Nojoto: Largest Storytelling Platform

ਇੰਨੇ ਤਾਂ ਸਾਰੀ ਜ਼ਿੰਦਗੀ ਦੇ ਵਿੱਚ ਖਾਦੇ ਨਹੀਂ ਹੋਣੇ ਅਸੀਂ

ਇੰਨੇ ਤਾਂ ਸਾਰੀ ਜ਼ਿੰਦਗੀ ਦੇ ਵਿੱਚ ਖਾਦੇ ਨਹੀਂ ਹੋਣੇ ਅਸੀਂ ਦਾਣੇ।
ਭੁੱਖਣ ਭਾਣੇ ਜਿੰਨੇ ਦਿਨ ਰੱਬ ਦੀ ਰਜ਼ਾ ਵਿੱਚ ਹੱਸ ਕੇ ਨੇ ਅਸੀਂ ਮਾਣੇ।

ਉਹਨਾਂ ਨੂੰ ਪੁੱਛੋ ਕਿਵੇਂ ਗਰੀਬੀ ਚਾਵਾਂ ਨੂੰ ਸਿਉਂਕ ਬਣ ਕੇ ਖਾ ਜਾਂਦੀ।
ਦਿਹਾੜੀਆਂ ਕਰ ਕੇ ਵਿਆਉਣੇ ਹੁੰਦੇ ਨੇ ਜਿਹਨਾਂ ਨੇ ਆਪਣੇ ਨਿਆਣੇ।

ਕਿਸੇ ਗਰੀਬ ਦੀ ਮਦਦ ਲਈ ਕੋਈ ਇੱਕ ਪੈਰ ਅਗਾਹਾਂ ਨਹੀਂ ਵੱਧਦਾ।
ਉਝ ਤਾਂ ਸਾਰੇ ਇਲਾਕੇ ਦੇ ਵਿੱਚ ਸੱਭ ਦੇ ਵੱਜਦੇ ਨੇ ਵੱਡੇ_ਵੱਡੇ ਘਰਾਣੇ।

ਆਪਣਾ ਮਤਲਬ ਕੱਢ ਕੇ ਠੋਕਰ ਮਾਰਦੇ ਖੁਦ ਨੂੰ ਸੱਚੇ ਸੁੱਚੇ ਕਹਾਉਂਦੇ।
ਅੱਜ ਕੱਲ ਤਾਂ ਹਰ ਇੱਕ ਨੇ ਸਿੱਖ ਲਏ ਨੇ ਲੋੜ ਪੈਣ ਤੇ ਰੰਗ ਵਟਾਉਣੇ।

ਸਵੇਰੇ ਇਕਰਾਰ ਕਰਕੇ ਜਿਹੜੇ ਸ਼ਾਮ ਹੁੰਦੇ ਹੀ ਜੁਬਾਨੋ  ਮੁੱਕਰ ਜਾਂਦੇ।
ਉਹਨਾਂ ਬੰਦਿਆਂ ਨੇ ਦੱਸੋ ਕਿੰਜ ਸਾਥ ਉਮਰਾਂ ਤੀਕਰ ਦੇ ਨੇ ਨਿਭਾਉਣੇ।

©ਰਵਿੰਦਰ ਸਿੰਘ (RAVI)
  #lamp