Nojoto: Largest Storytelling Platform

ਤੇਰੇ ਤੇ ਅਧਿਕਾਰ ਜਮਾਉਣਾ ਚੰਗਾ ਲੱਗਦੈ, ਹੱਦੋਂ ਵੱਧ ਕੇ ਪਿਆ

ਤੇਰੇ ਤੇ ਅਧਿਕਾਰ ਜਮਾਉਣਾ ਚੰਗਾ ਲੱਗਦੈ,
ਹੱਦੋਂ ਵੱਧ ਕੇ ਪਿਆਰ ਜਤਾਉਣਾ ਚੰਗਾ ਲੱਗਦੈ।
ਪਿਆਰਾਂ ਦਾ ਇਹ ਤਾਣਾ ਬਾਣਾ ਚੰਗਾ ਲੱਗਦੈ,
ਖੁੱਦ ਵੀ ਖਿੱਝਣਾ ਨਾਲ ਖਿਝਾਉਣਾ ਚੰਗਾ ਲੱਗਦੈ।
ਕਿਸੇ ਗੱਲ ਤੇ ਰੁੱਸ ਰੁੱਸ ਬੈਠਣਾ ਐਵੇਂ ਹੀ,
ਐਵੇਂ ਹੀ ਫਿਰ ਮਨ ਵੀ ਜਾਣਾ ਚੰਗਾ ਲੱਗਦੈ।
ਚੰਗਾ ਲੱਗਦੈ ਤੇਰੇ ਮੋਢੇ ਲੱਗ ਕੇ ਰੋਣਾ,
ਰੋ ਰੋ ਤੈਨੂੰ ਨਾਲ ਰਵਾਉਣਾ ਚੰਗਾ ਲੱਗਦੈ।
ਜਾਣਦਿਆਂ ਹੀ ਬਣ ਬੈਠਣਾ ਅਨਜਾਣ ਜਦੋਂ ਮੈਂ,
ਲਾਡ ਨਾਲ ਤੇਰਾ ਸਮਝਾਉਣਾ ਚੰਗਾ ਲਗਦੈ।
ਮੈਨੂੰ ਪਤਾ ਹੈ ਅਜ਼ਮਾਇਸ਼ ਚੰਗੀ ਨਹੀਂ ਹੁੰਦੀ,
ਕਦੇ ਕਦੇ ਪਰ ਅਜ਼ਮਾਉਣਾ ਚੰਗਾ ਲੱਗਦੈ।
ਤੇਰੇ ਸਾਹਵੇਂ ਉਸਤਤ ਹੋਰ ਦੀ ਕਰਕੇ,
ਪਾਣੀ ਦੇ ਵਿੱਚ ਅੱਗ ਲਗਾਉਣਾ ਚੰਗਾ ਲਗਦੈ।
©author_pawanpreetkaur #shayri #jazbatedil #ishqemohabbat #pyarkenagme #pyar
ਤੇਰੇ ਤੇ ਅਧਿਕਾਰ ਜਮਾਉਣਾ ਚੰਗਾ ਲੱਗਦੈ,
ਹੱਦੋਂ ਵੱਧ ਕੇ ਪਿਆਰ ਜਤਾਉਣਾ ਚੰਗਾ ਲੱਗਦੈ।
ਪਿਆਰਾਂ ਦਾ ਇਹ ਤਾਣਾ ਬਾਣਾ ਚੰਗਾ ਲੱਗਦੈ,
ਖੁੱਦ ਵੀ ਖਿੱਝਣਾ ਨਾਲ ਖਿਝਾਉਣਾ ਚੰਗਾ ਲੱਗਦੈ।
ਕਿਸੇ ਗੱਲ ਤੇ ਰੁੱਸ ਰੁੱਸ ਬੈਠਣਾ ਐਵੇਂ ਹੀ,
ਐਵੇਂ ਹੀ ਫਿਰ ਮਨ ਵੀ ਜਾਣਾ ਚੰਗਾ ਲੱਗਦੈ।
ਚੰਗਾ ਲੱਗਦੈ ਤੇਰੇ ਮੋਢੇ ਲੱਗ ਕੇ ਰੋਣਾ,
ਰੋ ਰੋ ਤੈਨੂੰ ਨਾਲ ਰਵਾਉਣਾ ਚੰਗਾ ਲੱਗਦੈ।
ਜਾਣਦਿਆਂ ਹੀ ਬਣ ਬੈਠਣਾ ਅਨਜਾਣ ਜਦੋਂ ਮੈਂ,
ਲਾਡ ਨਾਲ ਤੇਰਾ ਸਮਝਾਉਣਾ ਚੰਗਾ ਲਗਦੈ।
ਮੈਨੂੰ ਪਤਾ ਹੈ ਅਜ਼ਮਾਇਸ਼ ਚੰਗੀ ਨਹੀਂ ਹੁੰਦੀ,
ਕਦੇ ਕਦੇ ਪਰ ਅਜ਼ਮਾਉਣਾ ਚੰਗਾ ਲੱਗਦੈ।
ਤੇਰੇ ਸਾਹਵੇਂ ਉਸਤਤ ਹੋਰ ਦੀ ਕਰਕੇ,
ਪਾਣੀ ਦੇ ਵਿੱਚ ਅੱਗ ਲਗਾਉਣਾ ਚੰਗਾ ਲਗਦੈ।
©author_pawanpreetkaur #shayri #jazbatedil #ishqemohabbat #pyarkenagme #pyar