Nojoto: Largest Storytelling Platform

( ਕਲਯੁਗ ) ਕੈਸਾ ਕਲਯੁਗ ਆਇਆ ਲੋਕੋ, ਚਾਰੋ ਪਾਸੇ ਛਾਇਆ ਹਾਹ

( ਕਲਯੁਗ )

ਕੈਸਾ ਕਲਯੁਗ ਆਇਆ ਲੋਕੋ, ਚਾਰੋ ਪਾਸੇ ਛਾਇਆ ਹਾਹਾਕਾਰ,
ਚਾਪਲੂਸੀਆਂ ਵਾਲੇ ਚੰਗੇ ਲੱਗਣ,ਚੰਗਿਆ ਨੂੰ ਕਹਿਣ ਬੇਕਾਰ।
ਪੈਸਿਆਂ ਦੀ ਖੇਡ ਉਹ ਸੱਜਣਾ,
ਕਹਿਣ ਗੱਲ ਸਿਆਣੇ,
ਭੁਖਿਆ ਨੂੰ ਨਾ ਰੋਟੀ ਲੱਭੇ,ਰੱਜੇ ਖਾਣ ਮਖਾਣੇ।
ਚੰਗੇ ਵੇਲੇ ਸੱਭ ਹਾਲ ਨੇ ਪੁੱਛਦੇ ,
ਮੁਸੀਬਤ ਵੇਲੇ ,ਕੌਣ ਕਿਸੇ ਨੂੰ ਜਾਣੇ ।
ਜੌ ਕਰਨ ਦਿਨ ਰਾਤ ਮਿਹਨਤਾ, ਉਹ ਲੱਗਣ ਸੱਭ ਨੂੰ ਨਿਆਣੇ,
ਜੋ ਖਾਣ ਰੋਟੀਆ ਬੇਈਮਾਨੀਆਂ ਦੀਆ, ਓੁਹਨਾਂ ਨੂੰ ਕਹਿਣ ਸੱਭ ਸਿਆਣੇ ।
ਕੀ ਕਰਾਂ ਗੱਲ ਉੁਹਨਾਂ ਸਖਸ਼ੀਅਤਾਂ ਦੀ,
ਜੌ ਇਨਾਂ ਦੁੱਖ ਸਹਿ ਕੇ ਵੀ, ਕਰਨ ਇਨੀਆਂ ਤਰੱਕੀਆਂ ,
ਬਾਵਜੂਦ ਇਸ ਦੇ ਵੀ, ਮਨੁੱਖ ਨੇ ਸੱਭ ਤੋਂ ਹੇਠਲੇ ਦਰਜੇ 'ਚ ਨੇ ਰੱਖੀਆਂ ,
ਲੱਗਦੀਆ ਨੇ ਜੋ, ਸਭ ਨੂੰ, ਗਲੇ 'ਚ ਲਟਕਿਆ ਮੁਸੀਬਤਾਂ ਦਾ ਹਾਰ ,
ਤਾਹੀਓਂ ਤਾਂ, ਦਿੰਦੇ ਨੇ,  ਉਹਨਾਂ ਨੂੰ ਕੁੱਖਾ ' ਚ ਹੀ ਮਾਰ,
ਕੈਸਾ ਕਲਯੁਗ ਆਇਆ ਲੋਕੋ, ਚਾਰੋ ਪਾਸੇ ਛਾਇਆ ਹਾਹਾਕਾਰ।

                               AMRIT simran kaur surjit tej singh meet Harpreet Kaur  fazool_e_alfaaz