ਲੋੜ ਤੋਂ ਵਧੇਰੇ.....ਕੀ ? ਬੇਵਕੂਫੀ ਕੁਦਰਤ ਨੇ ਸਭ ਤੋਂ ਵੱਧ ਸਮਝਦਾਰ ਜੀਵ ਧਰਤੀ ਉੱਤੇ ਮਨੁੱਖ ਹੀ ਬਣਾਇਆ ਹੈ। ਮਨੁੱਖ ਨੂੰ ਕੁਦਰਤ ਨੇ ਭਰਭੂਰ ਬੁੱਧੀ ਦੀ ਦਾਤ ਨੂੰ ਬਖਸ਼ਿਆ ਹੈ, ਜਿਸ ਦੇ ਨਾਲ ਹਰ ਸੰਭਵ, ਅਸੰਭਵ ਕੰਮ ਨੂੰ ਖਿਆਲੀ ਜੋਰ ਪਾਉਣ ਨਾਲ ਹੱਲ ਕੀਤਾ ਜਾ ਸਕਦਾ ਹੈ।ਪਰ ਮਨੁੱਖ ਨੇ ਇਸ ਆਪਾਰ ਬੁੱਧੀ ਦੀ, ਲਾਭਦਾਇਕ ਕੰਮਾਂ ਦੇ ਨਾਲ ਨਾਲ ਹਾਨੀਕਾਰਕ ਕੰਮਾਂ ਲਈ ਵਧੇਰੇ ਵਰਤੋਂ ਕੀਤੀ ਹੈ।। ਜਿਸ ਦੇ ਨਤੀਜੇ ਵਜੋਂ ਮਨੁੱਖ ਨੂੰ ਬਹੁਤ ਹੀ ਹਾਨੀਦਾਇਕ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ ਹੈ। ਮਨੁੱਖ ਦੀ ਪਹਿਲਾਂ ਨਾਲੋਂ ਹੁਣ ਘਟਦੀ ਜਾ ਰਹੀ ਉਮਰ, ਹਾਨੀਕਾਰਕ ਰਸਾਇਣਕ ਪਦਾਰਥਾਂ ਦੀ ਅੰਨ੍ਹੇਵਾਹ ਵਧੇਰੇ ਕੀਤੀ ਜਾ ਰਹੀ ਵਰਤੋਂ, ਜਿਆਦਾ ਮਾਤਰਾ ਵਿੱਚ ਮੁਨਾਫਾ ਕਮਾਉਣ ਲਈ ਨਕਲੀ ਖਾਧ ਪਦਾਰਥਾਂ ਦੀ ਉਤਪੱਤੀ, ਮਨੁੱਖ ਹੱਥੋਂ ਮਨੁੱਖ ਦੀ ਲੁੱਟ ਮਾਰ ਅਤੇ ਦਬਾਅ, ਦੌਲਤਾਂ ਦੇ ਲੋਭੀਆਂ ਅਤੇ ਮਨੁੱਖਤਾ ਦੇ ਦੁਸ਼ਮਣਾਂ ਵੱਲੋਂ ਗੈਰ ਜਰੂਰੀ ਰਸਾਇਣਕ ਪ੍ਰਯੋਗ, ਮਨੁੱਖ ਵਲੋਂ ਹੋਰ ਦੂਜਿਆਂ ਜੀਵਾਂ ਨਾਲ ਵੀ ਲੋੜ ਤੋਂ ਜਿਆਦਾ ਖਿਲਵਾੜ ਕਰਨਾ JSJ 🤔🙄🤔 #MereVichaar