ਤੇਰੀ ਬੇਰੁਖ਼ੀ ਬੇਗਾਨਗੀ ਦੇਖ ਕੇ ਮੇਰਾ ਮਨ ਅੰਦਰ ਹੀ ਅੰਦਰ ਕੁੜਦਾ ਜਾ ਰਿਹਾ ਐ ਤੇਰੇ ਤੋਂ ਦੂਰ ਜਾਂਦੇ ਰਾਹਾਂ ਤੇ ਤੁਰਦਾ ਜਾ ਰਿਹਾ ਐ ਕਿਣਕਾ -ਕਿਣਕਾ ਟੁੱਟ ਕੇ ਭੁਰਦਾ ਜਾ ਰਿਹਾ ਐ ਹੌਲ਼ੀ ਹੌਲ਼ੀ ਸਾਥ ਤੇਰਾ ਹੁਣ ਛੁੱਟਦਾ ਜਾ ਰਿਹਾ ਐ ਰੂਹਾਨੀ ਤੰਦਾਂ ਦਾ ਤਾਣਾ ਟੁੱਟਦਾ ਜਾ ਰਿਹਾ ਐ ਤੇਰੇ ਦੂਰ ਹੋਣ ਨਾਲ ਸਾਡਾ ਸਭ ਕੁਝ ਲੁੱਟਦਾ ਜਾ ਰਿਹਾ ਐ ਸੱਚ ਆਖਾਂ ਤਾ ਸਬਰ ਮੇਰਾ ਵੀ ਹੁਣ ਮੁੱਕਦਾ ਜਾ ਰਿਹਾ ਐ ਤੇਰੇ ਤੋਂ ਤੇਰੇ ਵਾਂਗੂ ਹੀ ਮਨ ਮੁੜਦਾ ਜਾ ਰਿਹਾ ਐ ਹੁਣ ਮੇਰੇ ਆਪੇ ਨਾਲ ਹੀ ਰਿਸ਼ਤਾ ਜੁੜਦਾ ਜਾ ਰਿਹਾ ਐ ©Balwinder Kaur Bindu #bindu✍️ #Her