Nojoto: Largest Storytelling Platform

ਮੈਂ ਸਕੂਲ ਬੋਲਦਾਂ....! ਹੇ....ਵਿਦਿਅਾਰਥੀ, ਮੈਂ ਤੇਰੀ ਜਮ

ਮੈਂ ਸਕੂਲ ਬੋਲਦਾਂ....!

ਹੇ....ਵਿਦਿਅਾਰਥੀ,
ਮੈਂ ਤੇਰੀ ਜਮਾਤ ਦਾ,
ਹਰਾ ਤਖ਼ਤਾ (ਗਰੀਨ ਬੋਰਡ)ਬੋਲਦਾਂ...
ਤੂੰ ਜਦੋਂ ਦਾ ਨਹੀਂ ਅਾਇਅਾ..
ਮੇਰਾ ਜਿਸਮ ਵੀਰਾਨ ਹੋ ਗਿਅਾ,
ਤੇਰੇ ਜਾਣ ਦੀ ਤਰੀਕ,
ੳੁਵੇਂ ਹੀ ੳੁਕਰੀ ਪਈ ਏ,
ਸੱਜੀ ਗੁੱਠ ਤੇ....
ਤੇ...ਮੇਰਾ ਜਿਸਮ
ਤਰਸ ਗਿਅਾ ਏ,
ਸ਼ਬਦਾਂ ਦੀ ਛੋਹ ਨੂੰ 
ਸ਼ਬਦਾਂ ਦੇ ਮੋਹ ਨੂੰ,
.......ਤੂੰ ਛੇਤੀ ਅਾਵੀਂ!

ਹੇ...ਵਿਦਿਅਾਰਥੀ,
ਮੈਂ ਤੇਰੇ ਪਲੇਅ ਗਰਾੳੂਂਡ ਦਾ,
ੳੁਹ ਝੂਲਾ ਬੋਲਦਾਂ,
ਜਿਸਤੋਂ ਤੋਂ ਤੂੰ ਕਈ ਵਾਰ 
ਅੱਕਿਅਾ ਤੇ ਥੱਕਿਅਾ,
ੳੁੱਠਿਅਾ ਤੇ ਡਿੱਗਿਅਾ ਏ,
ਤੇਰੀ ਨੰਨੇ ਹੱਥਾਂ ਤੇ ਪੈਰਾ ਤੇ,
ਮੈਂ ਨਿਸ਼ਾਨ ਦਿੱਤੇ ਨੇ ਸੱਟਾਂ ਦੇ,
ਲੱਗਦਾ ਤੂੰ ਇਸ ਵਾਰ ਗੁੱਸਾ ਕਰ ਗਿਅਾਂ ਏਂ, 
ਤੂੰ ਕੱਟੀ ਕਰ ਦਿੱਤੀ ਮੇਰੇ ਨਾਲ..
ਮੈਂ ਮਾਫ਼ੀ ਚਹੁੰਨਾ ਅਾੜੀ,
ਤੂੰ ਫਿਰ ਅਾ..ਰੱਜਕੇ ਝੂਟੇ ਲੈ,
ਮੈਂ ਹੋਰ ਤੇਜ਼ ਘੁੰਮਾਂਗਾ....ਅਾਪਣੇ ਵਿਤ ਤੋਂ ਵੱਧ,
ਤੂੰ  ਅਾ.....ਤੂੰ ਛੇਤੀ ਅਾਵੀਂ!

ਹੇ...ਵਿਦਿਅਾਰਥੀ,
ਮੈਂ ਤੇਰੇ ਸਕੂਲ ਦਾ ਗੇਟ ਬੋਲਦਾਂ,
ਜਿੱਥੋਂ ਤੂੰ ਜਾਂਦਾ - ਅਾੳੁਂਦਾ,
ਅੳੁਂਦਾ - ਜਾਂਦਾ,
ਮੈਂ ਤੇਰਾ ਹਰ ਰੋਜ਼ ਸਵਾਗਤ ਕਰਦਾ,
ਤੇ ਹਰ ਰੋਜ਼ ਤੇਰਾ ਇੰਤਜ਼ਾਰ ਕਰਦਾ,
ਪਰ ਯਾਰ ਇਸ ਵਾਰ ੳੁਡੀਕ ਲੰਮੀ ਹੋ ਗਈ,
ਤੂੰ ਜਾਣ ਤੋਂ ਬਾਅਦ ਨਹੀਂ ਅਾਇਅਾ,
ਮੈਂ ਅੱਜ ਵੀ ਖੜਾਂ ਤੇਰੇ ਰਾਹਾਂ ਚ,
ਤੂੰ...ਛੇਤੀ ਅਾਵੀਂ!

ਹੇ....ਵਿਦਿਅਾਰਥੀ,
ਮੈਂ ਤੇਰਾ ਸਕੂਲ ਬੋਲਦਾਂ,
ਮੇਰੇ ਤਾਂ ਤੇਰੇ ਬਿਨਾ ਅਰਥ ਹੀ ਗੁੰਮ ਗਏ,
ਮੇਰੇ ਹਰ ਕਮਰੇ ਚ,ਸਿਰਫ਼ ਚੁੱਪ ਹੈ,
ਮੈਂ ਏਨਾਂ ਸ਼ਾਂਤੀ ਪਸੰਦ ਵੀ ਨਹੀਂ,
ਤੂੰ ਅਾ .....ਰੌਲਾ ਪਾ.....ਭੱਜ - ਦੌੜ,
ਮੈਂ ਤਰਸ ਗਿਅਾਂ ਅਾਲੀਅਾਂ-ਭੋਲੀਅਾਂ,
ਅਾਵਾਜਾਂ ਨੂੰ.....
ਮੇਰੇ ਵਿਹੜੇ ਦੇ ਗੁਲਾਬ....
ਤੇਰੀ ੳੁਡੀਕ ਚ,
ਸੁੱਕ ਗਏ...ਮੁੱਕ ਗਏ.. ਝੜ ਗਏ,
ਅਾ ਕਿ ਮੇਰੇ ਹਰ ਜ਼ੱਰੇ ਚ,
ਅਾਪਣਾ ਸ਼ੋਰ ਖਿਲਾਰ,
ਮੈਂ ਤੈਨੂੰ ਡਾਂਟਾਂ......ਤੂੰ ਕੁਝ ਦੇਰ ਮੰਨ ਲਵੇਂ,
ਮੈਂ ਖੁਸ਼ ਹੋਵਾਂ..ਤੂੰ ਫਿਰ....ਗ਼ਲਤੀ ਕਰੇਂ,
ਤੇ.. ਅਸੀਂ ਏਦਾਂ ਹੀ 
ਰੁੱਸਦੇ-ਮਨਾੳੁਂਦੇ,
ਹੱਸਦੇ-ਹਸਾੳੁਂਦੇ,
ਸਿੱਖਦੇ-ਸਿਖਾੳੁਂਦੇ ਰਹੀਏ......
ਤੂੰ ਅਾ.....ਤੂੰ ਛੇਤੀ ਅਾ!

ਸਚਦੇਵ ਗਿੱਲ
82647-52507 Pintu mehta Miss Chandni (Sakshi). smi Nitin Nitish Endless Knots  Pintu mehta
ਮੈਂ ਸਕੂਲ ਬੋਲਦਾਂ....!

ਹੇ....ਵਿਦਿਅਾਰਥੀ,
ਮੈਂ ਤੇਰੀ ਜਮਾਤ ਦਾ,
ਹਰਾ ਤਖ਼ਤਾ (ਗਰੀਨ ਬੋਰਡ)ਬੋਲਦਾਂ...
ਤੂੰ ਜਦੋਂ ਦਾ ਨਹੀਂ ਅਾਇਅਾ..
ਮੇਰਾ ਜਿਸਮ ਵੀਰਾਨ ਹੋ ਗਿਅਾ,
ਤੇਰੇ ਜਾਣ ਦੀ ਤਰੀਕ,
ੳੁਵੇਂ ਹੀ ੳੁਕਰੀ ਪਈ ਏ,
ਸੱਜੀ ਗੁੱਠ ਤੇ....
ਤੇ...ਮੇਰਾ ਜਿਸਮ
ਤਰਸ ਗਿਅਾ ਏ,
ਸ਼ਬਦਾਂ ਦੀ ਛੋਹ ਨੂੰ 
ਸ਼ਬਦਾਂ ਦੇ ਮੋਹ ਨੂੰ,
.......ਤੂੰ ਛੇਤੀ ਅਾਵੀਂ!

ਹੇ...ਵਿਦਿਅਾਰਥੀ,
ਮੈਂ ਤੇਰੇ ਪਲੇਅ ਗਰਾੳੂਂਡ ਦਾ,
ੳੁਹ ਝੂਲਾ ਬੋਲਦਾਂ,
ਜਿਸਤੋਂ ਤੋਂ ਤੂੰ ਕਈ ਵਾਰ 
ਅੱਕਿਅਾ ਤੇ ਥੱਕਿਅਾ,
ੳੁੱਠਿਅਾ ਤੇ ਡਿੱਗਿਅਾ ਏ,
ਤੇਰੀ ਨੰਨੇ ਹੱਥਾਂ ਤੇ ਪੈਰਾ ਤੇ,
ਮੈਂ ਨਿਸ਼ਾਨ ਦਿੱਤੇ ਨੇ ਸੱਟਾਂ ਦੇ,
ਲੱਗਦਾ ਤੂੰ ਇਸ ਵਾਰ ਗੁੱਸਾ ਕਰ ਗਿਅਾਂ ਏਂ, 
ਤੂੰ ਕੱਟੀ ਕਰ ਦਿੱਤੀ ਮੇਰੇ ਨਾਲ..
ਮੈਂ ਮਾਫ਼ੀ ਚਹੁੰਨਾ ਅਾੜੀ,
ਤੂੰ ਫਿਰ ਅਾ..ਰੱਜਕੇ ਝੂਟੇ ਲੈ,
ਮੈਂ ਹੋਰ ਤੇਜ਼ ਘੁੰਮਾਂਗਾ....ਅਾਪਣੇ ਵਿਤ ਤੋਂ ਵੱਧ,
ਤੂੰ  ਅਾ.....ਤੂੰ ਛੇਤੀ ਅਾਵੀਂ!

ਹੇ...ਵਿਦਿਅਾਰਥੀ,
ਮੈਂ ਤੇਰੇ ਸਕੂਲ ਦਾ ਗੇਟ ਬੋਲਦਾਂ,
ਜਿੱਥੋਂ ਤੂੰ ਜਾਂਦਾ - ਅਾੳੁਂਦਾ,
ਅੳੁਂਦਾ - ਜਾਂਦਾ,
ਮੈਂ ਤੇਰਾ ਹਰ ਰੋਜ਼ ਸਵਾਗਤ ਕਰਦਾ,
ਤੇ ਹਰ ਰੋਜ਼ ਤੇਰਾ ਇੰਤਜ਼ਾਰ ਕਰਦਾ,
ਪਰ ਯਾਰ ਇਸ ਵਾਰ ੳੁਡੀਕ ਲੰਮੀ ਹੋ ਗਈ,
ਤੂੰ ਜਾਣ ਤੋਂ ਬਾਅਦ ਨਹੀਂ ਅਾਇਅਾ,
ਮੈਂ ਅੱਜ ਵੀ ਖੜਾਂ ਤੇਰੇ ਰਾਹਾਂ ਚ,
ਤੂੰ...ਛੇਤੀ ਅਾਵੀਂ!

ਹੇ....ਵਿਦਿਅਾਰਥੀ,
ਮੈਂ ਤੇਰਾ ਸਕੂਲ ਬੋਲਦਾਂ,
ਮੇਰੇ ਤਾਂ ਤੇਰੇ ਬਿਨਾ ਅਰਥ ਹੀ ਗੁੰਮ ਗਏ,
ਮੇਰੇ ਹਰ ਕਮਰੇ ਚ,ਸਿਰਫ਼ ਚੁੱਪ ਹੈ,
ਮੈਂ ਏਨਾਂ ਸ਼ਾਂਤੀ ਪਸੰਦ ਵੀ ਨਹੀਂ,
ਤੂੰ ਅਾ .....ਰੌਲਾ ਪਾ.....ਭੱਜ - ਦੌੜ,
ਮੈਂ ਤਰਸ ਗਿਅਾਂ ਅਾਲੀਅਾਂ-ਭੋਲੀਅਾਂ,
ਅਾਵਾਜਾਂ ਨੂੰ.....
ਮੇਰੇ ਵਿਹੜੇ ਦੇ ਗੁਲਾਬ....
ਤੇਰੀ ੳੁਡੀਕ ਚ,
ਸੁੱਕ ਗਏ...ਮੁੱਕ ਗਏ.. ਝੜ ਗਏ,
ਅਾ ਕਿ ਮੇਰੇ ਹਰ ਜ਼ੱਰੇ ਚ,
ਅਾਪਣਾ ਸ਼ੋਰ ਖਿਲਾਰ,
ਮੈਂ ਤੈਨੂੰ ਡਾਂਟਾਂ......ਤੂੰ ਕੁਝ ਦੇਰ ਮੰਨ ਲਵੇਂ,
ਮੈਂ ਖੁਸ਼ ਹੋਵਾਂ..ਤੂੰ ਫਿਰ....ਗ਼ਲਤੀ ਕਰੇਂ,
ਤੇ.. ਅਸੀਂ ਏਦਾਂ ਹੀ 
ਰੁੱਸਦੇ-ਮਨਾੳੁਂਦੇ,
ਹੱਸਦੇ-ਹਸਾੳੁਂਦੇ,
ਸਿੱਖਦੇ-ਸਿਖਾੳੁਂਦੇ ਰਹੀਏ......
ਤੂੰ ਅਾ.....ਤੂੰ ਛੇਤੀ ਅਾ!

ਸਚਦੇਵ ਗਿੱਲ
82647-52507 Pintu mehta Miss Chandni (Sakshi). smi Nitin Nitish Endless Knots  Pintu mehta
sachdevgill2476

Sachdev Gill

New Creator