ਕਿਤਾਬਾਂ ਦੇ ਪੰਨੇ ਪਲਟ ਕੇ ਸੋਚਦਾਂ ਹਾਂ ਜਿੰਦਗੀ ਏਦਾਂ ਪਲਟ ਜਾਵੇ ਤਾਂ ਕੀ ਗੱਲ ਏ ? ਗੱਲ ਦਿਲ ਦੀ ਜੋ ਸੁਪਨੇ ਵਿਚ ਆਏ ਓਹ ਸਚ ਹੋ ਜਾਵੇਂ ਤਾ ਕੀ ਗੱਲ ਏ ? ਕੁਝ ਲੋਕ ਮਤਲਬ ਲਈ ਲਭਦੇ ਨੇ ਮੇਨੂੰ ਬਿਨਾ ਮਤਲਬ ਆਵੇ ਤਾ ਕੀ ਗੱਲ ਏ ? ਕਤਲ ਕਰਕੇ ਤਾਂ ਸਭ ਲੈ ਜਾਣਗੇ ਦਿਲ ਮੇਰਾ ਕੋਈ ਪਿਆਰ ਨਾਲ ਲੈ ਜਾਵੇ ਤਾਂ ਕੀ ਗੱਲ ਏ ? ਜਿੰਦਾ ਰਿਹ ਕੇ ਤਾਂ ਦੇਵਾਂ ਖੁਸ਼ੀ ਸਭ ਨੂੰ ਖੁਸ਼ੀ ਮੇਰੀ ਮੋਤ ਤੋਂ ਕਿਸੇ ਨੂੰ ਮਿਲ ਜਾਵੇ ਤਾਂ ਕੀ ਗੱਲ ਏ? ਦੀਪ ਤਾਂ ਖੁਸ਼ੀਆਂ ਵੰਡ ਦਾ ਰਹੁ ਕੋਈ ਸਾਡੇ ਗਮ ਵਟਾਵੇ ਤਾਂ ਕੀ ਗੱਲ ਏ ****ਤੇਰਾ ਦੀਪ ਸੰਧੂ***