ਇੱਕ ਕਿਤਾਬ ਸੀ ਤੇਰੀ ਲਿਖਣ ਲਈ , ਇੱਕ ਕਿਤਾਬ ਸੀ ਤੇਰੀ ਪੜ੍ਹਨ ਲਈ ! ਇੱਕ ਦਿਲ ਤਾਂ ਤੇਰਾ ਸੋਹਣਾ ਸੀ , ਇੱਕ ਦਿਲ ਸੀ ਤੇਰਾ ਸੜਨ ਲਈ ! ਇੱਕ ਹਵਾ ਚੱਲੀ ਮਹਿਬੂਬ ਜਹੀ , ਇੱਕ ਲੂ ਚੱਲੀ ਤੇਰੇ ਰੜਨ ਲਈ ! ਕਈ ਹੱਥ ਆਏ ਤੈਨੂੰ ਸੁੱਟਣ ਲਈ , ਇੱਕ ਹੱਥ ਆਇਆ ਤੈਨੂੰ ਫੜਨ ਲਈ ! ਇੱਕ ਕਿਤਾਬ ਸੀ ਤੇਰੀ ਲਿਖਣ ਲਈ , ਇੱਕ ਕਿਤਾਬ ਸੀ ਤੇਰੀ ਪੜ੍ਹਨ ਲਈ !! Prabh Ghai