Nojoto: Largest Storytelling Platform

ਬਚਪਨ ਦਾ ਵੀ ਯਾਰੋ ਕੀ ਜ਼ਮਾਨਾ ਹੁੰਦਾ ਸੀ ਹੱਸਣਾ ਟੱਪਣਾ

ਬਚਪਨ ਦਾ ਵੀ ਯਾਰੋ   ਕੀ ਜ਼ਮਾਨਾ  ਹੁੰਦਾ ਸੀ 
ਹੱਸਣਾ ਟੱਪਣਾ ਖੁਸ਼ੀਆਂ  ਦਾ ਖ਼ਜ਼ਾਨਾ ਹੁੰਦਾ ਸੀ। 

ਇੱਕ ਅਰਮਾਨ ਸੀ ਦਿਲ ਦਾ ਅੰਬਰ ਛੂਹ ਆਈਏ
ਦੂਜਾ ਜੁਗਨੂੰ ਤਿਤਲੀਆਂ ਦਾ  ਦਿਵਾਨਾ ਹੁੰਦਾ ਸੀ। 

ਢਿੱਡੀਂ ਪੀੜ  ਅਚਾਨਕ  ਸੀ  ਜੋ  ਉੱਠ  ਆਉਂਦੀ
ਸਕੂਲੇ ਨਾ ਜਾਵਣ ਦਾ  ਇੱਕ ਬਹਾਨਾ  ਹੁੰਦਾ ਸੀ। 

ਔਖਾ - ਹੁੰਦਾ  ਟੈਮ    ਸਕੂਲੇ ਕਟਦਾ  ਈ  ਨਾ, ਘਰੇ 
ਵੜਨ ਲਈ ਸੁਬ੍ਹਾ ਸ਼ਾਮ ਦਾ ਨਾ ਠਿਕਾਣਾ ਹੁੰਦਾ ਸੀ। 

ਗੁੱਲੀ-ਡੰਡਾ ,ਖੋ-ਖੋ ,ਕਬੱਡੀ  ਖੇਡ ਖੇਡ ਨਾ ਅੱਕਦੇ,ਬਾਰਿਸ਼ 
ਵਿੱਚ ਕਿਸ਼ਤੀ ਕਾਗਜ਼ ਦੀ ,ਹਰ ਮੌਸਮ ਸੁਹਾਨਾ ਹੁੰਦਾ ਸੀ। 

ਦਿਲ ਦੀ ਛਤਰੀ ਤੇ ਹਰ ਵੇਲੇ ਬਹਿੰਦੇ ਕਬੂਤਰ ਇੱਲਤੀ 
ਰੋਣੇ ਦੀ ਵਜ੍ਹਾ ਨਾ ਹੁੰਦੀ ਕੋਈ ਨਾ ਹੱਸਣ ਦਾ ਬਹਾਨਾ ਹੁੰਦਾ ਸੀ। 

ਥੱਕ  ਹਾਰ ਕੇ  ਰਾਤੀਂ ਮਾਂ ਦੀ  ਬੁੱਕਲ  ਦੇ ਵਿੱਚ  ਵੜ ਜਾਣਾ
ਭਾਉਂਦਾ ਮਨ  ਨੂੰ ਫੇਰ  ਪਰੀਆਂ  ਦਾ ਫ਼ਸਾਨਾ ਹੁੰਦਾ ਸੀ। 

ਕਾਹਨੂੰ  ਯਾਰੋ  ਆਪਾਂ   ਵੱਡੇ  ਹੋ  ਕੇ  ਬਹਿ  ਗਏ  ਆਂ 
ਹਰਜੀਤ ਏਸ ਤੋਂ ਚੰਗਾ ਬਚਪਨ  ਦਾ ਜ਼ਮਾਨਾ ਹੁੰਦਾ ਸੀ। 
 ............💞#ਹਰਜੀਤ ਕੌਰ ਪੰਮੀ 💞............

pammysehgal4038

Pammy Sehgal

New Creator