ਦੋ ਪਰੀਂਦੇ ਜ਼ਿੰਦਗੀ ਤੋਂ ਦੁਖੀ ਹੋ ਕੇ ਆਪਣੇ ਆਲ੍ਹਣਿਆਂ ਚੌਂ ਉੱਡ ਕੇ ਇੱਕ ਬੋਹੜ ਤੇ ਮਿਲੇ। ਇੱਕ-ਦੂਜੇ ਨੂੰ ਤੱਕਿਆ। ਇੰਝ ਲੱਗਿਆ ਜਿਵੇਂ ਉਹ ਜਨਮਾਂ ਦੇ ਵਿਛੜੇ ਸਾਥੀ ਸਨ। ਰੋਂਦੇ ਹੋਏ ਦਿਲ ਦਾ ਹਾਲ ਸੁਣਾਇਆ ਤੇ ਆਪੋ-ਆਪਣੇ ਦੁੱਖ ਨੂੰ ਸਹਿਣ ਦਾ ਹੋਂਸਲਾ ਦਿੱਤਾ। ਜ਼ਖ਼ਮਾਂ ਤੇ ਮੱਲ੍ਹਮ ਪੱਟੀ ਹੋਈ ਤਾਂ ਦਿਲ ਦੀ ਤਕਲੀਫ਼ ਘਟਣ ਲੱਗ ਪਈ। ਜਜ਼ਬਾਤ ਠਾਠਾਂ ਮਾਰਨ ਲੱਗ ਪਏ। ਫੇਰ ਪਿਆਰ ਮੁਹੱਬਤ ਦੀਆਂ ਗੱਲਾਂ ਹੋਈਆਂ, ਵਾਅਦੇ ਕੀਤੇ ਗਏ ਤੇ ਸੁਹਾਂ ਚੁੱਕੀਆਂ ਗਈਆਂ। ਬਾਹਰ ਭੈੜੇ ਹੁੰਦੇ ਮੌਸਮ ਤੋਂ ਡਰਦਿਆਂ ਉਹ ਇਸ਼ਕ ਦੇ ਆਗੋਸ਼ ਵਿੱਚ ਸਮੋ ਗਏ। ਸਮਾਂ ਇੱਕੋ ਥਾਈਂ ਥਮ ਗਿਆ ਤੇ ਉਹ ਇਸ਼ਕ ਦੀ ਪੀਂਘ ਝੂਟਦਿਆਂ ਕਦੋਂ ਨੀਂਦ ਦੇ ਸਮੁੰਦਰ 'ਚ ਡੁਬਕੀਆਂ ਮਾਰਣ ਲੱਗ ਪਏ ਪਤਾ ਹੀ ਨਹੀਂ ਸੀ ਲੱਗਿਆ। ਸਵੇਰੇ ਹੋਈ। ਮਹਿਸੂਸ ਹੋਇਆ ਜਿਵੇਂ ਸਭ ਕੁੱਝ ਬਦਲ ਗਿਆ ਸੀ। ਸਭ ਕੁੱਝ ਨਾਰਮਲ ਹੋ ਗਿਆ ਸੀ। ਫੇਰ ਅਚਾਨਕ ਕੁੱਝ ਯਾਦ ਆਇਆ ਤਾਂ ਉੱਬੜਚਿੱਤ ਹੋਂਣ ਲੱਗ ਪਏ। ਪਿਛਲੀ ਰਾਤ ਦੀ ਯਾਦ ਨੂੰ ਦਿਲ ਵਿੱਚ ਸਾਂਭੀ ਉਹ ਬਾਪਸ ਮੁੜਣ ਦਾ ਭਰੋਸਾ ਦੇ ਕੇ ਉੱਥੋਂ ਉੱਡੇ ਤੇ ਬਿਨਾਂ ਕਿਤੇ ਰੁਕੇ ਸਿਧਾ ਆਪਣੇ ਆਲ੍ਹਣਿਆਂ ਤੇ ਪੁੱਜ ਗਏ। ਵਾਅਦੇ ਮੁਤਾਬਕ ਬਾਪਿਸ ਉਹੀ ਬੋਹੜ ਤੇ ਮਿਲਣਾ ਸੀ, ਨਵਾਂ ਆਲ੍ਹਣਾ ਸਿਰਜਣਾ ਸੀ ਪਰ ਰੋਜ਼ ਨਵੇਂ ਬਹਾਨੇ ਘੜ ਕੇ ਗੱਲ ਅਗਲੇ ਦਿਨ ਉੱਤੇ ਪਾ ਦਿੰਦੇ। ਦਹਾਕੇ ਲੰਘਣ ਤੋਂ ਬਾਅਦ ਉਨ੍ਹਾਂ ਦੋਹਾਂ ਪਰੀਂਦਿਆ ਦੇ ਨਾਲ ਨਾਲ ਬੋਹੜ ਵੀ ਸਮਝ ਚੁਕਿਆ ਸੀ ਕਿ ਕਿਤਾਬੀ ਗੱਲਾਂ ਦਾ ਹਕੀਕਤ ਨਾਲ ਕੋਈ ਸਰੋਕਾਰ ਨਹੀਂ ਹੁੰਦਾ। (ਪੰਜਾਬੀ ਨਾਵਲ"ਪੀੜ ਦੀ ਉਡੀਕ") ©Krishan Sharma #Sad💔 #dilkibaat