Nojoto: Largest Storytelling Platform

#ਪੰਜਾਬ ਪੰਜਾਬ ਦੀ ਧਰਤੀ ਤੇ ਵੱਗਦਾ ਸੀ ਪੰਜ-ਆਬ ਦਾ ਪਾਣੀ

#ਪੰਜਾਬ 

ਪੰਜਾਬ ਦੀ ਧਰਤੀ ਤੇ ਵੱਗਦਾ ਸੀ ਪੰਜ-ਆਬ ਦਾ ਪਾਣੀ 
ਖਿੜੀ ਖਿੜੀ ਤੇ ਨਵੀਂ ਨਰੋਲੀ,ਲੱਗਦੀ ਸੋਹਣੀ ਬਾਲੀ 
ਖੇਤਾਂ ਵਿੱਚ ਹਰਿਆਵਲ ਛਾਈ 
ਪੰਜਾਬ ਦੀਆਂ ਮੁਟਿਆਰਾਂ ਸੀ ਦੁੱਧ ਵਿੱਚ ਮਧਾਣੀ ਪਾਈ 
ਛੈਲ ਛਬੀਲੇ ਗੱਬਰੂਆਂ ਵੀ ਧੁੱਮ ਸੀ ਹਰ ਥਾਂ-ਥਾ ਪਾਈ.!! 

ਖੇਤਾਂ ਨੂੰ ਮੁਟਿਆਰਾਂ ਭੱਤਾ ਲੈ ਜਾਵਣ
ਅਖਾੜਿਆਂ ਵਿੱਚ ਗੱਭਰੂ ਜਵਾਨ ਛਿੰਝਾਂ ਪਾਵਣ
ਬੱਚੇ ਵੀ ਗਲੀਆਂ ਵਿੱਚ ਰੌਣਕਾਂ ਲਾਵਣ
ਬਾਬੇ ਬੈਠ ਸੱਥ ਵਿੱਚ ਤਾਸ਼  ਵਾਹਣ
ਕਦੇ ਛਿੰਦੇ ਨੂੰ ਕਦੇ ਚੰਨਣ ਨੂੰ ਭਾਬੀ ਬਣਾਵਣ .!! 

ਮੇਲੇ ਲੱਗਦੇ ਰੌਣਕਾਂ ਲਾਉਂਦੇ 
ਗੁਰੂਆਂ ਪੀਰਾਂ ਦੇ ਦਿਨ ਬੜੀ ਸ਼ਰਧਾ ਨਾਲ ਮਨਾਉਦੇ
ਇੱਕਠੇ ਹੋ ਬਹਿਦੇ ,, ਆਪਣੇ ਦਾਦਿਆਂ ਬਾਬਿਆਂ
ਦੀਆਂ ਕਹੀਆਂ ਗੱਲਾਂ ਨੂੰ ਸਿਰ ਮੱਥੇ ਲਾਉਂਦੇ
ਬੱਚਿਆਂ ਦੀਆਂ ਗੱਲਾਂ ਨੂੰ ਖੁਸ਼ੀ ਖੁਸ਼ੀ ਪੁਗਾਉਂਦੇ 
ਹਾੜੀ ਸਾਉਣੀ ਸਭ ਇਕੱਠੇ ਹੋ ਮਨਾਉਂਦੇ
ਚਾਵਾਂ ਨਾਲ ਭੈਣਾਂ-ਧੀਆਂ ਨੂੰ ਪੂਰੇ ਰੀਤੀ 
ਰਿਵਾਜ਼ਾਂ ਨਾਲ ਵਿਆਹਉਂਦੇ.!! 

ਮੋਟਰਾਂ ਤੇ ਜਾ ਜਾ ਮਹਿਫ਼ਿਲਾਂ ਸਜਾਉਂਦੇ
ਢਾਣੀਆਂ ਬਣਾ ਬਣਾ ਮੁੰਡੇ ਕੁੜੀਆਂ
ਨੱਚਦੇ ਗਾਉਂਦੇ ਗਿੱਧੇ ਪਾਉਂਦੇ.!! 

ਪਰ ਹੁਣ ਨਾ ਰਹੇ ਉਹ ਦਿਨ ਪੁਰਾਣੇ
ਜਦ ਖੇਤਾਂ ਵਿੱਚ ਦੇਖਣ ਨੂੰ ਮਿਲਦੇ ਸੀ ਘਰ ਦੇ ਜੀਅ ਸਾਰੇ 
ਨਹੀਂ ਨਾ ਪਈ ਦੇਖੀ ਚਾਟੀ 'ਚ ਮਦਾਨੀ 
ਹੁਣ ਤਾਂ ਗੰਦਾ ਹੋ ਗਿਆ ਪੰਜਾਬ ਦਾ ਪਾਣੀ
ਗੰਦਾ ਹੋ ਗਿਆ ਪੰਜਾਬ ਦਾ ਪਾਣੀ .!!

_@Ramandeepkaur Mattu #punjab