ਅੱਜ ਚੰਨ ਵੱਲ ਵੇਖ ਫੇਰ ਯਾਦ ਤੇਰੀ ਆਈ ਏ, ਗ਼ਮਾ ਨੇ ਮੇਰੇ ਦਿਲ ਨਾਲ ਕੋਈ ਬਾਤ ਨਵੀਂ ਪਾਈ ਏ, ਦਸ ਕਿਹਨੂੰ ਹੁਣ ਸੁਣਾਵਾ ਮੈ ਇਸ ਦਿਲ ਵਾਲਾ ਦੁਖੜਾ, ਜਿਹਦੀ ਯਾਦ ਨਾ ਮੁੱਕੇ, ਓਹੀਓ ਫੇਰ ਗਏ ਨੇ ਮੁੱਖੜਾ, ਸੀਨੇ ਵਿਚ ਦੁੱਖਾਂ ਦੀ ਅੱਜ ਸਿਲਾਬ ਜਿਹੀ ਆਈ ਏ, ਸੱਚੀ ਅੱਜ ਚੰਨ ਵੱਲ ਵੇਖ ਫੇਰ ਯਾਦ ਤੇਰੀ ਆਈ ਏ, ਹੱਸਦੇ ਹੋਏ ਚੇਹਰੇ ਤੇ ਪੀੜਾ ਦਾ ਵਿਰਾਗ ਜਿਹਾ ਛਾਇਆ ਏ, ਰਾਤ ਹਨੇਰੀ ਬੈਠੇ ਤੇਰਾ ਖਿਆਲ ਬਹੁਤ ਆਇਆ ਏ, ਤੇਰੀਆ ਨੇ ਸੋਚਾਂ ਜੋਂ ਅੱਜ ਜਿੰਦ ਜਿਹੀ ਮੁਕਾਈ ਏ, ਅੱਜ ਚੰਨ ਵੱਲ ਵੇਖ ਸੱਚੀ ਯਾਦ ਤੇਰੀ ਆਈ ਏ ਲੇਖਕ ਕਰਮਨ ਪੁਰੇਵਾਲ #ਪੰਜਾਬੀ ਸ਼ਾਇਰ ਕਰਮਨ ਪੁਰੇਵਾਲ