Nojoto: Largest Storytelling Platform

ਖੋਜੀ ਵਿਦਵਾਨਾਂ ਵੇ, ਮਿੱਠ-ਬੋਲੜਿਆ ਮਿੱਤਰਾ, ਪੂਰੇ ਸਾਇੰਸਦਾ

ਖੋਜੀ ਵਿਦਵਾਨਾਂ ਵੇ, ਮਿੱਠ-ਬੋਲੜਿਆ ਮਿੱਤਰਾ, ਪੂਰੇ ਸਾਇੰਸਦਾਨਾਂ ਵੇ।
ਤਿ੍ਪਤਾ ਦਿਆ ਜਾਇਆ ਵੇ, ਕਲਿ ਤਾਰਨ ਆਇਆ ਵੇ
ਨਾਨਕ ਨਿਰੰਕਾਰਾ ਵੇ, ਕਿਰਤੀ ਦਿਆ ਯਾਰਾ ਵੇ
ਇਸ ਦਿਵਸ ਮੁਬਾਰਿਕ ਤੇ ਦੁੱਖ਼ ਦਿਲ ਦਾ ਏ ਕਹਿਣਾ,
ਤੂੰ ਮਹਿਰਮ ਏਂ ਅੜਿਆ, ਤੈਥੋਂ ਪਰਦਾ ਕੀ ਰਹਿਣਾ
___________________
ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ,
ਪੜ੍ਹਦੇ ਤਾਂ ਨਿੱਤ ਹੀ ਆਂ ,ਪਰ ਪੱਲੇ ਨਹੀਂ ਬੰਨ੍ਹਦੇ 
ਤੈਨੂੰ ਤਾਂ ਮੰਨਦੇ ਹਾਂ ਪਰ ਤੇਰੀ ਨਹੀਂ ਮੰਨਦੇ

 ਭਰਮਾਂ ਨੂੰ ਖੰਡਨ ਲਈ, ਤੂੰ ਦੁਨੀਆਂ ਗਾਹੁੰਦਾ ਰਿਹਾ,
ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦਾ ਹੋਕਾ ਲਾਉਂਦਾ ਰਿਹਾ
ਮੰਝਧਾਰ ਵਿਚਾਲੇ ਹਾਂ, ਏਧਰ ਨਾ ਓਧਰ ਦੇ,
ਗੁਰਦੁਆਰੇ ਬਣ ਗਏ ਨੇ ਬਾਬਾ ਅੱਡੇ ਚੌਧਰ ਦੇ।
ਫਲਸਫੇ ਸਮਝਦੇ ਨਹੀਂ, ਨਿੱਤ ਧੂਫ ਧੁਖਾਉਂਦੇ ਹਾਂ
'ਤੇ ਰੁਮਾਲੇ'ਚ ਹਾਂ ਬੰਨ੍ਹਦੇ
ਤੈਨੂੰ ਤਾਂ ਮੰਨਦੇ ਹਾਂ ਪਰ ਤੇਰੀ ਨਹੀਂ ਮੰਨਦੇ!!

ਅਖੰਡ ਪਾਠ ਵੇਚ ਕੇ ਵੀ,ਲੋਕੀਂ ਕਰਦੇ ਖੱਟੀਆਂ ਨੇ,
ਕੋਈ 'ਤੇਰਾ-ਤੇਰਾ ਤੋਲੇ ਨਾ, ਤੇਰੇ ਨਾਂਅ ਤੇ ਹੱਟੀਆਂ ਨੇਂ।
ਬਾਬਾ ਤੇਰੇ ਖੇਤਾਂ ਵਿੱਚ ਅਸੀਂ ਜ਼ਹਿਰਾਂ ਘੋਲਤੀਆਂ,
ਪਾਵਨ ਗੁਰਬਾਣੀਆਂ ਵੀ ਗਲੀਆਂ ਵਿਚ ਰੋਲਤੀਆਂ।
ਹਊਮੈਂ ਹੰਕਾਰ ਦੀਆਂ ਅਸੀਂ ਕੰਧਾਂ ਨਹੀਂ ਭੰਨਦੇ
ਤੈਨੂੰ ਤਾਂ ਮੰਨਦੇ ਹਾਂ....... ਼

ਕੀਨੇ ਤੇ ਸਾੜੇ ਨੇ, ਜ਼ਾਤਾਂ ਤੇ ਗੋਤਾਂ ਦੇ ਸਾਡੇ ਵਿੱਚ ਪਾੜੇ ਨੇ
ਤੇਰੇ ਬੰਦੇ, ਬੰਦੇ ਨਹੀਂ ਦੂਣੀ ਦੇ ਪਹਾੜੇ ਨੇ।
ਮੁਕੱਦਮ ਨੇ ਕੁੱਤੇ 'ਤੇ ਹਾਕਮ ਹਤਿਆਰੇ ਨੇ,
ਛੋਟਾ ਜਿਹਾ ਪਿੰਡ ਮੇਰਾ, ਬਾਬਾ ਤਿੰਨ‌ ਗੁਰਦੁਆਰੇ ਨੇ।
ਬਸ ਕਾਂਵਾਂ ਰੌਲੀ ਹੈ,ਸਭ ਰੌਲੇ ਨੇ ਧਨ ਦੇ
ਤੈਨੂੰ ਤਾਂ ਮੰਨਦੇ ਹਾਂ ਪਰ ................

ਇਤਿਹਾਸ ਵਿਗਾੜਨ ਦੀਆਂ,ਨੇ ਵਿਉਂਤਾਂ ਲੱਗ ਚੱਲੀਆਂ,
ਸਿੱਖੀ ਦੇ ਸਿਧਾਂਤਾਂ ਨੂੰ ਕੁਝ ਸਿਉਂਕਾਂ ਲੱਗ ਚੱਲੀਆਂ,
ਬਾਬਰ ਤੇ ਅੌਰੰਗੇ ,ਬਾਬਾ ਅੱਜ ਵੀ ਜਿਉਂਦੇ ਨੇ
ਉਂਝ ਬਗਲੇ ਭਗਤ ਕੲੀ ,ਤੇਰਾ ਨਾਮ ਧਿਆਉਂਦੇ ਨੇ।
ਗੋਲਕ ਤੇ ਗੋਗੜ ਤਾਂ,ਪਈ ਨਿੱਤ ਦਿਨ ਵਧਦੀ ਏ
ਬਾਬਾ ਸਾਧ ਬੂਬਨੇ ਕੲੀ,ਡੱਕਾ ਵੀ ਨਹੀਂ ਭੰਨਦੇ
ਤੈਨੂੰ ਤਾਂ ਮੰਨਦੇ ਹਾਂ ਪਰ .................

ਤੂੰ ਬੁੱਤ ਪੂਜਾ ਖੰਡਦਾ ਸੀ,ਬਾਬਾ ਅਸੀਂ ਤੇਰੇ ਵੀ ਹੁਣ ਬੁੱਤ ਬਣਾ ਲਏ ਨੇ
ਕਰ ਹਵਨ ਗੁਰਦੁਆਰੇ 'ਚ ਅੱਗੇ ਗੋਲਕ ਲਾ ਲੲੇ ਨੇ
ਜਣਨੀ ਰਾਜਾਣਾਂ ਦੀ ,ਦਾ ਹੁਣ ਸਨਮਾਨ ਨਹੀਂ,
ਹੈਵਾਨ ਹੈ ਬਣ ਬੈਠਾ , "ਗਿੱਲ" ਹੁਣ ਇਨਸਾਨ ਨਹੀਂ।
ਤਨ ਉੱਜਲੇ ਕੱਪੜੇ ਨੇਂ,ਪਰ ਮੈਲੇ ਹਾਂ ਮਨ ਦੈ
ਤੈਨੂੰ ਤਾਂ ਮੰਨਦੇ ਹਾਂ, ਪਰ ਤੇਰੀ ਨਹੀਂ ਮੰਨਦੇ

©angad #Happy Gurpurab#

angad7551687148237

angad

New Creator