Nojoto: Largest Storytelling Platform

ਪਹਿਲਾਂ ਲੈਂਦੇ ਸੈਲਫੀ ਫੇਰ, ਸਟੇਟਸ ਉੱਤੇ ਪਾ

ਪਹਿਲਾਂ   ਲੈਂਦੇ   ਸੈਲਫੀ    ਫੇਰ,    ਸਟੇਟਸ  ਉੱਤੇ   ਪਾਉਂਦੇ  ਲੋਕ 
ਅਪਣਾ-ਆਪ ਹੀ ਵੇਖਣਾ ਚਾਹੁੰਦੇ,  ਅਪਣਾ-ਆਪ ਦਿਖਾਉਂਦੇ ਲੋਕ

ਡੀਪੀ ਹਟਾ ਕੇ, ਦੁੱਖ ਦਾ  ਸਟੇਟਸ   ਪਾ ਕੇ,  ਰੋਂਦੂ ਸਟੀਕਰ ਲਾ ਕੇ
ਏਦਾਂ   ਵੀ   ਲੜ    ਲੈਂਦੇ    ਤੇ,   ਨਾਰਾਜ਼ਗੀ    ਦਿਖਾਉਂਦੇ   ਲੋਕ 

ਜੀਹਦਾ  ਕਾਲਜਾ   ਫੂਕਣ    ਦੇ   ਲਈ,   ਸਟੇਟਸ  ਪਾਇਆ  ਏ 
ਜਦ    ਤੱਕ    ਉਹ     ਨਾ     ਮੱਚੇ,    ਰਹਿਣ   ਮਚਾਉਂਦੇ   ਲੋਕ 

ਟਿੱਕ-ਟੌਕ,  ਵਟਸਅੈਪ,  ਇੰਸਟਾ, ਐਫ.ਬੀ ਬਿਨਾਂ ਗੁਜ਼ਾਰਾ ਨਹੀਂ 
ਜੇ   ਮਾਂ    ਕਹੇ   ਚਾਹ    ਬਣਾ   ਲੈ,   ਨਹੀਂ   ਪਿਆਉਂਦੇ   ਲੋਕ 

ਬਲੌਕ ਮਾਰ ਕੇ ਅਨਬਲੌਕ  ਕਰਦੇ,  ਅਨਬਲੌਕ   ਨੂੰ ਫੇਰ ਬਲੌਕ
ਤੇਰੇ  ਬਿਨਾਂ  ਨਹੀਂ  ਸਰਦਾ ਕੰਜਰਾ,   ਏਦਾਂ ਵੀ  ਸਮਝਾਉਂਦੇ ਲੋਕ 

ਅੱਜ  ਪਹਿਲੀ  ਵਾਰੀ 1.5  ਜੀਬੀ  ਡਾਟਾ  ਫੂਕਿਅਾ  ਮਿੱਤਰਾਂ ਨੇ 
ਤੂੰ ਵੀ ਹੋ ਗਿਅੈੰ ਸਾਡੇ ਵਰਗਾ, ਏਸੇ ਖੁਸ਼ੀ 'ਚ ਕੇਕ ਕਟਾਉਂਦੇ ਲੋਕ 

ਲਾਈਕ, ਕੁਮੈਂਟ ਤੇ ਵਿਊ ਵੇਖ  ਹੀ ਚੈਨ  ਦੀ ਨੀਂਦਰ  ਆਉਂਦੀ ਏ  
ਜੇ ਨਜ਼ਰਾਂ 'ਚੋਂ ਕੋਈ  ਖ਼ਤ  ਪੜ੍ਹਾਵੇ, ਨਜ਼ਰਾਂ  ਨਾ  ਮਿਲਾਉਂਦੇ ਲੋਕ 

ਬੰਦਾ ਮਸ਼ੀਨੀ ਕਰਤਾ, ਰਿਸ਼ਤੇ ਟੁੱਟੇ, ਸਮਾਂ ਤੇ ਸਿਹਤ ਖ਼ਰਾਬ ਕੀਤੀ 
ਸੋਸ਼ਲ-ਮੀਡੀਆ ਮਾੜਾ ਹੈ, ਇੰਟਰਨੈੱਟ   ਰਾਹੀਂ  ਸਮਝਾਉੰਦੇ ਲੋਕ 

ਕਰੋਨਾ   ਨੇ  ਘਰ ਕੈਦੀ ਕੀਤੇ,  ਨੈੱਟ  ਬਿਨਾਂ   ਮਰ ਜਾਂਦੇ ਤਾਹੀਓੰ
ਜੀਓ ਜੀਓ ਦੀਆਂ ਦੇਣ ਦੁਆਵਾਂ ਅੰਬਾਨੀ ਦੇ ਗੁਣ-ਗਾਉਂਦੇ ਲੋਕ 

                                                                           ਸ਼ਾਇਰ ਦੀਪਕ #nojotopunjabi #computer#poetry Nargis Alvi Gurpreet Singh  Pargat singh mehdipur amandeep Singh Jandu Manjinder