Nojoto: Largest Storytelling Platform

ਕਿੱਥੇ ਗਏ ਰੰਗ ਰੰਗਲੇ ਪੰਜਾਬ ਦੇ ਜਿਹਨਾਂ ਰੰਗਾਂ ਵਿੱਚ ਕਦੇ

ਕਿੱਥੇ ਗਏ ਰੰਗ ਰੰਗਲੇ ਪੰਜਾਬ ਦੇ
ਜਿਹਨਾਂ ਰੰਗਾਂ ਵਿੱਚ ਕਦੇ ਖਾਲਸੇ ਦੇ ਰਾਜ ਤੇ
ਥੋਨੂੰ ਦੱਸਣੀ ਐ ਗਲ ਰਾਜੇ ਅੱਜ ਦੇ ਦੀ ਮੈ
ਨੋਟ ਕਰੀ ਐ ਸਿਆਸਤ ਜੀ ਭੱਜਦੇ ਦੀ ਮੈ
ਜੇ ਰਾਜੇ ਰਾਜ ਰਣਜੀਤ ਸਿੰਘ ਜੇਹਾ ਕਰਦੇ
ਫੇਰ ਬੰਦੀ ਸਿੰਘਾਂ ਨੂੰ ਵੀ ਇਹ ਰਿਹਾਅ ਕਰਦੇ
ਰਾਜੇ ਅੱਜ ਦੇ ਜੋ ਲੋਕਾਂ ਨੇ ਬਣਾਏ ਆਪ ਨੇ
ਇਹ ਰਾਜੇ ਕਿੱਥੇ ਰਾਜੇ ਦੇ ਨਾ ਤੇ ਸਰਾਫ ਨੇ 
ਕਈ ਲਾ ਗਏ ਦਿਮਾਗ ਏਥੇ ਆਮ ਬਣਕੇ
ਭੁੱਲ ਜਾਂਦੇ ਨੇ ਪੰਜਾਬ ਫੇਰ ਨਾਮ ਬਣ ਕੇ 
ਹਰ ਵਾਰੀ ਹੋਵੇ ਲੁੱਟ ਲੱਗੇ ਧਰਨੇ ਤੇ ਕੁੱਟ
ਹੁਣ ਰੋਣ ਦਾ ਕੀ ਫਾਇਦਾ ਇਹ ਆਏ ਲਿਹਾਜ਼ ਤੇ
ਕਿੱਥੇ ਗਏ ਰੰਗ ਰੰਗਲੇ ਪੰਜਾਬ ਦੇ
ਜਿਹਨਾਂ ਰੰਗਾਂ ਵਿੱਚ ਕਦੇ ਖ਼ਾਲਸੇ ਦੇ ਰਾਜ ਤੇ
ਇਹ ਜੋ ਲੱਗ ਗਿਆ ਘੁਣ
ਇਹਨੇ ਖਾਈ ਜਾਣਾ ਹੁਣ
ਜਾਲ ਲਾਉਂਦੇ ਰਹਿਣਾ ਇਹਨਾਂ ਨੇ ਉੱਡਦੇ ਬਾਜ਼ ਤੇ

©Aman jassal
  #ਪੰਜਾਬ #punjabi #ਘੜੂੰਆਂ #gharuan #nojoto #ਸਿਆਸਤ #ਇਨਸਾਫ਼ #ਇੰਤਜਾਰ #ਸਲੂਕ #ਜ਼ਿੰਦਗੀ
amanjassal8793

Aman jassal

Bronze Star
New Creator

#ਪੰਜਾਬ #Punjabi #ਘੜੂੰਆਂ #gharuan nojoto #ਸਿਆਸਤ #ਇਨਸਾਫ਼ #ਇੰਤਜਾਰ #ਸਲੂਕ #ਜ਼ਿੰਦਗੀ #Society

2,540 Views