ਲੈ ਲੌ ਦਿਲ ਪਰ ਸਾਂਭ ਕੇ ਕੋਲ ਰੱਖੋ, ਹੱਥਾਂ ਵਿਚ ਘਚੋਣਾ, ਮਰੋੜਨਾ ਨਹੀਂ । ਬੜਾ ਸੁਹਲ ਮਿਜ਼ਾਜ ਤੇ ਅੱਥਰਾ ਜੇ, ਇਹ ਨੂੰ ਤੋੜਿਆਂ ਦੇ ਨਾਲ ਤੋੜਨਾ ਨਹੀਂ । ਬੜਾ ਨਾਜ਼ਕ ਏ ਸ਼ੀਸ਼ੇ ਤੇ ਕੱਚ ਨਾਲੋਂ, ਇਹ ਜੇ ਟੁੱਟਿਆ ਤਾਂ ਕਿਸੇ ਜੋੜਨਾ ਨਹੀਂ । ਨਾਲੇ ਹੁਣੇ ਹੀ ਪਰਖ ਲੌ ਖਰਾ ਖੋਟਾ, ਪਿੱਛੋਂ 'ਸ਼ਰਫ਼' ਨੇ ਏਸ ਨੂੰ ਮੋੜਨਾ ਨਹੀਂ । #Nazook dil