Nojoto: Largest Storytelling Platform

ਇਸ ਹੋਰ-ਹੋਰ ਦੀ ਹਵਸ ਨੇ ਹੀ, ਦੁਨੀਆ ਨੂੰ ਨਰਕ ਬਣਾ ਦਿੱਤਾ

ਲਾ ਦਿੱਤੇ ਰੋਗ ਬੇਚੈਨੀ ਦੇ, ਹਰ ਜੀਅ ਨੂੰ ਸੁਕਣੇ ਪਾ ਦਿੱਤਾ
ਏਹ ਜਿੰਨਿਆ ਵੀ ਇੱਛਾਵਾਂ ਨੇ, ਏਹ ਇੱਛਾਧਾਰੀ ਨਾਗ ਜਿਹੇ 
"ਬੇਸਬਰੀ" ਦਾ ਦੁੱਧ ਪੀਂਦੇ ਨੇ, "ਹੈ ਨਹੀਂ " ਦਾ ਜਪਦੇ ਰਾਗ ਜਿਹੇ 
"ਕਮੀਆਂ" ਦੇ "ਬਿੱਲ" ਵਿੱਚ ਰਹਿੰਦੇ ਨੇ,"ਨਾ ਸ਼ੁਕਰੇ" ਨੂੰ ਹੀ ਡਸਦੇ ਨੂੰ 
ਡਸਿਆਂ ਦੀ ਭੁੱਖ ਨਾ ਲਹਿੰਦੀ ਏ , ਖੂਹ ਨੂੰ ਵੀ ਖ਼ਾਲੀ ਦੱਸਦੇ ਨੇ, 
ਸ਼ੌਂਕਾ ਨੂੰ ਲੋੜ ਬਣਾ ਕੇ ਵੇ , ਦੁਨੀਆ ਚੋ ਸਬਰ ਮੁਕਾ ਦਿੱਤਾ 
ਛੱਡ ਕੇ ਸੰਤੋਖ ਤੇ ਸਬਰਾਂ ਨੂੰ ,ਦੁਨੀਆ ਨੂੰ ਨਰਕ ਬਣਾ ਦਿੱਤਾ 
ਰੱਬ ਦਾ ਤੂੰ ਸ਼ੁਕਰ ਮਨਾ ਕੇ ਵੇ , ਤੇ ਛੱਡ ਕੇ  ਤੇਰੇ-ਮੇਰੇ ਨੂੰ, 
ਹਰ ਹੋੜ ਚੋ ਹੋ ਕੇ ਬਾਹਰ ਤੂੰ, ਸੱਦ ਲੈ "ਸੰਤੋਖ ਸਪੇਰੇ" ਨੂੰ, 
ਇਸ ਹੋਰ-ਹੋਰ ਦੀ ਹਵਸ ਨੇ ਹੀ, ਸੁੱਖ ਚੈਨ ਨੂੰ ਨੁੱਕਰੇ ਲਾ ਦਿੱਤਾ 
ਦਿਲ ਰੱਖਣੇ ਲਈ ਇਸ ਦੁਨੀਆ ਨੂੰ, ਸੋਨੇ ਦਾ ਵਰਕ ਚੜ੍ਹਾ ਦਿੱਤਾ 
 #gratitudeforever #ReasonForRestlessness #SnakesOfDesires

rishu2984183349154

Rishu

New Creator