ਕੁੱਝ ਬੋਲਦਾ ਨਹੀਂ, ਨਾ ਕੁੱਝ ਕਹਿੰਦਾ ਏ, ਇਹ ਤੇਰੀ ਚੁੱਪ ਮਸਲੇ ਦਾ ਹੱਲ ਏ ਤੇ ਦੱਸ, ਉਂਗਲਾਂ ਜ਼ਮਾਨੇ ਦੀਆਂ ਮੇਰੇ ਖ਼ਿਲਾਫ਼ ਨੇ, ਇਕ ਉਂਗਲ ਵੀ ਤੇਰੇ ਵੱਲ ਏ ਤੇ ਦੱਸ, ਦਿਲ ਦਿਮਾਗ ਨਹੀਂ, ਜ਼ਿਹਨੀ ਵੱਸਦਾ ਏ ਤੂੰ, ਤੈਨੂੰ ਭੁੱਲਣ ਵਾਲਾ ਕੋਈ ਪਲ ਏ ਤੇ ਦੱਸ, ਖ਼ਾਸਾ ਮੇਰੇ ਤੋਂ ਬੇਮੁੱਖ ਹੋਇਆ ਲੱਗਦਾ ਏ, ਹੋਰਾਂ ਦੇ ਖਿਆਲਾ' ਚ ਅੱਜਕਲ੍ਹ ਏ ਤੇ ਦੱਸ, ©sonam kallar #ਪੰਜਾਬੀਸ਼ਾਇਰੀ #ਪੰਜਾਬ #ਪੰਜਾਬੀ #ਮ ਬੋਲੀ #Tanhai