Nojoto: Largest Storytelling Platform

*ਹਾਸਾ ਦੱਸੋ ਕਿਵੇਂ ਹੁਣ ਨਸੀਬ ਹੋਣਾ ਏ* ---------------

*ਹਾਸਾ ਦੱਸੋ ਕਿਵੇਂ ਹੁਣ ਨਸੀਬ ਹੋਣਾ ਏ* 
-----------------------------------

ਹਾਸਾ ਦੱਸੋ ਕਿਵੇਂ , ਹੁਣ ਨਸੀਬ ਹੋਣਾ ਏ ,
ਆਉਣ ਵਾਲਾ ਸਮਾਂ ਬੜਾ ਹੀ ਅਜੀਬ ਹੋਣਾ ਏ ।
ਹੱਥਾਂ ਵਿੱਚ ਬੱਚਿਆਂ ਦੇ ਮੋਬਾਇਲ ਤੇ ਗੀਤਾਂ  ਨੇ ਫੜਾਏ ਹਥਿਆਰ ਨੇ,
ਵੱਡਿਆਂ ਦੇ ਉਨ੍ਹਾਂ ਕਾਹਦੇ ਕਰਨੇ ਸਤਿਕਾਰ ਨੇ ।
ਨਹੀਂ ਰਹਿਣੇ ਤਾਏ ਚਾਚੇ ਭੁਆ ਮਾਮੇ ਮਾਸੀਆਂ,
ਰਿਸ਼ਤੇ ਸਾਰਿਆਂ ਨੇ ਲੀਰੋ ਲੀਰ ਹੋਣਾ ਏ।
ਹਾਸਾ ਦੱਸੋ ਕਿਵੇਂ, ਹੁਣ ਨਸੀਬ ____।

ਨਾ ਰਹੀਆਂ ਹੱਟੀਆਂ ਤੇ ਨਾ ਰਹੀਆਂ ਖਟੀਆਂ,
ਰੋਟੀ ਦੀ ਖੋਜ ਨੇ ਜਾਨਾਂ ਖੂਹਾਂ ਵਿੱਚ ਸੱਟੀਆਂ ।
ਪਹਿਲਾਂ ਤਾਂ ਭਾਈਆਂ ਵਿੱਚ ਹੁੰਦੀਆਂ ਸੀ ਤੇਰੀਆਂ ਤੇ ਮੇਰੀਆਂ ,
ਹੂਣ ਕੱਲੇ ਕੱਲੇ ਪੁੱਤ ਨੇ ਵੀ ਅੱਖਾਂ  ਮਾਂਪਿਆਂ ਤੋਂ ਫੇਰੀਆਂ ।
ਉੱਡ ਗਈ ਨੀਂਦ ਰਾਤਾਂ ਦੀ ਸਭ ਨੇ ਗੋਲੀਆਂ ਖਾ ਖਾ ਸੋਣਾ ਏ,
ਹਾਸਾ ਦੱਸੋ ਕਿਵੇਂ,  ਹੁਣ ਨਸੀਬ ____ਏ ।

ਸਰਕਾਰਾਂ ਨੇ ਵੀ ਤਾਂ ਬਣਾ ਦਿੱਤੇ ਕਾਲੇ ਕਾਨੂੰਨ ਨੇ ,
ਦਾਲ ਸਬਜ਼ੀ ਚ ਲੋਕਾਂ ਦੇ ਮੁੱਕ ਗਏ ਲੂਣ ਨੇ ।
ਕੋਈ ਕਹੇ ਗੱਲ ਜੇ ਹੱਕ ਤੇ ਹਲਾਲ ਦੀ,
ਸਹਿਣੀ ਪੈੰਦੀ ਮਾਰ ਉਹਨੂੰ ਅਫਸਰਾਂ ਦੇ ਮਲਾਲ ਦੀ ।
ਨਸ਼ੇ ਤੇ ਬੇਰੁਜ਼ਗਾਰੀ ਨੇ ਫੜੀਆਂ ਸਭ ਦੀਆਂ ਧੌਣਾ ਨੇ,
ਹਾਸਾ ਦੱਸੋ ਕਿਵੇਂ, ਹੁਣ ਨਸੀਬ ਹੋਣਾ ਏ...।
 (ਰੁਪਿੰਦਰ ਕੌਰ ) #aaj da such#

rupinderkaur8375

Roop_ Kaur

New Creator

#Aaj da such#