Nojoto: Largest Storytelling Platform

        &n

            (**ਹਲਾਤ**)

ਪਾਟਿਆ   ਝੱਗਾ,   ਲੀਬੜੇ   ਲੀੜੇ'।
ਜਿਊਨੇਂ   ਪਏ   ਆਂ   ਚੀੜੇ - ਚੀੜੇ।

ਖੁੱਲ੍ਹੇ   ਅਸਮਾਨ    ਥੱਲੇ   ਰਹਿਵਣ।
ਓ   ਲੋਕ'   ਜੋ   ਦਿਲ    ਦੇ   ਭੀੜੇ।

ਟੁੱਕਰ'  ਮੰਗਣ  ਦੇਹਲ਼ੀ  ਆਇਆ।
ਜੋਗੀ' ਆਖੇ  ਤੇਰੇ  ਕਰਮ ਨੇ  ਫੀੜੇ।

ਜਾਲਮ  ਹਾਕਮ  ਤਰਸ   ਨਾਂ  ਖਾਵੇ।
ਸੋਚੀ'   ਲੱਗਦੈ   ਪੈ   ਗਏ    ਕੀੜੇ।

ਕੀ, ਦੋਸ   ਐ  ਖੋਰੇ 'ਬੱਚੜਿਆਂ ਦਾ।
ਜੋ  ਭੁੱਖੇ   ਢਿੱਡ   ਨੇ  ਅੰਦਰ  ਪੀੜੇ।

ਜਦ   ਵੀ   ਲੱਗੇ  ਭਰਨ'  ਉਡਾਰੀ।
ਪੈਰਾਂ     ਹੇਠ       ਗਏ     ਲਤੀੜੇ।
  
ਰੱਬਾ!ਦੁੱਖ ਕੋਏ ਨਾ ਬਾਕੀ ਬਚਿਆ।
ਵੇਖੇ    ਨਈਂ    ਅਸਾਂ    ਨੇ     ਜੇੜੇ।

©ਦੀਪਕ ਸ਼ੇਰਗੜ੍ਹ #ਹਲਾਤ 
#ਪੰਜਾਬੀ_ਕਵਿਤਾ 
#ਪੰਜਾਬੀਸ਼ਾਇਰੀ 
#ਪੰਜਾਬੀਸਾਹਿਤ 
#ਦੀਪਕ_ਸ਼ੇਰਗੜ੍ਹ
            (**ਹਲਾਤ**)

ਪਾਟਿਆ   ਝੱਗਾ,   ਲੀਬੜੇ   ਲੀੜੇ'।
ਜਿਊਨੇਂ   ਪਏ   ਆਂ   ਚੀੜੇ - ਚੀੜੇ।

ਖੁੱਲ੍ਹੇ   ਅਸਮਾਨ    ਥੱਲੇ   ਰਹਿਵਣ।
ਓ   ਲੋਕ'   ਜੋ   ਦਿਲ    ਦੇ   ਭੀੜੇ।

ਟੁੱਕਰ'  ਮੰਗਣ  ਦੇਹਲ਼ੀ  ਆਇਆ।
ਜੋਗੀ' ਆਖੇ  ਤੇਰੇ  ਕਰਮ ਨੇ  ਫੀੜੇ।

ਜਾਲਮ  ਹਾਕਮ  ਤਰਸ   ਨਾਂ  ਖਾਵੇ।
ਸੋਚੀ'   ਲੱਗਦੈ   ਪੈ   ਗਏ    ਕੀੜੇ।

ਕੀ, ਦੋਸ   ਐ  ਖੋਰੇ 'ਬੱਚੜਿਆਂ ਦਾ।
ਜੋ  ਭੁੱਖੇ   ਢਿੱਡ   ਨੇ  ਅੰਦਰ  ਪੀੜੇ।

ਜਦ   ਵੀ   ਲੱਗੇ  ਭਰਨ'  ਉਡਾਰੀ।
ਪੈਰਾਂ     ਹੇਠ       ਗਏ     ਲਤੀੜੇ।
  
ਰੱਬਾ!ਦੁੱਖ ਕੋਏ ਨਾ ਬਾਕੀ ਬਚਿਆ।
ਵੇਖੇ    ਨਈਂ    ਅਸਾਂ    ਨੇ     ਜੇੜੇ।

©ਦੀਪਕ ਸ਼ੇਰਗੜ੍ਹ #ਹਲਾਤ 
#ਪੰਜਾਬੀ_ਕਵਿਤਾ 
#ਪੰਜਾਬੀਸ਼ਾਇਰੀ 
#ਪੰਜਾਬੀਸਾਹਿਤ 
#ਦੀਪਕ_ਸ਼ੇਰਗੜ੍ਹ

#ਹਲਾਤ #ਪੰਜਾਬੀ_ਕਵਿਤਾ #ਪੰਜਾਬੀਸ਼ਾਇਰੀ #ਪੰਜਾਬੀਸਾਹਿਤ #ਦੀਪਕ_ਸ਼ੇਰਗੜ੍ਹ #ਸਮਾਜ