Nojoto: Largest Storytelling Platform

ਜੋ ਅੱਖਾਂ ਨੀਵੀਆਂ ਨੇ ਸ਼ੀਸ਼ਿਆਂ ਦੇ ਸਾਹਮਣੇ ਬਹਿ ਕੇ ,ਤੇ ਕੰ

ਜੋ ਅੱਖਾਂ ਨੀਵੀਆਂ ਨੇ 
ਸ਼ੀਸ਼ਿਆਂ ਦੇ ਸਾਹਮਣੇ ਬਹਿ ਕੇ ,ਤੇ ਕੰਧਾਂ ਨੂੰ ਸੁਣਾਣੀ ਏ
 ਬੜੀ ਲੰਮੀ ਕਹਾਣੀ ਏ
ਮੇਰਾ ਮਤਲਬ ਏ ਪਲਕਾਂ ਮੁੱਟ ਜੰਮੀ
 ਲੂਣੀਆ ਬਰਫਾਂ ਦੀ ਜਿਹੜੀ ਤਹਿ ਪੁਰਾਣੀ ਏ
 ਬੜੀ ਲੰਮੀ ਕਹਾਣੀ ਏ 
ਗੁਲਾਮਾਂ ਦੇ ਗੁਲਾਮੀ ਦੀ ਗੁਲਾਮੀ ਕਰਦਿਆਂ  ਹੋਇਆ
  ਵਫਾ ਦੀ ਰੀਤ ਚੱਲੀ ਸੀ
 ਕਿਸੇ ਜੁਗਨੂੰ ਨੇ ਦੱਸਿਆ  ਇਹ ਹਨੇਰਾ ਨਾਲ ਨਹੀਂ ਜੰਮਿਆ 
ਇਹ ਤੇਰੇ ਪੁਰਖਾਂ ਦਾ ਹਾਣੀ ਏ
 ਬੜੀ ਲੰਮੀ ਕਹਾਣੀ ਏ 
ਇਹ ਸ਼ਾਹੀਆ ਨੂੰ  ਬਚਾਵਣ ਲਈ
 ਜੋ ਸਾਵੇ ਲਾਲ ਕਾਲੇ ਝੰਡਿਆਂ  ਦੇ ਨਾਲ
 ਤੇ ਸਾਨੂੰ ਯਾਰ ਕਹਿੰਦੇ ਨੇ
 ਅਸੀਂ ਇਹ ਸਮਝਦੇ ਕਿਉਂ ਨਹੀਂ ਕਿ ਸਾਡਾ ਖੂਨ ਪਾਣੀ
 ਤੇ ਇਹਨਾਂ ਦੇ ਤੇਲ ਪਾਣੀ ਨੇ 
ਬੜੀ ਲੰਮੀ ਕਹਾਣੀ ਏ 
ਮੈਂ ਅਕਸਰ ਸੋਚਦਾ ਰਹਿਣਾ ਖੁਦਾ ਤਕਸੀਮ ਕੀਤਾ ਏ 
ਖੁਦਾ ਤਕਸੀਮ ਨਹੀਂ ਕਰਦਾ ,ਜਮਾਂ ਤਕਸੀਮ ਨਹੀਂ ਕਰਦਾ 
ਫਿਰ ਆਪੇ ਸਮਝ ਜਾਣਾ 
ਕਿ  ਖੁਦਾਵਾਂ ਦੇ ਖੁਦਾਵਾਂ ਤੋਂ ਖੁਦਾ ਨੇ ਮਾਰ ਖਾਣੀ ਏ
 ਬੜੀ ਲੰਮੀ ਕਹਾਣੀ ਏ 
                                         ਸਾਬਿਰ ਅਲੀ  ਸਾਬਿਰ sabir ali sabir
ਜੋ ਅੱਖਾਂ ਨੀਵੀਆਂ ਨੇ 
ਸ਼ੀਸ਼ਿਆਂ ਦੇ ਸਾਹਮਣੇ ਬਹਿ ਕੇ ,ਤੇ ਕੰਧਾਂ ਨੂੰ ਸੁਣਾਣੀ ਏ
 ਬੜੀ ਲੰਮੀ ਕਹਾਣੀ ਏ
ਮੇਰਾ ਮਤਲਬ ਏ ਪਲਕਾਂ ਮੁੱਟ ਜੰਮੀ
 ਲੂਣੀਆ ਬਰਫਾਂ ਦੀ ਜਿਹੜੀ ਤਹਿ ਪੁਰਾਣੀ ਏ
 ਬੜੀ ਲੰਮੀ ਕਹਾਣੀ ਏ 
ਗੁਲਾਮਾਂ ਦੇ ਗੁਲਾਮੀ ਦੀ ਗੁਲਾਮੀ ਕਰਦਿਆਂ  ਹੋਇਆ
  ਵਫਾ ਦੀ ਰੀਤ ਚੱਲੀ ਸੀ
 ਕਿਸੇ ਜੁਗਨੂੰ ਨੇ ਦੱਸਿਆ  ਇਹ ਹਨੇਰਾ ਨਾਲ ਨਹੀਂ ਜੰਮਿਆ 
ਇਹ ਤੇਰੇ ਪੁਰਖਾਂ ਦਾ ਹਾਣੀ ਏ
 ਬੜੀ ਲੰਮੀ ਕਹਾਣੀ ਏ 
ਇਹ ਸ਼ਾਹੀਆ ਨੂੰ  ਬਚਾਵਣ ਲਈ
 ਜੋ ਸਾਵੇ ਲਾਲ ਕਾਲੇ ਝੰਡਿਆਂ  ਦੇ ਨਾਲ
 ਤੇ ਸਾਨੂੰ ਯਾਰ ਕਹਿੰਦੇ ਨੇ
 ਅਸੀਂ ਇਹ ਸਮਝਦੇ ਕਿਉਂ ਨਹੀਂ ਕਿ ਸਾਡਾ ਖੂਨ ਪਾਣੀ
 ਤੇ ਇਹਨਾਂ ਦੇ ਤੇਲ ਪਾਣੀ ਨੇ 
ਬੜੀ ਲੰਮੀ ਕਹਾਣੀ ਏ 
ਮੈਂ ਅਕਸਰ ਸੋਚਦਾ ਰਹਿਣਾ ਖੁਦਾ ਤਕਸੀਮ ਕੀਤਾ ਏ 
ਖੁਦਾ ਤਕਸੀਮ ਨਹੀਂ ਕਰਦਾ ,ਜਮਾਂ ਤਕਸੀਮ ਨਹੀਂ ਕਰਦਾ 
ਫਿਰ ਆਪੇ ਸਮਝ ਜਾਣਾ 
ਕਿ  ਖੁਦਾਵਾਂ ਦੇ ਖੁਦਾਵਾਂ ਤੋਂ ਖੁਦਾ ਨੇ ਮਾਰ ਖਾਣੀ ਏ
 ਬੜੀ ਲੰਮੀ ਕਹਾਣੀ ਏ 
                                         ਸਾਬਿਰ ਅਲੀ  ਸਾਬਿਰ sabir ali sabir
amansidhu4089

Aman sidhu

New Creator