ਕੋਈ ਲੱਭੇ ਸੱਚਾ ਦੋਸਤ ਕੋਈ ਲੱਭੇ ਸੱਚਾ ਪਿਆਰ ਨਹੀਂ ਮਿਲਣਾ ਕੋੲੀ ਅੱਜ ਏਸਾ ਸਭ ਮਤਲਬ ਦੇ ਨੇ ਯਾਰ।। ਅੱਜ ਕੈਸੀ ਦੁਨੀਆਂ ਹੋ ਗਈ ਧੋਖਾ ਦੇਣ ਲਈ ਰਹਿੰਦੀ ਤਿਆਰ ਕੋਈ ਇਸ਼ਕ ਚ ਜ਼ਿਆਦਾ ਡੁੱਬ ਜਾਂਦਾ ਭੁੱਲ ਜਾਂਦਾ ਮਾਪਿਆਂ ਦਾ ਪਿਆਰ। ਕੋਈ ਪੈਸੇ ਲਈ ਦੋਸਤ ਬਣਾਵੇ ਪੈਸਾ ਲੱਗੇ ੳੁਸ ਨੂੰ ਯਾਰ ਕੋਈ ਕਰ ਕਰ ਝੂਠੀਆਂ ਗੱਲਾਂ ਲਾਉਂਦਾ ਵਾਅਦਿਆਂ ਦੀ ਸਾਰ। ਅੱਜ ਕੋਈ ਨੀ ਕਿਸੇ ਦਾ ਨਾ ਕਰਿਓ ਤੁਸੀਂ ਪਿਆਰ ਸਭ ਲੁੱਟ ਕੇ ਖਾਣ ਵਾਲੇ ਨੇ ਨਾ ਬਣਾਓ ਕਿਸੇ ਨੂੰ ਯਾਰ।