ਮਸ਼ਾਲਾਂ ਦੀ ਚਿੰਗਾਰੀ ਦਾ ਇੰਤਜਾਰ ਨਾ ਕਰ ਖੁਦ ਬਲ ਤੇ ਹਨੇਰੇ ਨੂੰ ਨਾਸ਼ ਕਰਦੇ ਮੋੜ ਹਵਾ ਦਾ ਰੁੱਖ..ਦਿਨ ਰਾਤ ਇਕ ਕਰ.. ਜਨੂਨੀ ਬਣ ਤੇ ਧਰਤੀ ਨੂੰ ਆਕਾਸ਼ ਕਰਦੇ ਝੂਠੀ ਗਵਾਹੀ ਦੇ ਕੇ ਗੁਨਾਹਗਾਰ ਨਾ ਬਣੀ ਸੱਚ ਬੋਲ ਤੇ ਪਰਦਾ ਫਾਸ਼ ਕਰਦੇ ਦੁਨਿਆਵੀ ਦਾਅਵੇ ਦੀਆਂ ਗੱਲਾਂ ਨਾ ਕਰ ਬੇਖੌਫ ਹੋ ਕੇ ਡਰ ਨੂੰ ਹਤਾਸ਼ ਕਰਦੇ ਲਾ ਦੇ ਨਾਅਰਾ ਕਵਿਤਾ ਚ ਇਨਕਲਾਬ ਵਾਲਾ ਕੋਈ ਗਾਲਿਬ, ਸ਼ਿਵ ਯਾ ਪਾਸ਼ ਕਰਦੇ ਜਿਊਂਦੇ ਹੋਣ ਦਾ "ਸਰਵੇਸ਼" ਸਬੂਤ ਤਾਂ ਦੇ ਨਈਂ ਘੋਸ਼ਿਤ ਖੁਦ ਨੂੰ ਲਾਸ਼ ਕਰਦੇ ।। #punjabipoem #poetry #poemoftheday #nojotopunjabi