Nojoto: Largest Storytelling Platform

ਭੈਰਉ ਮਹਲਾ ੫ ॥ ਬਾਪੁ ਹਮਾਰਾ ਸਦ ਚਰੰਜੀਵੀ ॥ ਗੁਰੂ ਅਰਜਨ ਦੇ

ਭੈਰਉ ਮਹਲਾ ੫ ॥
ਬਾਪੁ ਹਮਾਰਾ ਸਦ ਚਰੰਜੀਵੀ ॥
ਗੁਰੂ ਅਰਜਨ ਦੇਵ ਜੀ ਸੋਝੀ ਬਖਸ਼ਦੇ ਹਨ ਕਿ ਸਾਡਾ ਸਾਰਿਅਾਂ ਦਾ ਸਾਂਝਾ ਬਾਪ ਹਰੀ ਪ੍ਰਮੇਸਰ ਸਦਾ ਰਹਿਣ ਵਾਲਾ ਹੈ ੳੁਹ ਅਾਪ ਹੀ ਲੰਬੀ ੳੁਮਰ( ਚਿਰ ਜੀਵੀ)ਵਾਲਾ ਹੈ ਸਦਾ ਥਿਰ ਪਿਤਾ ਹੈ।
ਭਾਈ ਹਮਾਰੇ ਸਦ ਹੀ ਜੀਵੀ ॥
ਜੋਤ ਕਰਕੇ ਮਨ ਕਰਕੇ ਜੋ ਮਨ ਪ੍ਰਕਾਸ਼ ਰੂਪ ਹੋ ਜਾਂਦੇ ਹਨ ੳੁਹ ਸੰਗਤ ਸਾਰੇ ਭਰਾ ਹਨ,ੳੁਹ ਵੀ ਹਮੇਸ਼ਾਂ ਜਿੳੁਦੇ ਹਨ ਕਿੳੁ ਕਿ ਜੋਤ ਅਮਰ ਹੋ ਜਾਂਦੀ ਹੈ।
ਮੀਤ ਹਮਾਰੇ ਸਦਾ ਅਬਿਨਾਸੀ ॥
ੳੁਹ ਮਿੱਤਰ ਵਿਚੋਲਾ ਵੀ ਅਬਿਨਾਸੀ ਮਾਲਕ ਚ ਸਮਾ ਕੇ ਅਬਿਨਾਸੀ ਦਾ ਰੂਪ ਹੋ ਜਾਂਦਾ ਹੈ,ਜਨਮ- ਮਰਣ ਤੋਂ ਰਹਿਤ ਹੋ ਜਾਂਦੇ ਹਨ ।ੳੁਹਨਾਂ ਦੇ ਸੰਗੀ ਵੀ  ਮਿੱਤਰ ਦੋਸਤ ਅਬਿਨਾਸੀ ਦਾ ਭੇਦ ਲੈਕੇ ਅਬਿਨਾਸੀ ਹੋ ਜਾਂਦੇ ਹਨ।ੳੁਹਨਾਂ ਦਾ ਸੰਗ ਕਰਨ ਵਾਲੇ ਜੀਵ ਹੀ ਅਾਪਸ ਚ ਮਿੱਤਰ  ਜੋ  ਕਿ ਅਸਲੀ ਮਿੱਤਰ ਹਨ।
ਕੁਟੰਬੁ ਹਮਾਰਾ ਨਿਜ ਘਰਿ ਵਾਸੀ ॥੧॥
ਮਾਲਕ ਦਾ ਅਸਲੀ ਪਰਿਵਾਰ ੳੁਹ ਹੈ ਜਿਹੜਾ ਨਿਜ ਘਰ ਥਿਰ ਘਰ ਚ ਵਸਦਾ ਹੈ ਜਿੰਨਾਂ ਨੂੂੰ ਸੱਚਖੰਡ ਦਾ ਭੇਦ ਹੈ।ਜਿਵੇਂ ਰਵਿਦਾਸ ਭਗਤ ਜੀ ਕਹਿੰਦੇ ਹਨ ਕਿ ਜਿਹੜੇ ਬੇਗਮਪੁਰੇ ਵਸਦੇ ਹਨ,ਓਹੀ ਮੇਰੇ ਮਿੱਤਰ ਹਨ...
ਕਹਿ ਰਵਿਦਾਸ ਖਲਾਸ ਚਮਾਰਾ ॥
ਜੋ ਹਮ ਸਹਰੀ ਸੁ ਮੀਤੁ ਹਮਾਰਾ ॥
ਹਮ ਸੁਖੁ ਪਾਇਆ ਤਾਂ ਸਭਹਿ ਸੁਹੇਲੇ ॥
ਜੋ ਮਨ ਦਾ ਘਰ ਹੈ ੳੁੱਥੇ ਹਮੇਸਾ ਸੁੱਖ ਹੈ ਸਾਰੇ ਮਨ ੳੁਸ ਘਰ ਚ ਵਸਕੇ ਸੁਖੀ ਹੋ ਸਕਦੇ ਹਨ।
ਗੁਰਿ ਪੂਰੈ ਪਿਤਾ ਸੰਗਿ ਮੇਲੇ ॥੧॥ ਰਹਾਉ ॥
ਪੂਰਾ ਗੁਰ ਮਾਲਕ ਦੇ ਮਿਲਾਪ ਦੀ ਜੁਗਤ ਰਾਹੀਂ ਸਾਡਾ ਮਾਲਕ ਪਿਤਾ ਨਾਲ ਮਿਲਾਪ ਹੁੰਦਾ ਹੈ ।
ਮੰਦਰ ਮੇਰੇ ਸਭ ਤੇ ਊਚੇ ॥
ਜਿੱਥੇ ਹਰਿ ਜੀ ਮੰਦਰ  ਵਸਦੇ ਹਨ   ੳੁਹ ਮੰਦਰ ਸਭ ਤੋਂ ੳੁੱਚਾ ਹੈ ਕੋੲੀ ਸੰਸਾਰੀ ਮੰਦਰ ਨਹੀਂ ਸਾਡੇ ਮਸਤਕ ਦੇ ਸਾਹਮਣੇ ਸਭ ਤੋਂ ੳੁੱਚੀ ਜਗ੍ਹਾ ਹਰੀ ਜੀ ਵਸਦੇ ਹਨ।
ਦੇਸ ਮੇਰੇ ਬੇਅੰਤ ਅਪੂਛੇ ॥
ਮਨ ਦਾ ਦੇਸ ਦਸਮਾ ਦੁਅਾਰ ਬੇ ਅੰਤ ਹੈ ੳੁਸਦਾ ਕੋੲੀ ਅੰਤ ਨਹੀੰ ਜਿਸ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ।
ਰਾਜੁ ਹਮਾਰਾ ਸਦ ਹੀ ਨਿਹਚਲੁ ॥
ੲਿੱਥੋਂ ਦਾ ਰਾਜ ਵੀ ਅਬਿਨਾਸੀ ਰਾਜ ਹੈ, ਹਮੇਸਾ ਰਹਿਣ ਵਾਲਾ ਹੈ ਕੋੲੀ ਖੋਹ ਨਹੀਂ ਸਕਦਾ...
ਦਾਸੁ ਕਮੀਰੁ ਚੜੑਿਓ ਗੜੑ ਊਪਰਿ ਰਾਜੁ ਲੀਓ ਅਬਿਨਾਸੀ ॥
ਮਾਲੁ ਹਮਾਰਾ ਅਖੂਟੁ ਅਬੇਚਲੁ ॥੨॥
ਦਸਮੇ ਘਰ ਨਾਨਕ ਦੇ ਘਰ ਚ ਕੇਵਲ ਨਾਮ ਹੀ ਨਾਮ ਹੈ ਜੋ ਮਨ ਨਾਮ ਦਾ ਖਜ਼ਾਨਾ ਸਤਿਗੁਰ ਦੀ ਸੇਵਾ ਕਰਕੇ ਪ੍ਰਾਪਤ ਕਰ ਲੈਦੇ ਹਨ।ੳੁਹ ਸੰਸਾਰ ਨੂੰ ਵਰਤਾੳੁਦੇ ਹਨ ਕਦੇ ਤੋਟ ਨਹੀਂ ਅਾੳੁਦੀ।

ਸੋਭਾ ਮੇਰੀ ਸਭ ਜੁਗ ਅੰਤਰਿ ॥
ਹਰਿ ਜੀ ਦੀ ਸੋਭਾ ਸਭ ਜੁੱਗਾਂ ਦੇ ਵਿੱਚ ਹੁੰਦੀ ਹੈ ਪਰ ਅਾਪਣੇ ਭਗਤਾਂ ਤੋਂ ਅਾਪ ਅਾਪਣੀ ਸੋਭਾ ਕਰਾੳੁਦਾ ਹੈ।

ਬਾਜ ਹਮਾਰੀ ਥਾਨ ਥਨੰਤਰਿ ॥
ਮਾਲਕ ਹਰ ਥਾਂ ਤੇ ਵਸਦੇ ਹਨ ੲਿਸ ਕਰਕੇ ਮਾਲਕ ਦੀ ਵਡਿਅਾੲੀ ਗੁਰਮੁਖ ਜਨਾਂ ਨੂੰ ਮਿਲਦੀ ਗੁਰਮੁਖ ਜਨ ੳੁਸ ਪ੍ਰਕਾਸ਼ ਦਾ ਗਿਅਾਨ ਕਰਵਾੳੁਦੇ ਜੋ ਜ਼ਰੇ-ਜ਼ਰੇ ਹਰ ਥਾਂ ਤੇ ਹੈ।

ਕੀਰਤਿ ਹਮਰੀ ਘਰਿ ਘਰਿ ਹੋਈ ॥
ਮਾਲਕ ਦੀ ਕੀਰਤੀ ਹਰੇਕ ਘਰ ਚ ਹੋ ਰਹੀ ਹੈ ਪਰ ਜਦੋਂ ਮਨ ਨੂੰ ਅਾਪਣੇ ਥਿਰ ਘਰ ਦਾ ਗਿਅਾਨ ਹੋ ਜਾਂਦਾ ਹੈ ਤਾਂ ਮਨ ਥਿਰ ਚ ਅਸਲੀ ਕੀਰਤ ਕਰਦਾ ਹੈ।

ਭਗਤਿ ਹਮਾਰੀ ਸਭਨੀ ਲੋਈ ॥੩॥
ਤਿੰਨੇ ਲੋਕਾਂ ਚ ਮਾਲਕ ਦਾ ਪ੍ਰਕਾਸ਼ ਹੈ ਜਿਹੜੇ ਮਨ ਮਾੲਿਅਾ ਦੀ ਨੀਂਦ ਚੋਂ ਜਾਗ ਜਾਂਦੇ ਹਨ ੳੁਹਨਾਂ ਵਾਸਤੇ ਹਰ ਜਗ੍ਹਾ ਭਗਤੀ ਹੈ ਮਾਲਕ ਅਾਪ ਕਰਵਾੳੁਦੇ ਹਨ।

ਪਿਤਾ ਹਮਾਰੇ ਪ੍ਰਗਟੇ ਮਾਝ ॥
ਪ੍ਰਭੂ ਪਿਤਾ ਜੀ ਹਰ ਸਮੇਂ ਪ੍ਰਕਾਸ਼ਮਾਨ ੳੁਹਨਾਂ ਜੀਵਾਂ ਨੂੰ ਪ੍ਰਗਟ ਹੁੁਂੰਦੇ ਹਨ ਜਿੰਨ੍ਹਾਂ ਕੋਲ ਗੁਰ ਹੈ ਜਿੰਨ੍ਹਾਂ ਨੂੰ ਮਨ ਦੇ ਹਿਰਦੇ ਭਾਵ ਦਸਮ ਦੁਅਾਰ ਦਾ ਪਤਾ ਹੈ।

ਪਿਤਾ ਪੂਤ ਰਲਿ ਕੀਨੀ ਸਾਂਝ ॥
ਮਨ ਬੱਚਾ ਅਾਪਣੇ ਨਿਰਗੁਣ ਪਿਤਾ ਨਾਲ ੲਿੱਕ ਮਿੱਕ ਹੋ ਕੇ ੳੁਸਦੇ ਪਿਅਾਰ ਨੂੰ ਮਾਣਦਾ ਹੈ।
ਕਹੁ ਨਾਨਕ ਜਉ ਪਿਤਾ ਪਤੀਨੇ ॥

ਪਿਤਾ ਪੂਤ ਏਕੈ ਰੰਗਿ ਲੀਨੇ ॥੪॥੯॥੨੨॥
ਜਿਹੜੇ ਗੁਰਮੁਖ ਜਨਾਂ ਤੇ ਮਾਲਕ ਪਿਤਾ ਪਤੀਜ਼ਦਾ ਹੈ ਕਿਰਪਾ ਕਰਦਾ ਹੈ ੳੁਹ ਦੂਸਰੇ ਜੀਵਾਂ ਨੂੰ ਗਿਅਾਨ ਦਿੰਦੇ ਕਿ ਮਨ ਬੱਚੇ ਨੇ ਹਰੀ ਪਿਤਾ ਨਾਲ ੲਿੱਕ ਮਿੱਕ ਹੋਣਾ ਹੈ ਕਿਵੇਂ ਮਨ ਨੂੰ ਨਾਮ ਦੇ ਰੰਗ ਚ ਰੰਗਣਾ ਹੈ।

©Biikrmjet Sing #Gurbanishabad