Nojoto: Largest Storytelling Platform

(ਓ ਰਾਤ) ਪੌਣ ਪੁਰੇ ਦੀ ਵੱਗਦੀ ਰਹੀ। ਬੂਹਾ ਖੜਕਦਾ ਰਿਹਾ, ਖ

(ਓ ਰਾਤ)

ਪੌਣ ਪੁਰੇ ਦੀ ਵੱਗਦੀ ਰਹੀ।
ਬੂਹਾ ਖੜਕਦਾ ਰਿਹਾ,
ਖਿੜਕੀ ਖੜਖੜਾਉਦੀ ਰਹੀ,
ਤੇ ਪਰਦਾ ਲਹਿਰਾਉਦਾ ਰਿਹਾ।
ਮੈਂ ਠਿਠੁਰਦੀ ਰਹੀ ਸਾਰੀ ਰਾਤ।
ਕਾਮੀ ਸੇਕਦਾ ਰਿਹਾ,ਮੇਰੇ ਤਨ ਦੀ ਤਪਸ਼।
ਮੈਂ ਚੀਖਦੀ ਤੇ,
ਅਵਾਰਾ ਕੁੱਤੇ ਬਿਲਕਦੇ ਨਾਲ-ਨਾਲ।
ਜਿਵੇ ਵਾਕਫ਼ ਹੋਣ ਮੇਰੀ ਪੀੜ ਤੋਂ।
ਤੇ ਲੋਕ ਸੁੱਤੇ  ਰਹੇ ਘੂਕ ਮਾਰ।
ਸੂਰਜ ਵਿਹੜੇ ਚ ਤਿੜਕਿਆ ,
ਤੇ ਕੁਝ ਅੱਧਖੜ ਉਮਰੀ ਲੋਕ,
ਨਿਹਾਰਦੇ ਰਹੇ ਵਿਹੜਾ ਹਵਸ ਭਰੀ ਨਜ਼ਰਾ ਨਾਲ।
ਮੈਂ ਨਾਮੋਸ਼ੀ ਨਾਲ ਭਰੀ,
ਜਿਊਣ ਦੀ ਤਲਬ ਤਿਆਗ,
ਕਫ਼ਨ ਲੈ,
ਸੌਂ ਗਈ ਗੂੜੀ ਨੀਂਦ।

©ਦੀਪਕ ਸ਼ੇਰਗੜ੍ਹ #ਰਾਤ
#ਪੰਜਾਬੀ 
#ਪੰਜਾਬੀ_ਕਵਿਤਾ
#ਪੰਜਾਬੀ_ਸਾਹਿਤ 
#ਦੀਪਕ_ਸ਼ੇਰਗੜ੍ਹ
(ਓ ਰਾਤ)

ਪੌਣ ਪੁਰੇ ਦੀ ਵੱਗਦੀ ਰਹੀ।
ਬੂਹਾ ਖੜਕਦਾ ਰਿਹਾ,
ਖਿੜਕੀ ਖੜਖੜਾਉਦੀ ਰਹੀ,
ਤੇ ਪਰਦਾ ਲਹਿਰਾਉਦਾ ਰਿਹਾ।
ਮੈਂ ਠਿਠੁਰਦੀ ਰਹੀ ਸਾਰੀ ਰਾਤ।
ਕਾਮੀ ਸੇਕਦਾ ਰਿਹਾ,ਮੇਰੇ ਤਨ ਦੀ ਤਪਸ਼।
ਮੈਂ ਚੀਖਦੀ ਤੇ,
ਅਵਾਰਾ ਕੁੱਤੇ ਬਿਲਕਦੇ ਨਾਲ-ਨਾਲ।
ਜਿਵੇ ਵਾਕਫ਼ ਹੋਣ ਮੇਰੀ ਪੀੜ ਤੋਂ।
ਤੇ ਲੋਕ ਸੁੱਤੇ  ਰਹੇ ਘੂਕ ਮਾਰ।
ਸੂਰਜ ਵਿਹੜੇ ਚ ਤਿੜਕਿਆ ,
ਤੇ ਕੁਝ ਅੱਧਖੜ ਉਮਰੀ ਲੋਕ,
ਨਿਹਾਰਦੇ ਰਹੇ ਵਿਹੜਾ ਹਵਸ ਭਰੀ ਨਜ਼ਰਾ ਨਾਲ।
ਮੈਂ ਨਾਮੋਸ਼ੀ ਨਾਲ ਭਰੀ,
ਜਿਊਣ ਦੀ ਤਲਬ ਤਿਆਗ,
ਕਫ਼ਨ ਲੈ,
ਸੌਂ ਗਈ ਗੂੜੀ ਨੀਂਦ।

©ਦੀਪਕ ਸ਼ੇਰਗੜ੍ਹ #ਰਾਤ
#ਪੰਜਾਬੀ 
#ਪੰਜਾਬੀ_ਕਵਿਤਾ
#ਪੰਜਾਬੀ_ਸਾਹਿਤ 
#ਦੀਪਕ_ਸ਼ੇਰਗੜ੍ਹ

#ਰਾਤ #ਪੰਜਾਬੀ #ਪੰਜਾਬੀ_ਕਵਿਤਾ #ਪੰਜਾਬੀ_ਸਾਹਿਤ #ਦੀਪਕ_ਸ਼ੇਰਗੜ੍ਹ