Nojoto: Largest Storytelling Platform

ਵੋਟਾਂ ਲਈ ਕਿਉ ਨਾਮ ਵਰਤਦੇ ਧਰਮਾਂ ਦਾ ਸਾਡਾ ਸਭ ਦਾ ਅੱਲ੍ਹਾ,

ਵੋਟਾਂ ਲਈ ਕਿਉ ਨਾਮ ਵਰਤਦੇ ਧਰਮਾਂ ਦਾ
ਸਾਡਾ ਸਭ ਦਾ ਅੱਲ੍ਹਾ, ਰਾਮ, ਵਾਹਿਗੁਰੂ ਇਕੋ ਓਏ
ਗੁਰੂ ਗ੍ਰੰਥ ਸਾਹਿਬ ਵਿੱਚ ਜੋ ਬਾਣੀ  ਬਾਬੇ ਨਾਨਕ ਦੀ
ਕੀ ਕਹਿੰਦੀ ਐ ਵੇਹਲੇ ਹੋਕੇ ਸੁਣੋ ਤੇ ਸਿੱਖੋ ਓਏ

ਰਿਹਾ ਕਰੋ ਮਿਲ ਜੁਲ ਕੇ ਬਾਬਾ ਜੀ ਕਹਿੰਦੇ ਸੀ
ਕੁਦਰਤ ਸਭ ਤੋਂ ਵੱਡੀ ਜਿਸ ਵਿੱਚ ਬਾਬਾ ਜੀ ਰਹਿੰਦੇ ਸੀ
ਸੂਰਜ ਨੂੰ ਪਾਣੀ ਜਾਂਦਾ ਜੇ ਬਾਬਾ ਰੋਕਦਾ ਨਾ 
ਫੇਰ ਅੱਜ ਕਦੇ ਕੋਈ ਚੰਦ ਦੇ ਉੱਤੇ ਪੋਚਦਾ ਨਾ

ਕਿੱਧਰ ਨੂੰ ਚੱਲ ਪਏ ਤੁਸੀ ਸਭ ਭੁੱਲ ਗਏ
ਨਾਲੇ ਕਿੰਨੇ ਮੰਦਿਰ ਗੁਰੂਦਵਾਰੇ ਖੁੱਲ੍ਹ ਗਏ

ਲੋਕਾਂ ਵਿੱਚ ਕਿਉ ਫਿਟ ਪਾਉਂਦੇ ਐ ਪਿਆਰਾਂ ਦੀ
ਜਦ ਪਤਾ ਕੀ ਬਾਰੀ ਆ ਗਈ ਸਾਡੀ ਹਾਰਾਂ ਦੀ
ਜੇ ਦਮ ਰੱਖਦੇ ਤਾ ਬਿਨਾਂ ਧਰਮਾਂ ਤੋਂ ਜੀਤੋ ਓਏ

ਵੋਟਾਂ ਲਈ ਕਿਉਂ ਨਾਮ ਵਰਤਦੇ ਧਰਮਾਂ ਦਾ
ਸਾਡਾ ਸਭ ਦਾ ,ਅੱਲ੍ਹਾ, ਰਾਮ, ਵਾਹਿਗੁਰੂ ਇਕੋ ਓਏ

©Aman jassal
  #GodIsOne_LordKabir #God #ਵਾਹਿਗੁਰੂਜੀ #ਵਾਹਿਗੁਰੂ #gharuan #Punjabi #Hindi #NojotoFilms #Nojoto #ਗੁਰੂ
amanjassal8793

Aman jassal

Bronze Star
New Creator

#GodIsOne_LordKabir #God #ਵਾਹਿਗੁਰੂਜੀ #ਵਾਹਿਗੁਰੂ #gharuan #Punjabi #Hindi #NojotoFilms Nojoto #ਗੁਰੂ #Society

2,439 Views