Nojoto: Largest Storytelling Platform

ਜ਼ਿੰਦਗੀ ਚ ਕੁੱਝ ਆਪਣੇ ਕਦੇ ਨਾਂ ਮਿਲਦੇ ਆ, ਰੱਬ ਉਹਨਾਂ ਨੂੰ

ਜ਼ਿੰਦਗੀ ਚ ਕੁੱਝ ਆਪਣੇ ਕਦੇ ਨਾਂ ਮਿਲਦੇ ਆ,
ਰੱਬ ਉਹਨਾਂ ਨੂੰ ਪਤਾ ਨਹੀਂ ਕਿੱਥੇ ਲੈ ਜਾਂਦਾ,
ਕੇ ਮੁੜ ਕੇ ਸਾਡੇ ਨਾਲ ਬੋਲ ਵੀ ਨਾਂ ਪਾਉਂਦੇ ਆ..
ਜੇ ਮਾਂ ਨੂੰ ਪੁੱਛ ਲਵਾਂ ਤਾਂ ਆਖਦੀ ਪੁੱਤ ਉਹ ਤਾਰੇ ਬਣ ਜਾਂਦੇ ਆ,
ਉਹਨਾਂ ਨੂੰ ਰੱਬ ਆਪਣੇ ਕੋਲ ਲੈ ਜਾਂਦਾ,
ਤੇ ਉਹ ਉੱਥੇ ਜਾ ਕੇ ਵਸਦੇ ਆ..
ਜਿੰਨੇ ਮਰਜ਼ੀ ਵਰ੍ਹੇ ਬੀਤ ਜਾਣ,
ਹਰ ਵਕਤ ਯਾਦ ਆਉਂਦੇ ਆ..
ਉਹਨਾਂ ਨਾਲ ਬਿਤਾਇਆ ਹਰ ਪਲ ਯਾਦ ਆਉਂਦਾ,
ਇਵੇਂ ਥੋੜ੍ਹਾ ਕੋਈ ਆਪਣਿਆਂ ਨੂੰ ਭੁੱਲ ਪਾਉਂਦੇ ਆ..
ਆਪਣਿਆਂ ਦਾ ਸਾਥ ਤਾਂ ਬੋਹੜ ਦੀ ਛਾਂ ਤੋਂ ਵੀ ਸੰਘਣਾ ਹੁੰਦਾ,
ਸਾਡਾ ਪਰਮਜੀਤ ਸਿੰਘ ਅੱਜ ਵੀ ਸਾਡੇ ਚ ਹੈ, ਇੰਜ ਪ੍ਰਤੀਤ ਹੁੰਦਾ..
ਰੱਬਾ ਮੇਰਾ ਜਵਾਬ ਦੇ ਤੂੰ ਇੰਜ ਕਿਉਂ ਕਰਦਾ ਹੈ,
ਜਿਸਦੀ ਲੋੜ ਹੁੰਦੀ ਸਾਨੂੰ, ਤੈਨੂੰ ਵੀ ਕਿਉਂ ਉਹੀ ਚੰਗਾ ਲੱਗਦਾ ਹੈ..

-Kamalpreet kaur #Missing 

#feelings