Nojoto: Largest Storytelling Platform

ਇਦਾ ਤਾਰੇ ਟੁੱਟਦੇ ਰਹੇ ਜੇ ਰਾਤਾਂ ਨੂੰ, ਬਹੁਤੀ ਦੇਰ ਨਾ ਦੀਵ

ਇਦਾ ਤਾਰੇ ਟੁੱਟਦੇ ਰਹੇ ਜੇ ਰਾਤਾਂ ਨੂੰ,
ਬਹੁਤੀ ਦੇਰ ਨਾ ਦੀਵਿਆਂ ਨੇ ਫਿਰ ਚਾਨਣ ਕਰਨੇ ਨੇ।

ਹੱਥੀਂ ਧੱਕਾ ਦੇ ਕੇ ਜੇਕਰ ਸੂਰਜ ਡੋਬੋ ਗੇ,
ਚੇਤੇ ਰੱਖਿਓ ਆਉਣ ਵਾਲੇ ਦਿਨ ਕਾਲੇ ਚੜ੍ਹਨੇ ਨੇ।

ਰੁੱਖਾਂ ਉੱਤੋਂ ਪੰਛੀਆਂ ਰਹਿਣ ਬਸੇਰੇ ਛੱਡ ਦਿੱਤੇ,
ਹਵਾਵਾਂ ਨੇ ਵੀ ਰੁੱਖ ਵਿਦੇਸ਼ਾਂ ਵੱਲ ਦੇ ਕਰ ਲਏ ਨੇ।

ਨੌਜ਼ਵਾਨੀ ਤਾਂ ਭਵਿੱਖ ਹੁੰਦਾ ਸਮਾਜ ਦਾ,
ਇਹੋ ਜਿਹੇ ਵਰਤਮਾਨ ਵਿਚੋਂ ਕੀ ਭਵਿੱਖ ਬਣਨੇ ਨੇ ?

©ਮਨpreet ਕੌਰ #nojotopunjabi #NojotoPunjab #nojotowriters #nojotolife #nojotosad #nojotokal #Bhabisya #nojotoworld