Nojoto: Largest Storytelling Platform

ਤੇਰੇ ਮੇਰੇ ਸੱਜਣਾ ਲੇਖ ਨਹੀਂ ਮਿਲਦੇ, ਜ਼ਰਾ ਇਧਰ ਆ ਦੇਖ ਨਹੀ

ਤੇਰੇ ਮੇਰੇ ਸੱਜਣਾ ਲੇਖ ਨਹੀਂ ਮਿਲਦੇ,
ਜ਼ਰਾ ਇਧਰ ਆ ਦੇਖ ਨਹੀਂ ਮਿਲਦੇ।

ਤੂੰ ਕਹਿੰਦਾ ਸੀ ਮਿਲਦਾ ਏ ਸਭ ਕੁਝ,
 ਪਿਆਰ ਏਦਾਂ ਮੱਥੇ ਟੇਕ ਨਹੀਂ ਮਿਲਦੇ।

ਦਿਲ ਤਾਂ ਦਿਲਾਂ ਨਾਲ ਮਿਲ ਜਾਂਦੇ ਨੇ,
ਪਰ ਜਾਤ ਪਾਤ ਤੇ ਭੇਸ ਨਹੀਂ ਮਿਲਦੇ।

ਸਾਰੀ ਉਮਰ ਫਿਰ ਦਰਦ ਨਹੀਂ ਜਾਂਦਾ,
ਇਸ਼ਕ ਦੀ ਸੱਟ ਤੇ ਸੇਕ ਨਹੀਂ ਮਿਲਦੇ।

ਚਿਹਰੇ ਤਾਂ ਦੁਬਾਰਾ ਮਿਲ ਜਾਂਦੇ ਨੇ ਪਰ,
ਮੁੜ ਪਹਿਲਾਂ ਵਰਗੇ ਨੇਕ ਨਹੀਂ ਮਿਲਦੇ।

©ਰਵਿੰਦਰ ਸਿੰਘ (RAVI) #Light
ਤੇਰੇ ਮੇਰੇ ਸੱਜਣਾ ਲੇਖ ਨਹੀਂ ਮਿਲਦੇ,
ਜ਼ਰਾ ਇਧਰ ਆ ਦੇਖ ਨਹੀਂ ਮਿਲਦੇ।

ਤੂੰ ਕਹਿੰਦਾ ਸੀ ਮਿਲਦਾ ਏ ਸਭ ਕੁਝ,
 ਪਿਆਰ ਏਦਾਂ ਮੱਥੇ ਟੇਕ ਨਹੀਂ ਮਿਲਦੇ।

ਦਿਲ ਤਾਂ ਦਿਲਾਂ ਨਾਲ ਮਿਲ ਜਾਂਦੇ ਨੇ,
ਪਰ ਜਾਤ ਪਾਤ ਤੇ ਭੇਸ ਨਹੀਂ ਮਿਲਦੇ।

ਸਾਰੀ ਉਮਰ ਫਿਰ ਦਰਦ ਨਹੀਂ ਜਾਂਦਾ,
ਇਸ਼ਕ ਦੀ ਸੱਟ ਤੇ ਸੇਕ ਨਹੀਂ ਮਿਲਦੇ।

ਚਿਹਰੇ ਤਾਂ ਦੁਬਾਰਾ ਮਿਲ ਜਾਂਦੇ ਨੇ ਪਰ,
ਮੁੜ ਪਹਿਲਾਂ ਵਰਗੇ ਨੇਕ ਨਹੀਂ ਮਿਲਦੇ।

©ਰਵਿੰਦਰ ਸਿੰਘ (RAVI) #Light