Nojoto: Largest Storytelling Platform

ਰਾਤ ਲੱਗ ਗਈ ਸੀ ਅੱਗ ਮੇਰੇ ਘਰ ਨੂੰ ਜੋ ਮਿਲਿਆ ਅਖ਼ੀਰ ਚੁੱਕ ਲ

ਰਾਤ ਲੱਗ ਗਈ ਸੀ ਅੱਗ ਮੇਰੇ ਘਰ ਨੂੰ
ਜੋ ਮਿਲਿਆ ਅਖ਼ੀਰ ਚੁੱਕ ਲੈ ਆਇਆਂ

ਜਲ ਰਹੀ ਹੈ ਲਾਸ਼ ਮੇਰੀ ਅਜੇ ਵੀ ਪਰ 
ਵੇਖ ਮੈਂ ਤੇਰੀ ਤਸਵੀਰ ਚੁੱਕ ਲੈ ਆਇਆਂ

ਲੱਗਣ ਨਹੀਂ ਦਿੱਤਾ ਸੇਕ ਇਸਨੂੰ ਭਾਵੇਂ 
ਖੁਦ ਹੋਕੇ ਲੀਰੋ ਲੀਰ ਚੁੱਕ ਲੈ ਆਇਆਂ

ਵਾਅਦਾ ਸੀ ਤੇਰੇ ਤੋਂ ਬਿਨਾਂ ਨਹੀਂ ਟੱਪਣੀ
ਨਾਲ਼ ਮੈਂ ਉਹ ਲਕੀਰ ਚੁੱਕ ਲੈ ਆਇਆਂ

ਤੂੰ ਰੱਬ ਐਂ ਮੇਰਾ ਕਰ ਅਮਲਾਂ ਦਾ ਨਬੇੜਾ
ਤੂੰ ਲਿਖੀ ਸੀ ਤਕਦੀਰ ਚੁੱਕ ਲੈ ਆਇਆਂ

ਮਾਫ਼ ਕਰੀ ਰਹਿ ਗਈ ਤੀਰਕਮਾਨ ਉੱਥੇ
ਜੋ ਪਿੱਠ ਤੇ ਮਾਰੇ ਤੀਰ ਚੁੱਕ ਲੈ ਆਇਆਂ

ਤੂੰ ਸਾਂਭ ਲੈ ਮਹਿਫ਼ੂਜ਼ ਹੈ ਤੇਰਾ ਜੋ ਮਿਰਜ਼ਾ
ਲੋਕਾਂ ਮਾਰੇ ਮੇਰੇ ਵੀਰ ਚੁੱਕ ਲੈ ਆਇਆਂ

ਉਹ ਅਮੀਰ ਹੋ ਕੇ ਵੀ ਜਾਨ ਬਚਾ ਨੱਠੇ
ਮੈਂ ਗਰੀਬ ਹੋ ਅਮੀਰ ਚੁੱਕ ਲੈ ਆਇਆਂ

ਤੂੰ ਮਿੱਠਾ ਨਹੀਂ ਜ਼ਹਿਰ ਜਿਸ ਚ ਪਾਇਆ
ਤੇਰੇ ਹੱਥੀਂ ਬਣੀ ਖੀਰ ਚੁੱਕ ਲੈ ਆਇਆਂ

ਮੇਰਾ ਹਾਲ ਤੇ ਤਸਵੀਰ ਦੇਖ ਫੱਕਰ ਕਿਹਾ
ਵੇ ਇਹ ਕ਼ੀ ਤੂੰ ਫਕੀਰ ਚੁੱਕ ਲੈ ਆਇਆਂ

ਤੇ ਲੋਕਾਂ ਭਾਣੇ ਮਰਿਆ 'ਨਰੇਸ਼ ਨਿਮਾਣਾ'
ਪਰ ਮੈਂ ਤੇ ਮੇਰਾ ਜ਼ਮੀਰ ਚੁੱਕ ਲੈ ਆਇਆਂ

Naresh Nimana
ਰਾਤ ਲੱਗ ਗਈ ਸੀ ਅੱਗ ਮੇਰੇ ਘਰ ਨੂੰ
ਜੋ ਮਿਲਿਆ ਅਖ਼ੀਰ ਚੁੱਕ ਲੈ ਆਇਆਂ

ਜਲ ਰਹੀ ਹੈ ਲਾਸ਼ ਮੇਰੀ ਅਜੇ ਵੀ ਪਰ 
ਵੇਖ ਮੈਂ ਤੇਰੀ ਤਸਵੀਰ ਚੁੱਕ ਲੈ ਆਇਆਂ

ਲੱਗਣ ਨਹੀਂ ਦਿੱਤਾ ਸੇਕ ਇਸਨੂੰ ਭਾਵੇਂ 
ਖੁਦ ਹੋਕੇ ਲੀਰੋ ਲੀਰ ਚੁੱਕ ਲੈ ਆਇਆਂ

ਵਾਅਦਾ ਸੀ ਤੇਰੇ ਤੋਂ ਬਿਨਾਂ ਨਹੀਂ ਟੱਪਣੀ
ਨਾਲ਼ ਮੈਂ ਉਹ ਲਕੀਰ ਚੁੱਕ ਲੈ ਆਇਆਂ

ਤੂੰ ਰੱਬ ਐਂ ਮੇਰਾ ਕਰ ਅਮਲਾਂ ਦਾ ਨਬੇੜਾ
ਤੂੰ ਲਿਖੀ ਸੀ ਤਕਦੀਰ ਚੁੱਕ ਲੈ ਆਇਆਂ

ਮਾਫ਼ ਕਰੀ ਰਹਿ ਗਈ ਤੀਰਕਮਾਨ ਉੱਥੇ
ਜੋ ਪਿੱਠ ਤੇ ਮਾਰੇ ਤੀਰ ਚੁੱਕ ਲੈ ਆਇਆਂ

ਤੂੰ ਸਾਂਭ ਲੈ ਮਹਿਫ਼ੂਜ਼ ਹੈ ਤੇਰਾ ਜੋ ਮਿਰਜ਼ਾ
ਲੋਕਾਂ ਮਾਰੇ ਮੇਰੇ ਵੀਰ ਚੁੱਕ ਲੈ ਆਇਆਂ

ਉਹ ਅਮੀਰ ਹੋ ਕੇ ਵੀ ਜਾਨ ਬਚਾ ਨੱਠੇ
ਮੈਂ ਗਰੀਬ ਹੋ ਅਮੀਰ ਚੁੱਕ ਲੈ ਆਇਆਂ

ਤੂੰ ਮਿੱਠਾ ਨਹੀਂ ਜ਼ਹਿਰ ਜਿਸ ਚ ਪਾਇਆ
ਤੇਰੇ ਹੱਥੀਂ ਬਣੀ ਖੀਰ ਚੁੱਕ ਲੈ ਆਇਆਂ

ਮੇਰਾ ਹਾਲ ਤੇ ਤਸਵੀਰ ਦੇਖ ਫੱਕਰ ਕਿਹਾ
ਵੇ ਇਹ ਕ਼ੀ ਤੂੰ ਫਕੀਰ ਚੁੱਕ ਲੈ ਆਇਆਂ

ਤੇ ਲੋਕਾਂ ਭਾਣੇ ਮਰਿਆ 'ਨਰੇਸ਼ ਨਿਮਾਣਾ'
ਪਰ ਮੈਂ ਤੇ ਮੇਰਾ ਜ਼ਮੀਰ ਚੁੱਕ ਲੈ ਆਇਆਂ

Naresh Nimana