਾਰ ਸੀ
ਪੈਰਾਂ ਵਿੱਚ ਝਾਂਜਰਾਂ ਤੇ ਜੁੱਤੀ ਤਿੱਲੇਦਾਰ ਸੀ
ਸੀ ਤਿੱਖੇ ਨੈਣ ਮੁੱਖ ਲੱਗਦਾ ਗੁਲਾਬ ਮੇਰੇ ਦੋਸਤੋ
ਜੀ ਮੈਂ ਪਹਿਲਾਂ ਜਿਹਾ ਵੇਖਿਆ ਪੰਜਾਬ ਮੇਰੇ ਦੋਸਤੋ।
*****
ਮੇਲਿਆਂ ਚ ਗੱਬਰੂ ਵਿਖਾਉਂਦੇ ਹੁੰਦੇ ਰੰਗ ਸੀ
ਜਿਗਰੇ ਪਹਾੜਾਂ ਵਾਂਗੂੰ ਹੌਂਸਲੇ ਬੁਲੰਦ ਸੀ
ਏ ਜਿੰਦ ਨਸ਼ਿਆਂ ਚ ਕਰੋ ਨਾ ਖ਼ਰਾਬ ਮੇਰੇ ਦੋਸਤੋ
ਜੀ ਮੈਂ ਪਹਿਲਾਂ ਜਿਹਾ ਵੇਖਿਆ ਪੰਜਾਬ ਮੇਰੇ ਦੋਸਤੋ।
*****
ਦਾਦੇ ਬਾਬੇ ਪਿਆਰੀਆਂ ਸੁਣਾਉਂਦੇ ਹੁੰਦੇ ਬਾਤਾਂ ਸੀ
ਫੋਨਾਂ ਜਿਹੀਆਂ ਹੁੰਦੀਆਂ ਨਾ ਉਦੋਂ ਏਹ ਸੁਗਾਤਾਂ ਸੀ
ਗੱਲਾਂ ਖਰੀਆਂ ਦੇ ਮਿਲਦੇ ਆ ਲਾਭ ਮੇਰੇ ਦੋਸਤੋ
ਜੀ ਮੈਂ ਪਹਿਲਾਂ ਜਿਹਾ ਵੇਖਿਆ ਪੰਜਾਬ ਮੇਰੇ ਦੋਸਤੋ।
*****
ਯਮਲੇ ਤੇ ਮਾਨ ਵਾਂਗੂੰ ਤੁਸੀਂ ਸੱਚ ਗਾ ਲਵੋ
ਪੰਜਾਬੀ ਵਿਰਸੇ ਨੂੰ ਮੇਰੇ ਹਾਣੀਉ ਬਚਾ ਲਵੋ
ਬਲਜੀਤ ਮਾਹਲਾ ਸੱਚ ਲਿਖੇ ਜਨਾਬ ਮੇਰੇ ਦੋਸਤੋ
ਜੀ ਮੈਂ ਪਹਿਲਾਂ ਜਿਹਾ  ਵੇਖਿਆ ਪੰਜਾਬ ਮੇਰੇ ਦੋਸਤੋ।
*****
ਲੇਖਕ: ਬਲਜੀਤ ਸਿੰਘ ਮਾਹਲਾ✍🏻
ਮੋਬ: 7888332802 📱

©BALJEET SINGH MAHLA
  Punjab ਰੂਪ ਕਿਰਨ ਸਿੱਧੂ  Gurtej Singh @Akashdeep✍️ Sabi  Aman Pratap Singh

Punjab ਰੂਪ ਕਿਰਨ ਸਿੱਧੂ Gurtej Singh @Akashdeep✍️ Sabi Aman Pratap Singh #Society

116 Views

69e28a193458419994f1aba4602c3b98

BALJEET SINGH MAHLA

ਪਾਇਆ ਸੂਟ ਯਾਰੋ ਓਹਦੇ ਲਾਲ ਰੰਗ ਦਾ
ਕੰਨਾਂ ਵਿੱਚ ਸੁਣੇ ਸਣਕਾਰਾ ਉਹਦੀ ਵੰਗ ਦਾ
ਪੱਬ ਧਰਤੀ ਤੇ ਰੱਖੇ ਪੋਲਾ- ਪੋਲਾ
ਕਿੰਨੀ ਸੋਹਣੀ ਲੱਗਦੀ ਕੁੜੀ
ਜਦੋਂ ਚੁੰਨੀ ਦਾ ਕਰਦੀ ਔਲਾ
ਕਿੰਨੀ ਸੋਹਣੀ ਲੱਗਦੀ ਕੁੜੀ
❤️❤️❤️❤️❤️❤️❤️
ਕਲਮ:ਬਲਜੀਤ ਸਿੰਘ ਮਾਹਲਾ

©BALJEET SINGH MAHLA chunni da aola

chunni da aola #Love

7 Love

69e28a193458419994f1aba4602c3b98

BALJEET SINGH MAHLA

doodh mangoge toh kheer denge ਜ਼ਿੱਦੀ ਯਾਰ
********
ਸਾਡੀ ਕੁੜਤੇ ਪਜਾਮੇ ਵਿੱਚ ਟੌਰ ਨੀ
ਸਾਡੇ ਵਰਗਾ ਨਾ ਹੋਣਾ ਕੋਈ ਹੋਰ ਨੀ
ਸਦਾਂ ਸਾਦਗੀ ਚ ਰਹੀਏ,ਗੱਲ ਸੱਚੀ ਅਸੀਂ ਕਹੀਏ
ਕੋਕੇ ਡਾਂਗ ਉੱਤੇ ਸੋਹਣੀਏ ਜੜੇ
ਜੇ ਤੇਰੇ ਵਿੱਚ ਆਕੜ ਬਥੇਰੀ ਨੀ
ਜ਼ਿੱਦੀ ਬਿੱਲੋ ਯਾਰ ਵੀ ਬੜੇ।
*******
ਤੂੰ ਕਾਤੋਂ attitute ਆਪਣਾ ਦਿਖਾਵੇਂ ਨੀ
ਕਿਉਂ ਤੂੰ ਮਿੱਤਰਾਂ ਤੋਂ ਦੂਰ -ਦੂਰ ਜਾਵੇਂ ਨੀ
ਤੈਨੂੰ ਦਿਲ ਚ ਵਸਾਉਣਾ,ਤੈਨੂੰ ਆਪਣੀ ਬਣਾਉਣਾ
ਐਸੇ ਗੱਲ ਉੱਤੇ ਸੋਹਣੀਏ ਅੜੇ
ਜੇ ਤੇਰੇ ਵਿੱਚ ਆਕੜ ਬਥੇਰੀ ਨੀ
ਜ਼ਿੱਦੀ ਬਿੱਲੋ ਯਾਰ ਵੀ ਬੜੇ।
*******
ਉਂਝ ਯਾਰ ਵੀ ਹੈ ਬੜੇ ਮਸ਼ਹੂਰ ਨੀ
ਰੱਬ ਕਦੇ ਵੀ ਕਰਾਵੇ ਨਾ ਗਰੂਰ ਨੀ
ਦਿਲੋਂ ਕਰਾਂ ਸਤਿਕਾਰ, ਚੰਗੇ ਰੱਖੀਏ ਵਿਚਾਰ
ਰਖੇ ਸਬਰਾਂ ਦੇ ਭਰ ਕੇ ਘੜੇ
ਜੇ ਤੇਰੇ ਵਿੱਚ ਆਕੜ ਬਥੇਰੀ ਨੀ
ਜ਼ਿੱਦੀ ਬਿੱਲੋ ਯਾਰ ਵੀ ਬੜੇ।
*******
ਵੈਸੇ ਥੋਡ਼ੀ ਬਹੁਤ ਆਕੜ ਜਰੂਰੀ ਨੀ
ਪਰ ਏਨੀ ਵੀ ਨਈਂ ਪਾ ਦੇਵੇ ਦੂਰੀ ਨੀ
ਸੱਚ ਕਹੇ ਬਲਜੀਤ ,ਗੂੜੀ ਤੇਰੇ ਨਾ ਪ੍ਰੀਤ
ਮਾਹਲਾ ਝੂਠਾ ਮੂਠਾ ਤੇਰੇ ਨਾ ਲੜੇ
ਜੇ ਤੇਰੇ ਵਿੱਚ ਆਕੜ ਬਥੇਰੀ ਨੀ 
ਜ਼ਿੱਦੀ ਬਿੱਲੋ ਯਾਰ ਵੀ ਬੜੇ।
*******
ਲੇਖਕ: ਬਲਜੀਤ ਸਿੰਘ ਮਾਹਲਾ
ਮੋਬ: 7888332802

©ਬਲਜੀਤ ਸਿੰਘ ਮਾਹਲਾ ziddi yaar ਰੂਪ ਕਿਰਨ ਸਿੱਧੂ  @Akashdeep✍️ vinodsaini TanyaSharma Nehu❤

ziddi yaar ਰੂਪ ਕਿਰਨ ਸਿੱਧੂ @Akashdeep✍️ vinodsaini TanyaSharma Nehu❤ #Thoughts

7 Love

69e28a193458419994f1aba4602c3b98

BALJEET SINGH MAHLA

👥ਤੂੰ ਰੱਬ ਨੂੰ ਲੱਭਦਾ🤲🏻
************
ਫੁੱਲ ਰੰਗ ਬੇਰੰਗੇ,"ਤੱਕ ਖਿੜ -ਖਿੜ ਹੱਸਦੇ
ਤੱਕ ਫਲ ਤੇ ਮੇਵੇ,"ਪਏ ਪੱਕਦੇ -ਰੱਸਦੇ
ਪਾਣੀ ਤੇ ਰੱਬ ਨੇ ਵੇਖ ਧਰਤ ਵਿਛਾਈ
ਤੂੰ ਰੱਬ ਨੂੰ ਲੱਭਦਾ ਹੋ ਗਿਆ ਸੁਦਾਈ
******
ਔਹ ਵੇਖ ਉਚੇਰੇ, ਬੰਦਿਆਂ,"ਕੀ ਪੰਛੀ ਗਾਉਂਦੇ
ਉਸ ਜਿਓਂਦੇ ਰੱਬ ਦੀ,"ਪਏ ਸਿਫ਼ਤ ਸੁਣਾਉਂਦੇ
ਕੁਦਰਤ ਨਾਲ ਹੈ ਰੱਬ ਨੇ ਕਾਇਨਾਤ ਸਜਾਈ
ਤੂੰ ਰੱਬ ਨੂੰ ਲੱਭਦਾ ਹੋ ਗਿਆ ਸੁਦਾਈ
******
ਤੱਕ ਅੰਬਰੀਂ ਤੰਬੂ ਵਿੱਚ ਜੜੇ ਸਿਤਾਰੇ
ਉਸ ਮੁਰਸ਼ਦ ਦੇ ਬੜੇ ਰੰਗ  ਨਿਆਰੇ
ਹਰ ਪਾਸੇ ਰੱਬ ਨੇ ਹੈ ਬੜੀ ਰੌਣਕ ਲਾਈ
ਤੂੰ ਰੱਬ ਨੂੰ ਲੱਭਦਾ ਹੋ ਗਿਆ ਸੁਦਾਈ
******
ਤੂੰ ਫਿਰਦਾ ਲੱਭਦਾ ਰੱਬ ਨੂੰ ਚਾਰ ਚੁਫੇਰੇ
ਕਦੇ ਆਪਣੇ ਆਪ ਨੂੰ ਨਾ ਪਾਏ ਘੇਰੇ
ਤੂੰ ਮਨ ਅੰਦਰ ਨਾ ਕਦੇ ਜੋਤ ਜਗਾਈ
ਤੂੰ ਰੱਬ ਨੂੰ ਲੱਭਦਾ ਹੋ ਗਿਆ ਸੁਦਾਈ
******
ਬਲਜੀਤ ਮਾਹਲੇ ਛੱਡ ਤੂੰ ਏਹ ਰੋਣਾ ਧੋਣਾ
ਉਸਦੀ ਮਰਜ਼ੀ ਦੇ ਬਿਨ ਕੁੱਝ ਨਹੀਂ ਹੋਣਾ
ਸੱਚੇ ਰੱਬ ਨੇ ਹੈ ਤੈਨੂੰ ਸੱਚੀ ਕਲਮ ਫੜਾਈ
ਤੂੰ ਰੱਬ ਨੂੰ ਲੱਭਦਾ ਹੋ ਗਿਆ ਸੁਦਾਈ
******
ਲੇਖਕ:ਬਲਜੀਤ ਸਿੰਘ ਮਾਹਲਾ✍🏻
ਮੋਬ: 7888332802📱

©ਬਲਜੀਤ ਸਿੰਘ ਮਾਹਲਾ God 🙏🏻

#Earth

God 🙏🏻 #Earth #Motivational

8 Love

69e28a193458419994f1aba4602c3b98

BALJEET SINGH MAHLA

truth

#HeartfeltMessage  TanyaSharma @Akashdeep✍️ Bhawana Mehra Neetu Sharma  Kamal walia

truth #HeartfeltMessage TanyaSharma @Akashdeep✍️ Bhawana Mehra Neetu Sharma Kamal walia #Thoughts

156 Views

69e28a193458419994f1aba4602c3b98

BALJEET SINGH MAHLA

ਡੋਰ ਇਹ ਸਾਹਾਂ ਦੀ ਟੁੱਟਣੋ 
ਰੋਕ ਨਹੀ ਸਕਦੇ ਆਪਾ 
ਇਹ ਜਿਸ ਦਿਨ ਟੁੱਟ ਗਈ 
ਪੈ ਜਾਏਗਾ ਪਿੱਟ ਸਿਆਪਾ 
ਆਖਿਰ ਖੁਆਬ ਤਾਂ ਟੁੱਟਣਾ ਏ 
ਵਰਤਮਾਨ ਦੇ ਨਾਲ 
ਚੜਿਆ ਦਿਨ ਤਾ ਢਲਣਾ ਈ ਏ 
ਸੱਜਣਾਂ ਸ਼ਾਮ ਦੇ ਨਾਲ ।

ਰਾਜੇ ਮਹਾਰਾਜੇ  ਜਿੱਤ ਕੇ ਏ
ਦੁਨੀਆ ਛੱਡ ਗਏ ਨੇ 
ਦਿਲ ਜਿੱਤਕੇ ਕਈ ਸ਼ੋਹਰਤਾਂ 
ਬਥੇਰੀਆ ਖੱਟ ਗਏ ਨੇ 
ਕਰਮਾਂ ਵਾਲਾ ਈ ਤੁਰਦਾ ਏ 
ਦੁਨੀਆ ਤੋ ਸ਼ਾਨ ਦੇ ਨਾਲ 
ਚੜਿਆ ਦਿਨ ਤਾ ਢਲਣਾ ਈ ਏ 
ਸੱਜਣਾਂ ਸ਼ਾਮ ਦੇ ਨਾਲ ।

©ਬਲਜੀਤ ਸਿੰਘ ਮਾਹਲਾ truth

truth #Thoughts

7 Love

69e28a193458419994f1aba4602c3b98

BALJEET SINGH MAHLA

🙇🏻 ਤੇਰੀ ਯਾਦ💔
**************
ਮੇਰੀ ਜ਼ਿੰਦਗੀ ਚ ਪੱਤਝੜ ਆ ਗਈ ਉਹਦੇ ਬਿਨ
 ਮੁੜ ਆਵੇ ਉਹ ਬਹਾਰੇ ਰਹੇਂ ਹਾਂ ਦਿਨ ਗਿਣ
ਸਾਥੋਂ ਝੱਲੇ ਨਹੀਂ ਜਾਂਦੇ ਏ ਵਿਛੋਰਿਆਂ ਦੇ ਤੀਰ
ਉਹਦੀ  ਯਾਦ ਵਿੱਚ ਅੱਖੀਆਂ ਚੋਂ ਵੱਗਦੇ ਆ ਨੀਰ।
************
ਕਦੇ ਹੱਸਦੇ ਹੁੰਦੇ ਸੀ ਕਦੇ ਰੁੱਸਦੇ ਹੁੰਦੇ ਸੀ
ਉਹ ਗੱਲ -ਗੱਲ ਉੱਤੇ ਹਾਲ ਪੁੱਛਦੇ ਹੁੰਦੇ ਸੀ
ਉਹਦੇ ਬਿਨਾਂ ਸਾਨੂੰ ਲੱਗੇ, ਅਸੀਂ ਹੋ ਗਏ ਲੀਰੋ ਲੀਰ
ਉਹਦੀ ਯਾਦ ਵਿੱਚ ਅੱਖੀਆਂ ਚੋਂ ਵੱਗਦੇ ਆ ਨੀਰ।
************
ਮੈਨੂੰ ਹਰ ਵੇਲੇ ਉਹਦੇ ਹੀ ਭੁਲੇਖੇ ਜਹੇ ਪੈਂਦੇ
ਨੈਣੋਂ ਵੱਗਦੇ ਆ ਹੰਝੂ ਬੁੱਲ ਨਾਂ ਉਹਦਾ ਲੈਂਦੇ
ਉਹਨੂੰ ਪਾਉਣ ਲਈ ਧਿਆਵਾਂ ਰੋਜ਼ ਫ਼ਕਰ ਫ਼ਕੀਰ
ਉਹਦੀ ਯਾਦ ਵਿੱਚ ਅੱਖੀਆਂ ਚੋਂ ਵੱਗਦੇ ਆ ਨੀਰ।
************
ਮੇਰੇ ਜਿਸਮ ਦੀ ਰੂਹ ਤੇ ਉਹ ਹੀ ਮੇਰਾ ਰੱਬ ਆ
ਉਹਦੇ ਬਿਨਾਂ ਮੈਨੂੰ ਲੱਗੇ ਹੁਣ ਸੁਨਾ- ਸੁਨਾ ਸਭ ਆ
ਰੱਬਾ ਓਹਦਿਆਂ ਵਿਛੋੜਿਆਂ ਨੇ ਸੀਨਾ ਦਿੱਤਾ ਚੀਰ
ਉਹਦੀ ਯਾਦ ਵਿੱਚ ਅੱਖੀਆਂ ਚੋਂ ਵੱਗਦੇ ਆ ਨੀਰ।
************
ਬਲਜੀਤ ਮਾਹਲਾ ਉਹਦੇ ਬਿਨਾਂ ਹੋ ਗਿਆ ਹੈ ਝੱਲਾ
ਤੇਰੀ ਦੁਨੀਆਂ ਨੂੰ ਛੱਡ ਰੱਬਾ ਉਹ ਵੀ ਤੁਰ ਚੱਲਾ
ਰੂਹ ਉਹਦੇ ਕੋਲ ਖਾਲੀ ਕੀ ਮੈਂ ਕਰਨਾ ਸਰੀਰ
ਉਹਦੀ ਯਾਦ ਵਿੱਚ ਅੱਖੀਆਂ ਚੋਂ ਵੱਗਦਾ ਹੈ ਨੀਰ।
************
ਬਲਜੀਤ ਸਿੰਘ ਮਾਹਲਾ✍🏻
ਮੋਬ: 7888332802📱

©ਬਲਜੀਤ ਸਿੰਘ ਮਾਹਲਾ teri yaad

#apart

teri yaad #apart

6 Love

loader
Home
Explore
Events
Notification
Profile