Nojoto: Largest Storytelling Platform

ਦਿਲ ਦੇ ਸੁੰਨੇ ਵਿਹੜੇ ਅੰਦਰ ਸੱਜਣ ਆ ਤੇਰੀ ਯਾਦ ਵਸੀ ਹਰ

ਦਿਲ ਦੇ ਸੁੰਨੇ ਵਿਹੜੇ  ਅੰਦਰ
ਸੱਜਣ ਆ ਤੇਰੀ  ਯਾਦ ਵਸੀ
ਹਰ  ਜ਼ੱਰਾ  ਮਹਿਕਾਇਆ ਏ
ਵੀਣਾ ਦੀ ਢਿੱਲੜੀ ਤਾਰ ਕਸੀ

ਸਰਗਮ ਗਾਵਣ ਸਦ ਹਉਕੇ
ਸੁਣ ਕਾਇਨਾਤ ਮਦਹੋਸ਼ ਹੋਈ 
ਵੀਣਾ ਛਿੜਦੀ ਸੁੱਤੜੇ ਜਾਗਣ
ਵਜ਼ਦ  ਵਿਚ ਆ ਕੇ ਰਾਤ ਰੋਈ

ਪਲਕਾਂ ਭਿੱਜੀਆਂ ਨੈਣ ਛਲਕਦੇ
ਅਜ਼ਲਾਂ ਤੋਂ ਠੱਲ੍ਹਦੇ ਨਾਹੀਂ ਸੱਜਣ
ਕੋਇਆਂ ਅੰਦਰ ਜਿਲਬ ਵੇ ਜੰਮੀ
ਅੰਬਰ ਛੂਹੇ ਉੱਗੀ ਕਾਹੀ ਸੱਜਣ

ਆ ਵੇ ਮੇਰੀ ਜਿੰਦ ਦੇ ਮਹਿਰਮ 
ਨੈਣਾ ਨੂੰ  ਦੇ  ਨੀਂਦ ਦੀ ਫੱਕੀ
ਬਿਰਖ  ਹੋਏ  ਤੇਰੀ ਦੀਦ ਲੋਚਦੇ
ਸਦੀਆਂ ਤੋਂ ਕਦੇ ਈਦ ਨਾ ਤੱਕੀ

ਹਾਸੇ ਬੁੱਲੀਆਂ ਨਾਲੋਂ ਰੁੱਸ ਗਏ
ਬਾਬੇ ਆ ਹੁਣ ਪੰਧ ਮੁਕਾ ਲੈ
ਵਿਚ  ਕੋਕਰੀ  ਹਾੜੇ   ਪਾਵਾਂ 
ਰਾਂਗਲਿਆ ਮੈਂ ਕੂੰ ਗਲ ਲਾ ਲੈ

ਬਲਰਾਜ ਸਿੰਘ ਕੋਕਰੀ

©Balraj singh kokri #ਵਸਲ
ਦਿਲ ਦੇ ਸੁੰਨੇ ਵਿਹੜੇ  ਅੰਦਰ
ਸੱਜਣ ਆ ਤੇਰੀ  ਯਾਦ ਵਸੀ
ਹਰ  ਜ਼ੱਰਾ  ਮਹਿਕਾਇਆ ਏ
ਵੀਣਾ ਦੀ ਢਿੱਲੜੀ ਤਾਰ ਕਸੀ

ਸਰਗਮ ਗਾਵਣ ਸਦ ਹਉਕੇ
ਸੁਣ ਕਾਇਨਾਤ ਮਦਹੋਸ਼ ਹੋਈ 
ਵੀਣਾ ਛਿੜਦੀ ਸੁੱਤੜੇ ਜਾਗਣ
ਵਜ਼ਦ  ਵਿਚ ਆ ਕੇ ਰਾਤ ਰੋਈ

ਪਲਕਾਂ ਭਿੱਜੀਆਂ ਨੈਣ ਛਲਕਦੇ
ਅਜ਼ਲਾਂ ਤੋਂ ਠੱਲ੍ਹਦੇ ਨਾਹੀਂ ਸੱਜਣ
ਕੋਇਆਂ ਅੰਦਰ ਜਿਲਬ ਵੇ ਜੰਮੀ
ਅੰਬਰ ਛੂਹੇ ਉੱਗੀ ਕਾਹੀ ਸੱਜਣ

ਆ ਵੇ ਮੇਰੀ ਜਿੰਦ ਦੇ ਮਹਿਰਮ 
ਨੈਣਾ ਨੂੰ  ਦੇ  ਨੀਂਦ ਦੀ ਫੱਕੀ
ਬਿਰਖ  ਹੋਏ  ਤੇਰੀ ਦੀਦ ਲੋਚਦੇ
ਸਦੀਆਂ ਤੋਂ ਕਦੇ ਈਦ ਨਾ ਤੱਕੀ

ਹਾਸੇ ਬੁੱਲੀਆਂ ਨਾਲੋਂ ਰੁੱਸ ਗਏ
ਬਾਬੇ ਆ ਹੁਣ ਪੰਧ ਮੁਕਾ ਲੈ
ਵਿਚ  ਕੋਕਰੀ  ਹਾੜੇ   ਪਾਵਾਂ 
ਰਾਂਗਲਿਆ ਮੈਂ ਕੂੰ ਗਲ ਲਾ ਲੈ

ਬਲਰਾਜ ਸਿੰਘ ਕੋਕਰੀ

©Balraj singh kokri #ਵਸਲ

#ਵਸਲ