Nojoto: Largest Storytelling Platform

ਮੁਰਸ਼ਦ ਤੱਕ ਪਹੁੰਚਾਉਣਾ,ਸਾਡਾ ਹਾਲ ਮੁਰੀਦਾਂ ਦਾ, ਵੇ ਲਿਖਿਓ

ਮੁਰਸ਼ਦ ਤੱਕ ਪਹੁੰਚਾਉਣਾ,ਸਾਡਾ ਹਾਲ ਮੁਰੀਦਾਂ ਦਾ,
ਵੇ ਲਿਖਿਓ ਕਲਮਾਂ ਵਾਲਿਓ,ਸਾਡਾ ਦਰਦ ਗ਼ਰੀਬਾਂ ਦਾ,

ਇੱਕ ਖ਼ਤ ਪਾਇਓ ਰੱਬ ਡਾਢੇ ਨੂੰ,ਕਦੇ ਫੋਲੇ ਨਸੀਬ ਅਸਾਡੇ,
ਅਸੀਂ ਬਾਲਣ ਡਾਹੀਆਂ ਹੱਡੀਆਂ, ਰਿੰਨ ਰਿੰਨ ਕੇ ਦੁੱਖ ਖਾਧੇ,

ਸਾਡੇ ਹੱਥੀਂ ਲੱਗ ਕੇ ਮਹਿੰਦੀਆਂ, ਵੇ ਕਾਹਤੋਂ ਹੋਵਣ ਫਿੱਕੀਆਂ,
ਸਾਡੇ ਸਿਰ ਤੇ ਥੋਹਰ ਉੱਗਿਆ,ਸਾਡੇ ਪੈਰੀਂ ਸੂਲਾਂ ਤਿੱਖੀਆਂ,

ਲੱਖ ਸੂਰਜ ਚੜੇ ਤੇ ਜਾਗੀ ਨਾ,ਸਾਡੀ ਕਿਸਮਤ ਸੁੱਤੀ ਕਿਸ ਨੀਂਦੇ,
ਸਾਡੇ ਗਏ ਬਾਲ ਦਿਹਾੜੀਆਂ, ਮੁੜ ਕੇ ਆਉਂਦੇ ਨਹੀਂ ਦੀਂਹਦੇ,

ਕਿਸ ਅਦਾਲਤੇ ਦੇਈਏ ਅਰਜ਼ੀ,ਕਿੱਥੇ ਹੋਵੇ ਨਿਆਂ ਨਸੀਬਾਂ ਦਾ,
ਵੇ ਕਦੇ ਲਿਖਿਓ ਕਲਮਾਂ ਵਾਲਿਓ,ਸਾਡਾ ਦਰਦ ਗਰੀਬਾਂ ਦਾ।

ਮਾਨ ਕਮਲ

©Kamal #shyari #gazal #Punjabi #majdoor #laboure #Love 

#Dark

kamal4003188189502

Kamal

New Creator