ਕੋਈ ਪਿਆਰ ਭਰਿਆ ਪੈਗ਼ਾਮ ਹੀ ਲਿਖ ਦੇ, ਇੱਕ ਖ਼ਤ ਮੇਰੇ ਨਾਮ ਹੀ ਲਿਖ ਦੇ। ਮੇਰੀ ਵਾਰੀ ਕਿਉਂ ਤੇਰੇ ਲਫ਼ਜ ਨੇ ਮੁੱਕਦੇ, ਜੇ ਕੁੱਝ ਖ਼ਾਸ ਨਹੀਂ ਤਾਂ ਆਮ ਹੀ ਲਿਖ ਦੇ। ਮੈਂ ਵੀ ਵੇਖਾਂ ਤੇਰੇ ਘਰੋਂ ਸੂਰਜ ਡੁੱਬਦਾ, ਮੇਰੇ ਨਾਂ ਇੱਕ ਸ਼ਾਮ ਹੀ ਲਿਖ ਦੇ। ਬੇਨਾਮ ਹੀ ਹੁੰਦਾ ਤੇਰੀ ਗ਼ਜ਼ਲ ਦਾ ਮਕਤਾ, ਚੱਲ ਕਿਸੇ ਕਵਿਤਾ ਵਿੱਚ ਮੇਰਾ ਨਾਮ ਹੀ ਲਿਖ ਦੇ। ©ਮਨpreet ਕੌਰ #Love #punjabikavita #Shaam #world #Nojoto #writer #nojotoquote #naam