ਰੋ ਲੈੰਦੀ ਆ ਰੱਜ ਕੇ ਪਰ ਕਹਿ ਨਹੀੰ ਹੁੰਦਾ, ਮਾਏ! ਤੇਰਾ ਵਿਛੋੜਾ ਮੈਥੋੰ ਸਹਿ ਨਹੀੰ ਹੁੰਦਾ। ਸੋਚਦੀ ਆਂ ਕਿ ਤੇਰੀ ਗੋਦੀ ਸਿਰ ਰੱਖ ਕੇ ਸੌੰ ਜਾਵਾਂ, ਦੁੱਖਾਂ ਰੂਪੀ ਕੰਢਿਆਂ ਨਾਲ ਹੁਣ ਖਹਿ ਨਹੀੰ ਹੁੰਦਾ। ਮਾਏ! ਤੇਰਾ ਵਿਛੋੜਾ ਮੈਥੋੰ ਸਹਿ ਨਹੀੰ ਹੁੰਦਾ। ਜਿਉੰ ਜਿਉੰ ਹੋਵੇ ਸ਼ਾਮ, ਧੜਕਨ ਵਧਦੀ ਜਾਂਦੀ, ਦਫਤਰ ਤੋੰ ਘਰ ਤੱਕ ਦਾ ਸਫਰ ਵੀ ਤੈਅ ਨਹੀੰ ਹੁੰਦਾ। ਮਾਏ! ਤੇਰਾ ਵਿਛੋੜਾ ਮੈਥੋੰ ਸਹਿ ਨਹੀੰ ਹੁੰਦਾ। ਉੰਝ ਤੇ ਮਾਸੀਆਂ, ਚਾਚੀਆਂ ਧੀ ਧੀ ਆਖ ਬੁਲਾਉਣ, ਪਰ ਤੇਰੇ ਵਾਂਗਰਾ ਉਨ੍ਹਾਂ ਕੋਲ ਬਹਿ ਨਹੀੰ ਹੁੰਦਾ, ਮਾਏ! ਤੇਰਾ ਵਿਛੋੜਾ ਮੈਥੋਂ ਸਹਿ ਨਹੀੰ ਹੁੰਦਾ। ©Anju Bala i have lost my mother 23 feb. She had gone to God's home. #missumom