Nojoto: Largest Storytelling Platform

White ਓ ਧਰਤੀ ਵਾਲਿਓ ਓ ਧਰਤੀ ਵਾਲਿਓ ਧਰਤੀ ਦੀ ਕਰੋ ਸੰਭਾ

White ਓ ਧਰਤੀ ਵਾਲਿਓ 

ਓ ਧਰਤੀ ਵਾਲਿਓ ਧਰਤੀ ਦੀ ਕਰੋ ਸੰਭਾਲ 
ਰੁੱਖ ਲਗਾਓ ਜਿੰਦਗੀ ਬਚਣੀ ਏਨਾਂ ਨਾਲ 
ਕਰਕੇ ਉਜਾੜੇ ਸਭ ਜੰਗਲ ਬੇਲੇ ਵੱਢਤੇ 
ਸੜਕਾਂ ਸਿਟੀਆਂ ਦੇ ਲਾਲਚਾਂ ਨੇ ਰੁੱਖ ਵੱਢਤੇ 
ਔਖਾ ਹੋ ਜਾਊ ਜੀਣਾ ਨਾਲੇ ਜਿੰਦਗੀ ਦੀ ਚਾਲ 
ਧਰਤੀ ਵਾਲਿਓ ਧਰਤੀ ਦੀ ਕਰੋ ਸੰਭਾਲ 
ਰੁੱਖ ਲਗਾਓ ਜਿੰਦਗੀ ਬਚਣੀ ਏਨਾਂ ਨਾਲ 

ਦੇਖਿਆ ਮੈਂ ਨਿਗਾ ਚਾਰ ਚੁਫੇਰੇ ਮਾਰੀ 
ਖੜ੍ਹੀਆਂ ਕਰਨ ਲਈ ਜੋ ਇਮਾਰਤਾਂ 
ਵੱਢਦੇ ਰੁੱਖਾਂ ਨੂੰ ਮੈਂ ਦੇਖੀ ਆਰੀ 
ਵਧਦੀ ਗਰਮੀ ਨੇ ਬਈ ਕਰ ਦਿੱਤੀ ਕਮਾਲ 
ਲੈਣ ਰਾਹਤ ਲਈ ਬਣਾਇਆ 
ਏਸੀਆਂ ਨੂੰ ਢਾਲ 
ਓ ਧਰਤੀ ਵਾਲਿਓ ਧਰਤੀ ਦੀ ਕਰੋ ਸੰਭਾਲ 
ਰੁੱਖ ਲਗਾਓ ਜਿੰਦਗੀ ਬਚਣੀ ਏਨਾਂ ਨਾਲ 

ਘੋਲੇ ਕਈ ਰਸਾਇਣ ਜੇਹੜੇ 
ਹਵਾ ਵਿੱਚ ਮਿਲ ਗਏ 
ਆਫਤਾਂ ਦੇ ਝੱਖੜਾਂ ਨਾਲ 
ਕੰਬ ਦਿਲ ਹਿਲ ਗਏ 
ਦੇਖੋ ਤਾਂ ਵਿਚਾਰ ਕਰ 
ਬਚਾ ਲਓ ਆਪਣੇ ਲਾਲ 
ਓ ਧਰਤੀ ਵਾਲਿਓ ਧਰਤੀ ਦੀ ਕਰੋ ਸੰਭਾਲ 
ਰੁੱਖ ਲਗਾਓ ਜਿੰਦਗੀ ਬਚਣੀ ਏਨਾਂ ਨਾਲ 

ਗਰਮੀ ਦਾ ਪਾਰਾ 50 ਤੱਕ ਪੁੱਜ ਚੱਲਿਆ 
ਏਹ ਮਸਲਾ ਗੰਭੀਰ ਹੱਲ ਹੋਣਾ ਨਹੀਂਓ ਇਕੱਲਿਆ 
ਉੱਠੋ ਰਲ ਹੋਕਾ ਲਾਈਏ 
ਦੁਨੀਆ ਨੂੰ ਬਚਾ ਲਈਏ 
ਨਹੀਂ ਤਾਂ ਵੇਲਾ ਲੰਘਿਆ 
ਹੋ ਜਾਣਾ ਜੱਗੀ ਬੁਰਾ ਹਾਲ 
ਓ ਧਰਤੀ ਵਾਲਿਓ ਧਰਤੀ ਦੀ ਕਰੋ ਸੰਭਾਲ 
ਰੁੱਖ ਲਗਾਓ ਜਿੰਦਗੀ ਬਚਣੀ ਏਨਾਂ ਨਾਲ..

©Jagwinder Singh …My Matter
  #vatavarandivas