ਨਾ ਉਹ ਰਿਸ਼ਤੇ ਨਾਤੇ ਰਹੇ ਨਾ ਉਹ ਛਿੰਝ੍ਹ ਨਾ ਮੇਲੇ ਦੁੱਖ ਸੁੱਖ ਹੁਣ ਉਂਗਲਾ ਤੇ ਹੋਗੇ, ਜੇਬਾਂ ਚ ਰਹੇ ਨਾ ਤ੍ਹੇਲੇ। ਪੋਹ, ਮਾਘ ਮਹੀਨੇ ਦੀਆਂ ਉਹ ਠੰਢੀਆਂ ਰਾਤਾਂ। ਨਿੱਘੀਆਂ ਕਰ ਲੈਣੀਆ ਲਾ ਧੂਣੀਆ ।ਚਰਖੇ ਦੇ ਤੰਦ ਮਾਲ੍ਹ ਨੂੰ ਭੁੱਲੇ ਤੇ ਕਿੱਧਰ ਨੂੰ ਗਈਆਂ ਉਹ ਚਿੱਟੀਆ ਪੂਣੀਆਂ । ਇਕੱਠਾ ਸਾਰਾ ਪਰਿਵਾਰ ਇੱਕੋ ਥਾਂ ਹੁੰਦਾ ਸੀ ਰਹਿਣਾ । ਸੰਗ ਸ਼ਰਮ, ਤੇ ਪਰਦਾ ਹੁੰਦਾ ਅੌਰਤ ਦਾ ਸੀ ਗਹਿਣਾ । ਗੁੱਲੀ ਡੰਡਾ, ਲੁਕਣ ਮੀਟੀ ਸਭ ਨੇ ਖੇਡਣਾ ਹੁੰਦਾ ਸੀ ਰਲਕੇ। ਰੋਟੀ ਖਾਣ ਦੇ ਵੇਲੇ ਬੇਬੇ ਲੈ ਜਾਂਦੀ ਲੜ- ਲੜ ਕੇ। ਅਗਲੇ ਦਿਨ ਸਕੂਲ ਜਾਣ ਦੇ ਪੈ ਜਾਂਦੇ ਸੀ ਪਰਚੇ। ਜਾਂਦਿਆ ਸਾਰ ਪੜ੍ਹਨ ਲੱਗ ਜਾਂਦੇ ਦੂਣੀ ਦਾ ਸੀ ਪਹਾੜਾਂ ਜਾ ਫਿਰ ਵੱਡੀ ABC ਹੁੰਦੀ । ਜਾ ਫਿਰ ੳ - ਅ। ਅੱਧੀ ਛੁੱਟੀ ਦੀ ਘੰਟੀ ਦਾ ਚਾਅ ਹੁੰਦਾ ਸੀ ਬਾਹਲਾ। ਸ਼ਕਤੀਮਾਨ ਨਾ ਲੰਘ ਜੇ ਕਿਧਰੇ ਚਿੱਤ ਪੈਂਦਾ ਸੀ ਕਾਹਲਾ ਸਲੀਮ ਗੋਪੀ ਲੱਬੀ ਤੇ ਕੰਤਾ ਹਰੀ ਦੇ ਯਾਰ ਹੁੰਦੇ ਸੀ ਚੰਡੇ ਹਰ ਰੋਜ਼ ਦਾ ਕੰਮ ਸਕੂਲ ਲੇਟ ਹੀ ਪੁੱਜਣਾ ।ਬੈਠ ਜਾਣਾ ਖਾ ਕੇ ਡੰਡੇ ਸੱਚੀ ਯਾਦ ਬੜ੍ਹੀਆ ਹੀ ਆਵਣ ਰਲ ਜੋ ਮੌਂਜਾ ਮਾਣੀਆਂ ਦਾਦੀ ਮਾਂ ਦੀ ਥਾਂ ਮੋਬਾਇਲਾ ਲੈ ਗਈਆ । ਕਿੱਥੋਂ ਸੁਣਨ ਨੂੰ ਮਿਲਣ ਕਹਾਣੀਆਂ । ਬਚਪਨ ਤੇ ਇੱਕ ਛੋਟੀ ਜਿਹੀ ਝਾਤ 😂😂😂🙋🙋🙋💕💞💕🙏