ਵੈਸੇ ਤੇ ਖੁਸ਼ੀਆਂ ਦੀ ਜ਼ਿੰਦਗੀ ' ਚ ਮੈਨੂੰ ਤੰਗੀ ਨਹੀਂ ਲੱਗਦੀ, ਬਸ ਤੇਰੇ ਬਗ਼ੈਰ ਅੱਜਕਲ੍ਹ ਚਾਹ ਮੈਨੂੰ ਚੰਗੀ ਨਹੀਂ ਲੱਗਦੀ, ਉਂਝ ਲਾਲ,ਹਰੇ, ਨੀਲੇ,ਪੀਲੇ ਇਹ ਸੱਭ ਰੰਗ ਨੇ ਮੇਰੇ ਕੋਲ, ਪਰ, ਮੇਰੀ ਜ਼ਿੰਦਗੀ ਇਹਨਾਂ ਰੰਗਾਂ'ਚ ਰੰਗੀ ਨਹੀਂ ਲੱਗਦੀ, ਵਿੱਚ ਖੁਸ਼ੀਆਂ ਦੇ ਵੀ ਹੁਣ ਪੀੜ੍ਹਾ ਲੱਖ ਨੇ ਤੇ ਹਿਜ਼ਰ ਹਜ਼ਾਰ, ਕਿ ਤੈਨੂੰ ਹਾਲੇ ਵੀ ਜ਼ਿੰਦਗੀ ਮੇਰੀ ਸੂਲੀ ਟੰਗੀ ਨਹੀਂ ਲਗਦੀ, ਤੂੰ ਮੇਰੇ ਬਗ਼ੈਰ ਰਹਿਣਾ ਲੋਚ ਲਿਆ ਤੇ ਚੱਲ ਤੇਰੀ ਮਰਜ਼ੀ, ਪਰ ਇਹ ਖਾਹਿਸ਼ ਤੇਰੀ ਤੈਨੂੰ ਹੋਰਾਂ ਤੋਂ ਮੰਗੀ ਨਹੀਂ ਲੱਗਦੀ, ©sonam kallar #ਚਾਹ #Tea