Nojoto: Largest Storytelling Platform

White ਗ਼ਜ਼ਲ ਨਾ ਤਸਬੀਹ ਉਠਾ ਕੇ ਨਾ ਟਿੱਕਾ ਲਗਾ ਕੇ। ਮਿਲੇਗਾ

White ਗ਼ਜ਼ਲ

ਨਾ ਤਸਬੀਹ ਉਠਾ ਕੇ ਨਾ ਟਿੱਕਾ ਲਗਾ ਕੇ।
ਮਿਲੇਗਾ ਖੁਦਾ ਖ਼ੁਦ ਨੂੰ ਖ਼ੁਦ ਚੋਂ ਮਿਟਾ ਕੇ।

ਉਹ ਆਵੇ ਨਾ ਆਵੇ ਇਹ ਉਸਦੀ ਹੈ ਮਰਜ਼ੀ,
ਮਗਰ ਘਰ ਨੂੰ ਰੱਖੋ ਹਮੇਸ਼ਾਂ ਸਜਾ ਕੇ।

ਹਰਿਕ ਆਦਮੀ ਵਿਚ ਖੁਦਾ ਆਪ ਬੈਠਾ,
ਜ਼ਰਾ ਵੇਖ ਵਹਿਮਾਂ ਦੇ ਪਰਦੇ ਹਟਾ ਕੇ।

ਹਜ਼ਾਰਾਂ ਮਹਾਂਪੁਰਖ ਆਏ ਨੇ ਬੇਸ਼ੱਕ,
ਗਿਆ ਕੌਣ ਬੰਦੇ ਨੂੰ ਬੰਦਾ ਬਣਾ ਕੇ।

ਨਾ ਬੈਠਣ ਉਹ ਜੁੜ ਕੇ, ਨਾ ਜਾਂਦੇ ਪਿਛਾਂਹ ਨੂੰ,
ਤੇ ਕਰਦੇ ਨੇ ਗੱਲਾਂ ਵੀ ਗੱਲਾਂ 'ਚ ਪਾ ਕੇ।

ਬਿਸ਼ੰਬਰ ਅਵਾਂਖੀਆ, 9781825255

©Bishamber Awankhia #sad_quotes #punjabi_shayri
White ਗ਼ਜ਼ਲ

ਨਾ ਤਸਬੀਹ ਉਠਾ ਕੇ ਨਾ ਟਿੱਕਾ ਲਗਾ ਕੇ।
ਮਿਲੇਗਾ ਖੁਦਾ ਖ਼ੁਦ ਨੂੰ ਖ਼ੁਦ ਚੋਂ ਮਿਟਾ ਕੇ।

ਉਹ ਆਵੇ ਨਾ ਆਵੇ ਇਹ ਉਸਦੀ ਹੈ ਮਰਜ਼ੀ,
ਮਗਰ ਘਰ ਨੂੰ ਰੱਖੋ ਹਮੇਸ਼ਾਂ ਸਜਾ ਕੇ।

ਹਰਿਕ ਆਦਮੀ ਵਿਚ ਖੁਦਾ ਆਪ ਬੈਠਾ,
ਜ਼ਰਾ ਵੇਖ ਵਹਿਮਾਂ ਦੇ ਪਰਦੇ ਹਟਾ ਕੇ।

ਹਜ਼ਾਰਾਂ ਮਹਾਂਪੁਰਖ ਆਏ ਨੇ ਬੇਸ਼ੱਕ,
ਗਿਆ ਕੌਣ ਬੰਦੇ ਨੂੰ ਬੰਦਾ ਬਣਾ ਕੇ।

ਨਾ ਬੈਠਣ ਉਹ ਜੁੜ ਕੇ, ਨਾ ਜਾਂਦੇ ਪਿਛਾਂਹ ਨੂੰ,
ਤੇ ਕਰਦੇ ਨੇ ਗੱਲਾਂ ਵੀ ਗੱਲਾਂ 'ਚ ਪਾ ਕੇ।

ਬਿਸ਼ੰਬਰ ਅਵਾਂਖੀਆ, 9781825255

©Bishamber Awankhia #sad_quotes #punjabi_shayri