Nojoto: Largest Storytelling Platform

ਛਟ ਜਾਣਾ ਦੂਰ ਹਨ੍ਹੇਰਾ ਟੈਮ ਤਾਂ ਲੱਗਦਾ ਈ ਆ। ਮੁੜ ਆਉਣਾ ਨਵ

ਛਟ ਜਾਣਾ ਦੂਰ ਹਨ੍ਹੇਰਾ ਟੈਮ ਤਾਂ ਲੱਗਦਾ ਈ ਆ।
ਮੁੜ ਆਉਣਾ ਨਵਾਂ ਸਵੇਰਾ ਟੈਮ ਤਾਂ ਲੱਗਦਾ ਈ ਆ।

ਜੰਗ  ਲੱਗੇ  ਦਰਵਾਜ਼ੇ  ਨੇ    ਜੋ  ਕਿਸਮਤ  ਦੇ 
ਖੁੱਲ੍ਹ ਜਾਣੇ ਕਰ ਤੂੰ ਜੇਰਾ ਟੈਮ ਤਾਂ ਲੱਗਦਾ ਈ ਆ।

ਚਮਕੂ  ਤੇਰਾ  ਵਜੂਦ  ਤੂੰ    ਹਿੰਮਤ  ਹਾਰੀਂ   ਨਾ
ਹਰ ਠੋਕਰ ਦੇ ਸਿਰ ਸੇਹਰਾ ਟੈਮ ਤਾਂ ਲੱਗਦਾ ਈ ਆ। 

ਸਬਰਾਂ  ਦਾ  ਪੁਲ   ਬੰਨ੍ਹ  ਕੇ  ਪੈ ਜਾ  ਰਾਹੀਂ   ਤੂੰ
ਤੁਰ ਹੌਸਲਾ ਚੁੱਕ ਘਨੇੜਾ ਟੈਮ ਤਾਂ ਲੱਗਦਾ ਈ ਆ। 

ਰੱਖ  ਖ਼ੁਦ  ਤੇ  ਜ਼ਰਾ ਯਕੀਨ  ਕਿ ਮੰਜ਼ਿਲ  ਪਾ ਲੈਣੀ
ਬਰਸੂ ਗਰਜਿਆ ਬੱਦਲ ਜੇਹੜਾ ਟੈਮ ਤਾਂ ਲੱਗਦਾ ਈ ਆ।

ਡਾਅਢੇ  ਸਬਕ  ਸਿਖਾ  ਦਿੰਦੇ  ਨੇ   ਸੰਗੀ  ਵੀ 
ਮੁਸ਼ਕਲ ਜਦ  ਪਾਵੇ ਘੇਰਾ ਟੈਮ ਤਾਂ ਲੱਗਦਾ ਈ ਆ।

ਸਮਾਂ  ਹੈ  ਦਾਰੂ  ਸਭ  ਮਰਜ਼ਾਂ ਦਾ ਵੇਖਿਆ  ਮੈਂ 
ਹਰਜੀਤ ਕਾਸਦਾ ਝੋਰਾ ਟੈਮ ਤਾਂ ਲੱਗਦਾ ਈ ਆ।
..........#ਹਰਜੀਤ ਕੌਰ ਪੰਮੀ ........
ਛਟ ਜਾਣਾ ਦੂਰ ਹਨ੍ਹੇਰਾ ਟੈਮ ਤਾਂ ਲੱਗਦਾ ਈ ਆ।
ਮੁੜ ਆਉਣਾ ਨਵਾਂ ਸਵੇਰਾ ਟੈਮ ਤਾਂ ਲੱਗਦਾ ਈ ਆ।

ਜੰਗ  ਲੱਗੇ  ਦਰਵਾਜ਼ੇ  ਨੇ    ਜੋ  ਕਿਸਮਤ  ਦੇ 
ਖੁੱਲ੍ਹ ਜਾਣੇ ਕਰ ਤੂੰ ਜੇਰਾ ਟੈਮ ਤਾਂ ਲੱਗਦਾ ਈ ਆ।

ਚਮਕੂ  ਤੇਰਾ  ਵਜੂਦ  ਤੂੰ    ਹਿੰਮਤ  ਹਾਰੀਂ   ਨਾ
ਹਰ ਠੋਕਰ ਦੇ ਸਿਰ ਸੇਹਰਾ ਟੈਮ ਤਾਂ ਲੱਗਦਾ ਈ ਆ। 

ਸਬਰਾਂ  ਦਾ  ਪੁਲ   ਬੰਨ੍ਹ  ਕੇ  ਪੈ ਜਾ  ਰਾਹੀਂ   ਤੂੰ
ਤੁਰ ਹੌਸਲਾ ਚੁੱਕ ਘਨੇੜਾ ਟੈਮ ਤਾਂ ਲੱਗਦਾ ਈ ਆ। 

ਰੱਖ  ਖ਼ੁਦ  ਤੇ  ਜ਼ਰਾ ਯਕੀਨ  ਕਿ ਮੰਜ਼ਿਲ  ਪਾ ਲੈਣੀ
ਬਰਸੂ ਗਰਜਿਆ ਬੱਦਲ ਜੇਹੜਾ ਟੈਮ ਤਾਂ ਲੱਗਦਾ ਈ ਆ।

ਡਾਅਢੇ  ਸਬਕ  ਸਿਖਾ  ਦਿੰਦੇ  ਨੇ   ਸੰਗੀ  ਵੀ 
ਮੁਸ਼ਕਲ ਜਦ  ਪਾਵੇ ਘੇਰਾ ਟੈਮ ਤਾਂ ਲੱਗਦਾ ਈ ਆ।

ਸਮਾਂ  ਹੈ  ਦਾਰੂ  ਸਭ  ਮਰਜ਼ਾਂ ਦਾ ਵੇਖਿਆ  ਮੈਂ 
ਹਰਜੀਤ ਕਾਸਦਾ ਝੋਰਾ ਟੈਮ ਤਾਂ ਲੱਗਦਾ ਈ ਆ।
..........#ਹਰਜੀਤ ਕੌਰ ਪੰਮੀ ........
pammysehgal4038

Pammy Sehgal

New Creator