Nojoto: Largest Storytelling Platform

ਮੇਰੇ ਤੋਂ ਨਹੀਂ ਕੁੱਝ ਸੋਚ ਹੁੰਦਾ ਦਾਇਰਿਆਂ 'ਚ ਰਹਿਕੇ ਮੈਂ

ਮੇਰੇ ਤੋਂ ਨਹੀਂ ਕੁੱਝ ਸੋਚ ਹੁੰਦਾ ਦਾਇਰਿਆਂ 'ਚ ਰਹਿਕੇ
ਮੈਂ ਖ਼ੁਦ ਨੂੰ ਪਹਿਚਾਣਿਆ ਏ ਬਾਹਰ ਬਹਿ ਕੇ।

ਮੈਂ ਤਾਂ ਬਹਿਰਾਂ ਤੋਂ ਬਾਹਰ ਹੋ ਕੇ ਲਿਖੀ ਏ ਗ਼ਜ਼ਲ
ਤੇ ਮੈਂ ਗਾ ਦਿੱਤਾ ਏ ਇਸਨੂੰ ਕਹਾਣੀ ਕਹਿ ਕੇ।

ਮੇਰੀ ਕਵਿਤਾ ਦੇ ਪੰਨੇ ਭਾਅ ਰੱਦੀ ਵੀ ਨਾ ਵਿਕਣੇ
ਮੈਂ ਵੇਖ ਆਇਆਂ ਹਾਂ ਤੇਰੇ ਸ਼ਹਿਰ 'ਚ ਰਹਿ ਕੇ।

ਦੇਖਦੇ ਓ ਖ਼ੁਆਬ ਤੁਸੀਂ ਚੱਪੂ ਨੂੰ ਚਲਾਉਣ ਦਾ
ਡੁੱਬ ਜਾਨੇ ਓ ਚੁੱਲੂ ਭਰ ਪਾਣੀ ਵਿੱਚ ਬਹਿ ਕੇ।

ਅੱਜ ਨਹੀਂ ਤਾਂ ਕੱਲ੍ਹ ਜਦ ਹੋਵਾਂਗਾ ਮੁਖ਼ਾਤਿਬ ਮੈਂ
ਮਿਲਣਾਂ ਏ ਤੁਸਾਂ ਮੈਨੂੰ 'ਬਾਗੀ' ਹੀ ਕਹਿ ਕੇ।

ਮੁੱਕਦੀ ਏ ਗੱਲ ਮੈਂ ਜਿਉਣਾਂ ਚਹੁੰਦਾ ਹਾਂ
ਪਰ ਤੇਰੀ ਬਣਾਈ ਹੋਈ ਪ੍ਰੀਭਾਸ਼ਾ ਤੋਂ ਬਾਹਰ ਰਹਿ ਕੇ।

©ਮਨpreet ਕੌਰ #nojotowriters #nototopunjabi  #nojotobaagi #nojotopoetry #Nojotozindgi #nojotoworld #nojoto